ਗੋਰਖਪੁਰ (ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਤ੍ਰਿਮੂਰਤੀ ਕੰਸਲਟੈਂਸੀ ਨੂੰ ਪੀ. ਜੀ. ਕੋਰਸ 'ਚ ਦਾਖਲਾ ਪੱਕਾ ਕਰਵਾਉਣ ਲਈ ਭਰੀ ਗਈ ਫੀਸ 6 ਲੱਖ ਰੁਪਏ 45 ਦਿਨਾਂ ਦੇ ਅੰਦਰ ਖਪਤਕਾਰ ਨੂੰ ਭੁਗਤਾਨ ਕਰਨ ਦਾ ਹੁਕਮ ਦਿੱਤਾ।
ਕੀ ਹੈ ਮਾਮਲਾ
ਸ਼ਕਤੀ ਨਗਰ ਕਾਲੋਨੀ ਨਿਵਾਸੀ ਪ੍ਰਕਾਸ਼ ਚੰਦਰ ਚੌਧਰੀ ਨੇ ਕਿਹਾ ਕਿ ਤ੍ਰਿਮੂਰਤੀ ਕੰਸਲਟੈਂਸੀ ਵੱਲੋਂ ਦਿੱਤੇ ਇਸ਼ਤਿਹਾਰ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਮੈਡੀਕਲ ਖੇਤਰ ਦੇ ਪੀ. ਜੀ. ਕੋਰਸ 'ਚ ਗਾਈਡੈਂਸ ਲਈ ਉਸ ਨਾਲ ਸਾਲ 2014 'ਚ ਸੰਪਰਕ ਕੀਤਾ। ਕੰਪਨੀ ਨੇ ਉਸ ਨੂੰ 10 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਇਸ ਦਰਮਿਆਨ ਉਹ ਮੈਡੀਕਲ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ। ਉਸ ਨੇ ਕੰਪਨੀ ਤੋਂ ਆਪਣੀ ਜਮ੍ਹਾ ਕਰਵਾਈ ਗਈ ਫੀਸ ਵਾਪਸ ਮੰਗੀ ਪਰ ਕੰਪਨੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਪ੍ਰਕਾਸ਼ ਚੰਦਰ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਵਿਜੈ ਪ੍ਰਕਾਸ਼ ਮਿਸ਼ਰ ਅਤੇ ਮੈਂਬਰ ਬ੍ਰਜੇਸ਼ ਕੁਮਾਰ ਮਿਸ਼ਰ ਨੇ ਦਸਤਾਵੇਜ਼ਾਂ 'ਤੇ ਮੁਹੱਈਆ ਸਬੂਤਾਂ ਦੇ ਆਧਾਰ 'ਤੇ ਤ੍ਰਿਮੂਰਤੀ ਕੰਸਲਟੈਂਟ ਕੰਪਨੀ ਨੂੰ 6 ਲੱਖ ਰੁਪਏ 45 ਦਿਨਾਂ ਦੇ ਅੰਦਰ ਖਪਤਕਾਰ ਨੂੰ ਭੁਗਤਾਨ ਕਰਨ ਦਾ ਹੁਕਮ ਦਿੱਤਾ।
ਅਪ੍ਰੈਲ-ਨਵੰਬਰ 'ਚ ਪਿਆਜ਼ ਬਰਾਮਦ ਵਧ ਕੇ 18 ਲੱਖ ਟਨ
NEXT STORY