ਨਵੀਂ ਦਿੱਲੀ—ਹੋਲੀ ਦੇ ਮੌਕੇ 'ਤੇ ਅੱਜ ਧਾਤੂ ਅਤੇ ਸਰਾਫਾ ਸਮੇਤ ਸਾਰੇ ਥੋਕ ਜਿੰਸ ਬਾਜ਼ਾਰ ਬੰਦ ਰਹਿਣਗੇ। ਹੋਲੀ ਦੀ ਛੁੱਟੀ ਹੋਣ ਦੇ ਕਾਰਨ ਸ਼ੇਅਰ ਬਾਜ਼ਾਰਾਂ 'ਚ ਕਿਸੇ ਵੀ ਪਲੇਟਫਾਰਮ 'ਤੇ ਕਾਰੋਬਾਰ ਨਹੀਂ ਹੋਵੇਗਾ। ਅੰਤਰ ਬੈਂਕਿੰਗ ਮੁਦਰਾ ਬਾਜ਼ਾਰ 'ਚ ਚੁੱਟੀ ਰਹੇਗੀ। ਸ਼ਨੀਵਾਰ ਨੂੰ ਬਾਜ਼ਾਰ 'ਚ ਆਮ ਕਾਰੋਬਾਰ ਹੋਵੇਗਾ। ਦੱਸ ਦੇਈਏ ਕਿ ਸ਼ੇਅਰ ਬਾਜ਼ਾਰ 'ਚ ਸੈਂਸੈਕਸ 137 ਅੰਕ ਭਾਵ 0.4 ਫੀਸਦੀ ਦੀ ਗਿਰਾਵਟ ਦੇ ਨਾਲ 34,047 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 34.5 ਅੰਕ ਭਾਵ 0.3 ਫੀਸਦੀ ਦੀ ਕਮਜ਼ੋਰੀ ਨਾਲ 10,458.4 ਦੇ ਪੱਧਰ 'ਤੇ ਬੰਦ ਹੋਇਆ ਹੈ।
ਦਾਖਲਾ ਫੀਸ ਨਹੀਂ ਕੀਤੀ ਵਾਪਸ, ਹੁਣ ਤ੍ਰਿਮੂਰਤੀ ਕੰਸਲਟੈਂਸੀ ਕਰੇਗੀ ਭੁਗਤਾਨ
NEXT STORY