ਹੈਦਰਾਬਾਦ (ਭਾਸ਼ਾ) – ਫੈੱਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ (ਐੱਫ. ਆਈ. ਏ.) ਨੇ ਜੀ. ਐੱਮ. ਆਰ. ਸਮੂਹ ਵਲੋਂ ਹਵਾਈ ਅੱਡਾ ਆਰਥਿਕ ਰੈਗੂਲੇਟਰ ਅਥਾਰਿਟੀ (ਏ. ਈ. ਆਰ. ਏ.) ਦੇ ਸਾਹਮਣੇ ਇੱਥੋਂ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਯੂਜ਼ਰ ਡਿਵੈੱਲਪਮੈਂਟ ਫੀਸ (ਯੂ. ਡੀ. ਐੱਫ.) ਸਮੇਤ ਏਅਰੋਨਾਟੀਕਲ ਚਾਰਜ ’ਚ ਵਾਧੇ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਏ. ਆਈ. ਆਰ. ਏ. ਨੇ ਪਿਛਲੇ ਮਹੀਨੇ ਜੀ. ਐੱਮ. ਆਰ. ਹੈਦਰਾਬਾਦ ਕੌਮਾਂਤਰੀ ਹਵਾਈ ਅੱਡਾ ਲਿਮ. (ਜੀ. ਐੱਚ. ਆਈ. ਐੱਲ.) ਦੇ ਤੀਜੇ ਕੰਟਰੋਲ ਪੀਰੀਅਡ (ਅਪ੍ਰੈਲ, 2021 ਤੋਂ ਮਾਰਚ 2026 ਦੌਰਾਨ ਫੀਸਾਂ ’ਚ ਸੋਧ ਦੇ ਪ੍ਰਸਤਾਵ ’ਤੇ ਚਰਚਾ ਪੱਤਰ ਜਾਰੀ ਕੀਤਾ ਸੀ। ਇਸ ’ਤੇ ਸ਼ੇਅਰਧਾਰਕਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ ਸਨ। ਜੀ. ਐੱਚ. ਆਈ. ਏ. ਐੱਲ. ਇਸ ਹਵਾਈ ਅੱਡੇ ਦਾ ਪ੍ਰਬੰਧਨ ਕਰਦੀ ਹੈ।
ਜੀ. ਐੱਮ. ਆਰ. ਨੇ ਇਕ ਅਕਤੂਬਰ ਤੋਂ ਯੂ. ਡੀ. ਐੱਫ. ਨੂੰ 281 ਰੁਪਏ ਤੋਂ ਵਧਾ ਕੇ 608 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਨਾਲ ਹਵਾਈ ਅੱਡੇ ਤੋਂ ਜਾਣ ਵਾਲੇ ਘਰੇਲੂ ਉਡਾਣਾਂ ਦੇ ਮੁਸਾਫਰਾਂ ਲਈ ਯੂ. ਡੀ. ਐੱਫ. ’ਚ 116 ਫੀਸਦੀ ਦਾ ਵਾਧਾ ਹੋਵੇਗਾ। ਇਸ ਤਰ੍ਹਾਂ ਕੌਮਾਂਤਰੀ ਉਡਾਣਾਂ ਦੇ ਮੁਸਾਫਰਾਂ ਲਈ ਯੂ. ਡੀ. ਐੱਫ. ਨੂੰ ਮੌਜੂਦਾ ਦੇ 393 ਰੁਪਏ ਤੋਂ 231 ਫੀਸਦੀ ਵਧਾ ਕੇ 1300 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਜੀ. ਐੱਚ. ਆਈ. ਐੱਲ. ਨੇ ਤੀਜੇ ਕੰਟਰੋਲ ਪੀਰੀਅਡ ਦੌਰਾਨ 2025-26 ਤੱਕ ਹੌਲੀ-ਹੌਲੀ ਕਰ ਕੇ ਘਰੇਲੂ ਅਤੇ ਕੌਮਾਂਤਰੀ ਮੁਸਾਫਰਾਂ ਲਈ ਯੂ. ਡੀ. ਐੱਫ. ਨੂੰ ਵਧਾ ਕੇ ਕ੍ਰਮਵਾਰ 728 ਰੁਪਏ ਅਤੇ 2200 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ।
ਇਹ ਵੀ ਪੜ੍ਹੋ : ਸ਼ੁੱਧ ਸੋਨੇ-ਚਾਂਦੀ ਦੀ ਰੱਖੜੀ ਨਾਲ ਮਨਾਓ ਇਸ ਵਾਰ ਦਾ ਤਿਉਹਾਰ, ਜਾਣੋ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦੀ ਜੁਲਾਈ ’ਚ ਪਾਮ ਤੇਲ ਦੀ ਦਰਾਮਦ 43 ਫੀਸਦੀ ਘਟ ਕੇ 4.65 ਲੱਖ ਟਨ ’ਤੇ
NEXT STORY