ਨਵੀਂ ਦਿੱਲੀ— ਓਪੇਕ+ ਗੱਠਜੋੜ ਟੁੱਟਣ ਨਾਲ ਤੇਲ ਬਾਜ਼ਾਰ 'ਚ ਵੱਡੀ ਹਲਚਲ ਮਚ ਗਈ ਹੈ। ਸਾਊਦੀ ਅਤੇ ਰੂਸ ਵਿਚਕਾਰ ਤੇਲ 'ਤੇ 'ਪ੍ਰਾਈਸ ਵਾਰ' ਸ਼ੁਰੂ ਹੋਣ ਨਾਲ ਸੋਮਵਾਰ ਨੂੰ ਤੇਲ ਬਾਜ਼ਾਰ ਖੁੱਲ੍ਹਦੇ ਹੀ ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 30 ਫੀਸਦੀ ਡਿੱਗ ਕੇ 31.02 ਡਾਲਰ ਪ੍ਰਤੀ ਬੈਰਲ ਹੋ ਗਈ। ਉੱਥੇ ਹੀ, ਯੂ. ਐੱਸ. ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਦੀ ਕੀਮਤ ਵੀ 27 ਫੀਸਦੀ ਡਿੱਗ ਕੇ 30 ਡਾਲਰ ਪ੍ਰਤੀ ਬੈਰਲ ਰਹਿ ਗਈ। ਫਰਵਰੀ 2016 ਤੋਂ ਪਿੱਛੋਂ ਇਹ ਸਭ ਤੋਂ ਘੱਟ ਕੀਮਤਾਂ ਹਨ।
ਇਸ ਨਾਲ ਪੈਟਰੋਲ-ਡੀਜ਼ਲ ਕੀਮਤਾਂ 'ਚ ਵੱਡੀ ਕਟੌਤੀ ਹੋਣ ਜਾ ਰਹੀ ਹੈ। ਹਵਾਈ ਸਫਰ ਵੀ ਸਸਤਾ ਹੋ ਜਾਵੇਗਾ। ਭਾਰਤ ਤਕਰੀਬਨ 80 ਫੀਸਦੀ ਤੇਲ ਇੰਪੋਰਟ ਕਰਦਾ ਹੈ, ਯਾਨੀ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਘਟਣ ਨਾਲ ਸਾਡਾ ਇੰਪੋਰਟ ਬਿੱਲ ਵੀ ਘੱਟ ਹੋਵੇਗਾ।
ਬੀਤੇ ਵੀਰਵਾਰ ਨੂੰ ਵਿਯਾਨਾ 'ਚ ਓਪੇਕ+ ਦੀ ਹੋਈ ਮੀਟਿੰਗ 'ਚ ਸਪਲਾਈ 'ਚ ਕਟੌਤੀ 'ਤੇ ਸਹਿਮਤੀ ਨਾ ਬਣਨ ਨਾਲ ਸਾਊਦੀ ਨੇ ਤੇਲ ਬਾਜ਼ਾਰ 'ਚ ਯੁੱਧ ਛੇੜ ਦਿੱਤਾ ਹੈ। ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਤੋਂ ਉਤਪਾਦਨ ਮੌਜੂਦਾ 97 ਲੱਖ ਬੈਰਲ ਤੇਲ ਤੋਂ ਵਧਾ ਕੇ 1 ਕਰੋੜ ਬੈਰਲ ਤੋਂ ਵੀ ਉਪਰ ਲੈ ਜਾਵੇਗਾ ਅਤੇ ਲੋੜ ਪੈਣ 'ਤੇ ਉਤਪਾਦਨ 'ਚ ਬਹੁਤ ਜ਼ਿਆਦਾ ਵਾਧਾ ਵੀ ਕਰ ਸਕਦਾ ਹੈ, ਇੱਥੋਂ ਤੱਕ ਕਿ ਇਕ ਦਿਨ 'ਚ ਰਿਕਾਰਡ 1.2 ਕਰੋੜ ਬੈਰਲ ਤੱਕ ਵੀ ਜਾ ਸਕਦਾ ਹੈ। ਸਾਊਦੀ 'ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ' ਦੀ ਪ੍ਰਧਾਨਗੀ ਕਰਦਾ ਹੈ, ਜਿਸ ਨੂੰ ਓਪੇਕ ਕਿਹਾ ਜਾਂਦਾ ਹੈ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਦੇਸ਼ ਹੈ। ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸਾਊਦੀ ਤੇਲ ਉਤਪਾਦਨ 'ਚ ਕਟੌਤੀ ਚਾਹੁੰਦਾ ਸੀ ਪਰ ਓਪੇਕ ਦੇ ਸਹਿਯੋਗੀ ਰੂਸ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਰੂਸ ਓਪੇਕ ਦਾ ਹਿੱਸਾ ਨਹੀਂ ਹੈ ਇਸ ਲਈ ਇਨ੍ਹਾਂ ਦੋਹਾਂ ਦੇ ਗਠਜੋੜ ਨੂੰ ਓਪੇਕ+ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਹੁਣ ਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’, ਜਾਣੋ ਕੀ ਹੈ ਮਾਜਰਾ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ
ਕੋਰੋਨਾ ਕਾਰਣ ਭਾਰਤੀ ਰੂੰ ਬਾਜ਼ਾਰ ’ਚ ਸਤਾ ਰਹੀ ਹੈ ਪੈਸੇ ਦੀ ਤੰਗੀ
NEXT STORY