ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.), ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਤੇ ਯੂਨਾਈਟਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਦਾ ਜਲਦ ਹੀ ਰਲੇਵਾਂ ਹੋਣ ਜਾ ਰਿਹਾ ਹੈ ਤੇ ਇਸ ਦਾ ਨਾਮ ਬਦਲ ਦਿੱਤਾ ਜਾਵੇਗਾ। ਸਰਕਾਰ ਜਲਦ ਹੀ ਇਸ ਦਾ ਐਲਾਨ ਕਰ ਸਕਦੀ ਹੈ। ਇਸ ਬੈਂਕ ਦਾ ਲੋਗੋ ਵੀ ਨਵਾਂ ਹੋਵੇਗਾ। ਇਹ ਨਵਾਂ ਬਣਨ ਵਾਲਾ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋਵੇਗਾ।
ਯੂ. ਬੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਬੈਂਕ ਦਾ ਕੁੱਲ ਕਾਰੋਬਾਰ ਤਕਰੀਬਨ 18 ਲੱਖ ਕਰੋੜ ਰੁਪਏ ਹੋਵੇਗਾ, ਜੋ 1 ਅਪ੍ਰੈਲ 2020 ਤੋਂ ਹੋਂਦ 'ਚ ਆ ਸਕਦਾ ਹੈ। ਇਸ ਤੋਂ ਪਹਿਲਾਂ ਸਰਕਾਰ ਇਸ ਬੈਂਕ ਦਾ ਨਾਮ ਤੇ ਲੋਗੋ ਦਾ ਐਲਾਨ ਕਰ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਨਵੇਂ ਬੈਂਕ ਦੀ ਪਛਾਣ ਸਥਾਪਿਤ ਕਰਨ ਲਈ ਲੋਗੋ ਕਾਫੀ ਮਹੱਤਵਪੂਰਨ ਹੈ ਅਤੇ ਇਸ ਸੰਬੰਧ 'ਚ ਤਿੰਨੋਂ ਬੈਂਕਾਂ 'ਚ ਉੱਚ ਪੱਧਰ 'ਤੇ ਵਿਚਾਰ-ਵਟਾਂਦਰਾ ਹੋ ਰਿਹਾ ਹੈ।
ਪੀ. ਐੱਨ. ਬੀ., ਓ. ਬੀ. ਸੀ. ਤੇ ਯੂ. ਬੀ. ਆਈ. ਗਾਹਕਾਂ ਨੂੰ ਬੈਂਕਿੰਗ ਨੈੱਟਵਰਕ ਦਾ ਵੱਡਾ ਫਾਇਦਾ ਮਿਲਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਚਾਰ ਵੱਡੇ ਸਰਕਾਰੀ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਉਸ ਦੇ ਪੰਜ ਸਹਿਯੋਗੀ ਬੈਂਕਾਂ ਦਾ ਰਲੇਵਾਂ ਕੀਤਾ ਸੀ, ਜੋ ਕਾਫੀ ਸਫਲ ਰਿਹਾ। ਉੱਥੇ ਹੀ, ਕੇਨਰਾ ਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ।
ਗੁੱਡਨਾਈਟ ਨੇ ਜਾਰੀ ਕੀਤਾ ਸਭ ਤੋਂ ਤਾਕਤਵਰ ਲਿਕਵਿਡ ਵੈਪੋਰਾਈਜ਼ਰ ‘ਗੁੱਡਨਾਈਟ ਗੋਲਡ ਫਲੈਸ਼’
NEXT STORY