ਬਿਜ਼ਨੈੱਸ ਡੈਸਕ : ਬੈਂਕਾਂ ਵੱਲੋਂ ਜਾਰੀ ਕਰੈਡਿਟ ਕਾਰਡਾਂ ਦੀ ਗਿਣਤੀ 10 ਕਰੋੜ ਦੇ ਨੇੜੇ ਪਹੁੰਚ ਗਈ ਹੈ। ਦਸੰਬਰ ਵਿੱਚ ਵੱਧ ਤੋਂ ਵੱਧ 19 ਲੱਖ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਸਨ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਦਸੰਬਰ 'ਚ ਬੈਂਕਿੰਗ ਪ੍ਰਣਾਲੀ 'ਚ ਕੁੱਲ 9.79 ਕਰੋੜ ਕ੍ਰੈਡਿਟ ਕਾਰਡ ਸਨ। ਸਾਲ 2023 ਵਿੱਚ 1.67 ਕਰੋੜ ਨਵੇਂ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਸਨ, ਜਦਕਿ 2022 ਵਿੱਚ 1.22 ਕਰੋੜ ਕ੍ਰੈਡਿਟ ਕਾਰਡ ਜੋੜੇ ਗਏ ਸਨ।
ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ
ਪਿਛਲੇ ਪੰਜ ਸਾਲਾਂ ਦੌਰਾਨ ਕ੍ਰੈਡਿਟ ਕਾਰਡਾਂ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਦਸੰਬਰ 2019 ਵਿੱਚ ਲਗਭਗ 5.55 ਕਰੋੜ ਕਾਰਡ ਸਰਕੁਲੇਸ਼ਨ ਵਿੱਚ ਸਨ, ਜੋ ਦਸੰਬਰ 2023 ਵਿੱਚ ਲਗਭਗ 77 ਪ੍ਰਤੀਸ਼ਤ ਵੱਧ ਕੇ 9.79 ਕਰੋੜ ਹੋ ਗਏ। ਬੈਂਕਾਂ ਵੱਲੋਂ ਕ੍ਰੈਡਿਟ ਕਾਰਡ ਦੀ ਵਿਕਰੀ 'ਤੇ ਜ਼ੋਰ ਦੇਣ ਅਤੇ ਲੋਕਾਂ ਦੀ ਜੀਵਨ ਸ਼ੈਲੀ 'ਚ ਬਦਲਾਅ ਕਾਰਨ ਕ੍ਰੈਡਿਟ ਕਾਰਡਾਂ ਦਾ ਰੁਝਾਨ ਵਧਿਆ ਹੈ।
ਇਹ ਵੀ ਪੜ੍ਹੋ - Flipkart ਦੀ ਵੱਡੀ ਕਾਰਵਾਈ, ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ
ਕੇਅਰ ਏਜ ਦੇ ਐਸੋਸੀਏਟ ਡਾਇਰੈਕਟਰ ਸੌਰਭ ਭਲੇਰਾਓ ਨੇ ਕਿਹਾ ਕਿ ਬੈਂਕਾਂ ਦੁਆਰਾ ਕ੍ਰੈਡਿਟ ਕਾਰਡਾਂ ਨੂੰ ਉਤਸ਼ਾਹਿਤ ਕਰਨ ਅਤੇ ਗਾਹਕਾਂ ਦੇ ਖ਼ਰਚ ਦੇ ਰੁਝਾਨ ਵਿੱਚ ਬਦਲਾਅ ਕਾਰਨ ਕ੍ਰੈਡਿਟ ਕਾਰਡਾਂ ਦਾ ਰੁਝਾਨ ਵਧਿਆ ਹੈ। ਬੈਂਕ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਕ੍ਰੈਡਿਟ ਕਾਰਡ ਜਾਰੀ ਕਰਦੇ ਹਨ। ਪਹਿਲਾਂ ਕ੍ਰੈਡਿਟ ਕਾਰਡ ਲੈਣਾ ਆਸਾਨ ਨਹੀਂ ਸੀ। ਬੈਂਕ ਕਈ ਤਰ੍ਹਾਂ ਦੇ ਕ੍ਰੈਡਿਟ ਕਾਰਡ ਜਾਰੀ ਕਰਦੇ ਹਨ, ਜਿਸ ਕਾਰਨ ਕ੍ਰੈਡਿਟ ਕਾਰਡਾਂ ਦੀ ਕੁੱਲ ਗਿਣਤੀ ਵਧੀ ਹੈ। ਹਾਲਾਂਕਿ, ਹੁਣ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਗਈ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਭਲੇਰਾਓ ਨੇ ਕਿਹਾ ਕਿ 'ਜ਼ੀਰੋ ਕਾਸਟ ਈਐੱਮਆਈ' ਵਰਗੀਆਂ ਸਹੂਲਤਾਂ ਕਾਰਨ ਗਾਹਕਾਂ ਵਿੱਚ ਕ੍ਰੈਡਿਟ ਕਾਰਡਾਂ ਦੀ ਮੰਗ ਵਧੀ ਹੈ। ਨਿੱਜੀ ਖੇਤਰ ਦਾ ਸਭ ਤੋਂ ਵੱਡਾ ਬੈਂਕ HDFC ਬੈਂਕ ਕ੍ਰੈਡਿਟ ਕਾਰਡ ਜਾਰੀ ਕਰਨ ਦੇ ਮਾਮਲੇ ਵਿੱਚ ਸਿਖਰ 'ਤੇ ਹੈ। ਕੁੱਲ ਕ੍ਰੈਡਿਟ ਕਾਰਡਾਂ 'ਚ ਇਸ ਬੈਂਕ ਦੇ ਕਾਰਡਾਂ ਦੀ ਗਿਣਤੀ 1.98 ਕਰੋੜ ਹੈ, ਜੋ ਨਵੰਬਰ 'ਚ 1.95 ਕਰੋੜ ਸੀ। ਇਸ ਹਫ਼ਤੇ ਦੇ ਸ਼ੁਰੂ ਵਿੱਚ HDFC ਬੈਂਕ ਨੇ ਕਿਹਾ ਸੀ ਕਿ ਉਸਨੇ ਜਨਵਰੀ ਵਿੱਚ 2 ਕਰੋੜ ਕ੍ਰੈਡਿਟ ਕਾਰਡਾਂ ਦੇ ਅੰਕੜੇ ਨੂੰ ਛੂਹ ਲਿਆ ਸੀ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਦਸੰਬਰ 2023 ਤੱਕ SBI ਕਾਰਡ ਦੇ ਕ੍ਰੈਡਿਟ ਕਾਰਡਾਂ ਦੀ ਕੁੱਲ ਸੰਖਿਆ 1.84 ਕਰੋੜ ਸੀ। ਆਈਸੀਆਈਸੀਆਈ ਬੈਂਕ ਦੇ ਕਾਰਡਾਂ ਦੀ ਗਿਣਤੀ ਵਧ ਕੇ 1.64 ਕਰੋੜ ਹੋ ਗਈ ਹੈ, ਜਦੋਂ ਕਿ ਐਕਸਿਸ ਬੈਂਕ ਦੁਆਰਾ ਜਾਰੀ ਕੀਤੇ ਗਏ ਕੁੱਲ ਕਾਰਡਾਂ ਦੀ ਗਿਣਤੀ 1.35 ਕਰੋੜ ਹੈ। ਇਸ ਦੌਰਾਨ ਦਸੰਬਰ 2023 'ਚ ਕ੍ਰੈਡਿਟ ਕਾਰਡ ਦਾ ਖ਼ਰਚਾ ਵਧ ਕੇ 1.65 ਲੱਖ ਕਰੋੜ ਰੁਪਏ ਹੋ ਗਿਆ, ਜੋ ਨਵੰਬਰ 'ਚ 1.61 ਲੱਖ ਕਰੋੜ ਰੁਪਏ ਸੀ। ਹਾਲਾਂਕਿ ਦਸੰਬਰ 'ਚ ਕ੍ਰੈਡਿਟ ਕਾਰਡ ਪੁਆਇੰਟ ਆਫ ਸੇਲ ਟ੍ਰਾਂਜੈਕਸ਼ਨ ਘੱਟ ਕੇ 58,300.18 ਕਰੋੜ ਰੁਪਏ 'ਤੇ ਆ ਗਿਆ, ਈ-ਕਾਮਰਸ ਭੁਗਤਾਨ ਨਵੰਬਰ 'ਚ 1.02 ਲੱਖ ਕਰੋੜ ਰੁਪਏ ਤੋਂ ਵਧ ਕੇ 1.06 ਲੱਖ ਕਰੋੜ ਰੁਪਏ ਹੋ ਗਿਆ। ਕੁੱਲ ਮਿਲਾ ਕੇ ਕ੍ਰੈਡਿਟ ਕਾਰਡ ਦੇ ਲੈਣ-ਦੇਣ 'ਚ ਸਾਲਾਨਾ ਆਧਾਰ 'ਤੇ 32 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣਤੰਤਰ ਦਿਵਸ ਦਾ ਤੋਹਫ਼ਾ, ਚਨਾ ਦਾਲ ਮਗਰੋਂ ਹੁਣ ਸਸਤੇ ਭਾਅ 'ਤੇ ਮਿਲਣਗੇ ‘ਭਾਰਤ ਆਟਾ’ ਤੇ ਚੌਲ
NEXT STORY