ਮੁੰਬਈ— ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਸਮੇਤ ਪ੍ਰਮੁੱਖ ਸੂਬਿਆਂ 'ਚ ਮੀਂਹ ਘੱਟ ਪੈਣ ਕਾਰਨ ਇਸ ਸੀਜ਼ਨ 'ਚ ਦੇਸ਼ ਦੇ ਮੂੰਗਫਲੀ ਉਤਪਾਦਨ 'ਚ ਹੈਰਾਨੀਜਨਕ 29 ਫੀਸਦੀ ਤਕ ਦੀ ਗਿਰਾਵਟ ਆਉਣ ਦੇ ਆਸਾਰ ਹਨ। ਖੁਰਾਕੀ ਤੇਲ 'ਚ ਭਾਰਤ ਦੀ ਆਤਮਨਿਰਭਰਤਾ ਦੀ ਦਿਸ਼ਾ 'ਚ ਇਹ ਵੱਡਾ ਧੱਕਾ ਹੈ। ਇਕ ਰਿਪੋਰਟ ਮੁਤਾਬਕ, ਚਾਲੂ ਸਾਉਣੀ ਸੀਜ਼ਨ 'ਚ ਭਾਰਤ ਦਾ ਕੁੱਲ ਮੂੰਗਫਲੀ ਉਤਪਾਦਨ ਸਿਰਫ 37 ਲੱਖ ਟਨ ਰਹਿਣ ਦਾ ਖਦਸ਼ਾ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸੀਜ਼ਨ 'ਚ ਇਹ 53 ਲੱਖ ਟਨ ਸੀ। ਇਸ ਕਾਰਨ ਕੀਮਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਦੇ ਮੂੰਗਫਲੀ ਉਤਪਾਦਨ 'ਚ ਸਾਉਣੀ ਸੀਜ਼ਨ ਦਾ ਯੋਗਦਾਨ ਲਗਭਗ 80 ਫੀਸਦੀ ਰਹਿੰਦਾ ਹੈ ਅਤੇ ਬਾਕੀ ਉਤਪਾਦਨ 'ਚ ਹਾੜੀ ਸੀਜ਼ਨ ਦੀ ਹਿੱਸੇਦਾਰੀ ਰਹਿੰਦੀ ਹੈ।
ਮੂੰਗਫਲੀ ਉਤਪਾਦਨ ਘੱਟ ਰਹਿਣ ਦਾ ਮਤਲਬ ਹੈ ਕਿ ਬਨਸਪਤੀ ਤੇਲ ਦਰਾਮਦ 'ਚ ਭਾਰਤ ਦੀ ਨਿਰਭਰਤਾ 'ਚ ਵਾਧਾ ਹੋਵੇਗਾ। ਦੇਸ਼ ਦੀ ਕੁੱਲ ਮੰਗ ਦਾ ਲਗਭਗ 65 ਫੀਸਦੀ ਹਿੱਸਾ ਇਸ ਨਾਲ ਪੂਰਾ ਹੁੰੰਦਾ ਹੈ। 'ਸੋਲਵੈਂਟ ਐਕਸਟ੍ਰੈਕਰਸ ਐਸੋਸੀਏਸ਼ਨ' ਮੁਤਾਬਕ, ਮਾਨਸੂਨ ਸੀਜ਼ਨ ਦੌਰਾਨ ਘੱਟ ਬਾਰਸ਼ ਕਾਰਨ ਗੁਜਰਾਤ ਅਤੇ ਕਰਨਾਟਕ ਸਮੇਤ ਪ੍ਰਮੁੱਖ ਉਤਪਾਦਕ ਸੂਬਿਆਂ 'ਚ ਫਸਲ ਨੂੰ ਨੁਕਸਾਨ ਹੋਇਆ ਹੈ। ਗੁਜਰਾਤ 'ਚ ਸੌਰਾਸ਼ਟਰ ਅਤੇ ਕੱਛ ਸਮੇਤ ਕਈ ਜ਼ਿਲ੍ਹਿਆਂ 'ਚ ਇਸ ਸਾਲ ਔਸਤ ਦੇ 70 ਫੀਸਦੀ ਤੋਂ ਵੀ ਘੱਟ ਬਾਰਸ਼ ਹੋਈ। ਹਾਲਾਂਕਿ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਗਿਰੀ ਅਤੇ ਤੇਲ ਦੀਆਂ ਕੀਮਤਾਂ ਦਾ ਕੌਮਾਂਤਰੀ ਸੰਬੰਧ ਹੋਣ ਕਾਰਨ ਮੂੰਗਫਲੀ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਇੰਡਸਟਰੀ ਦੇ ਇਕ ਮਾਹਰ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਤਕਰੀਬਨ 5 ਲੱਖ ਟਨ ਮੂੰਗਫਲੀ ਖਰੀਦੀ ਸੀ। ਸਰਕਾਰੀ ਏਜੰਸੀ ਨੈਫੇਡ ਨਵੀਂ ਫਸਲ ਦੇ ਬਾਜ਼ਾਰ 'ਚ ਆਉਣ ਤੋਂ ਪਹਿਲਾਂ ਇਹ ਸਟਾਕ ਕੱਢ ਰਹੀ ਹੈ। ਇਸ ਲਈ ਮੂੰਗਫਲੀ ਦੀਆਂ ਕੀਮਤਾਂ ਇਸ ਸੀਜ਼ਨ 'ਚ ਵਧਣ ਦੇ ਆਸਾਰ ਨਹੀਂ ਹਨ, ਭਾਵੇਂ ਹੀ ਬਰਾਮਦ ਮੰਗ ਵੱਧ ਜਾਵੇ।
ਨਿਰਯਾਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਦੇਸ਼ ਦਾ ਚਾਹ ਉਦਯੋਗ
NEXT STORY