ਨਵੀਂ ਦਿੱਲੀ—ਦੇਸ਼ 'ਚ ਰਜਿਸਟਰਡ ਕੁੱਲ 17.79 ਲੱਖ ਕੰਪਨੀਆਂ 'ਚੋਂ ਕਰੀਬ 66 ਫੀਸਦੀ ਹੀ ਜੂਨ ਦੇ ਆਖੀਰ ਤੱਕ ਸਰਗਰਮ ਸਨ। ਕਾਰਪੋਰੇਟ ਅਫੇਅਰਸ ਮਿਨਿਸਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ 30 ਜੂਨ ਤੱਕ 11.89 ਲੱਖ ਤੋਂ ਜ਼ਿਆਦਾ ਕੰਪਨੀਆਂ ਐਕਟਿਵ ਸਨ। ਆਮ ਤੌਰ 'ਤੇ ਐਕਟਿਵ ਕੰਪਨੀਆਂ ਹਨ ਜੋ ਨਾਰਮਲ ਬਿਜ਼ਨੈੱਸ ਐਕਟੀਵਿਟੀਜ਼ ਕਰਦੀਆਂ ਹਨ ਅਤੇ ਜ਼ਰੂਰੀ ਕਾਨੂੰਨੀ ਫਾਈਲਿੰਗ ਨੂੰ ਪੂਰਾ ਕਰਦੀਆਂ ਹਨ।
ਕਾਲੇ ਧਨ 'ਤੇ ਰੋਕ ਲਗਾਉਣ ਲਈ ਮਿਨਿਸਟਰੀ ਨੇ ਲੰਬੇ ਸਮੇਂ ਤੋਂ ਬਿਜ਼ਨੈੱਸ ਐਕਟੀਵੀਟੀਜ਼ ਨਹੀਂ ਕਰਨ ਵਾਲੀ ਕਰੀਬ 2.26 ਲੱਖ ਕੰਪਨੀਆਂ ਦੇ ਨਾਮਾਂ ਨੂੰ ਪਿਛਲੇ ਵਿੱਤੀ ਸਾਲ 'ਚ ਆਫੀਸ਼ੀਅਲ ਰਿਕਾਰਡਸ ਤੋਂ ਹਟਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਤਮਾਮ ਹੋਰ ਕੰਪਨੀਆਂ ਵੀ ਮਿਨਿਸਟਰੀ ਦੀ ਰੇਡਾਰ 'ਤੇ ਹਨ ਅਤੇ ਉਨ੍ਹਾਂ ਦੇ ਖਿਲਾਫ ਰੇਗੂਲੇਟਰੀ ਕਾਰਵਾਈ ਹੋ ਸਕਦੀ ਹੈ।
ਦੇਸ਼ 'ਚ ਰਜਿਸਟਰਡ ਕੁੱਲ 17.79 ਲੱਖ ਕੰਪਨੀਆਂ 'ਚੋਂ 5.43 ਲੱਖ ਨੂੰ ਜੂਨ ਦੇ ਅੰਤ ਤੱਕ ਬੰਦ ਕਰ ਦਿੱਤਾ ਗਿਆ ਅਤੇ 1,390 ਹੋਰ ਕੰਪਨੀਆਂ ਨੂੰ ਅਯੋਗ ਦੀ ਸੂਚੀ 'ਚ ਪਾਇਆ ਗਿਆ ਹੈ। 38,858 ਕੰਪਨੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਜਦਕਿ 6,117 ਕੰਪਨੀਆਂ 'ਤੇ ਦਿਵਾਲਿਆਪਨ ਦੀ ਕਾਰਵਾਈ ਚੱਲ ਰਹੀ ਹੈ ਜਿਨ੍ਹਾਂ ਕੰਪਨੀਆਂ ਨੂੰ ਬੰਦ ਕੀਤਾ ਗਿਆ ਹੈ ਉਨ੍ਹਾਂ 'ਚੋਂ 103 ਕੰਪਨੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ 30 ਜੂਨ 2018 ਤੱਕ ਦੇਸ਼ 'ਚ 11,89,826 ਐਕਟਿਵ ਕੰਪਨੀਆਂ ਸਨ।
ਜੇਕਰ ਇਨ੍ਹਾਂ ਕੰਪਨੀਆਂ ਦੀਆਂ ਆਰਥਿਕ ਗਤੀਵਿਧੀਆਂ ਦੀ ਗੱਲ ਕਰੀਏ ਤਾਂ 3.7 ਲੱਖ ਕੰਪਨੀਆਂ ਬਿਜ਼ਨੈੱਸ ਸਰਵਿਸਿਜ਼ ਦੇ ਖੇਤਰ 'ਚ ਕੰਮ ਕਰਦੇ ਹਨ ਅਤੇ 2.36 ਲੱਖ ਕੰਪਨੀਆਂ ਨਿਰਮਾਣ ਅਤੇ ਦੂਜੇ ਖੇਤਰਾਂ ਨਾਲ ਜੁੜੀਆਂ ਹੋਈਆਂ ਹਨ। ਬਿਜ਼ਨੈੱਸ ਸਰਵਿਸਿਜ਼ 'ਚ ਆਈ.ਟੀ., ਰਿਸਰਚ ਐਂਡ ਡਿਵੈਲਪਮੈਂਟ, ਲਾਅ ਅਤੇ ਕੰਸਲਟੈਂਸੀ ਦੇ ਖੇਤਰ 'ਚ ਸ਼ਾਮਲ ਹਨ।
ਮਾਲਿਆ ਅਤੇ ਨੀਰਵ ਵਰਗੇ ਭਗੌੜਿਆਂ ਦੀ ਆਵੇਗੀ ਸ਼ਾਮਤ, ਪਾਸਪੋਰਟ ਕਾਨੂੰਨ 'ਚ ਹੋਵੇਗਾ ਬਦਲਾਅ!
NEXT STORY