ਚੰਡੀਗੜ੍ਹ—ਕਮਜ਼ੋਰ ਵਿੱਤੀ ਹਾਲਾਤ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਅਤੇ ਬੀ.ਐੱਸ.ਐੱਨ.ਐੱਲ. 'ਚ ਬਿੱਲਾਂ ਨੂੰ ਦੇਣਦਾਰੀ ਨੂੰ ਲੈ ਕੇ ਖੜਕ ਗਈ ਹੈ। ਲੋਕਾਂ ਦੇ ਵਲੋਂ ਬਿੱਲ ਜਮ੍ਹਾ ਨਾ ਕਰਵਾਉਣ ਤੇ ਫੋਨ ਦੇ ਕੁਨੈਕਸ਼ਨ ਕੱਟਣ ਵਾਲੇ ਬੀ.ਐੱਸ.ਐੱਨ.ਐੱਲ. ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਦੇ ਬਾਅਦ ਬੀ.ਐੱਸ.ਐੱਨ.ਐੱਲ. ਨੇ ਪੰਜਾਬ ਸਰਕਾਰ ਨੂੰ ਟੈਲੀਫੋਨ ਬਿੱਲਾਂ ਦਾ ਬਕਾਇਆ ਜਾਰੀ ਕਰਨ ਲਈ ਲਿਖਿਆ ਹੈ। ਸੂਤਰਾਂ ਦਾ ਕਹਿਣਾ ਕਿ ਲੱਖਾਂ 'ਚ ਬਿੱਲਾਂ ਦਾ ਬਕਾਇਆ ਹੈ। ਹੁਣ ਬਿੱਲਾਂ ਦੀ ਦੇਣਦਾਰੀ ਨੂੰ ਲੈ ਕੇ ਆਹਮੋਂ-ਸਾਹਮਣੇ ਹੋ ਗਏ ਹਨ।
ਇਸ ਮਾਮਲੇ 'ਚ ਹੁਣ ਕੇਂਦਰ ਸਰਕਾਰ ਨੇ ਦਖਲ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਟੈਲੀਫੋਨ ਬਿੱਲਾਂ ਦੀ ਅਦਾਇਗੀ ਕਰਨ ਲਈ ਕਿਹਾ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਸੂਬਾ ਬਿਜਲੀ ਬੋਰਡ ਨੇ ਬਿੱਲਾਂ ਦਾ ਭੁਗਤਾਨ ਨਾ ਹੋਣ ਦੇ ਚੱਲਦੇ ਬੀ.ਐੱਸ.ਐੱਨ.ਐੱਲ. ਦੀ ਐਕਸਚੇਂਜ਼ਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਇਸ ਦੇ ਚੱਲਦੇ ਬੀ.ਐੱਸ.ਐੱਨ.ਐੱਲ. ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਲੱਗੀਆਂ। ਇਹ ਮਾਮਲਾ ਬੀ.ਐੱਸ.ਐੱਨ.ਐੱਲ. ਨੇ ਕਈ ਵਾਰ ਪੰਜਾਬ ਸਰਕਾਰ ਦੇ ਕੋਲ ਚੁੱਕਿਆ ਪਰ ਕੋਈ ਹੱਲ ਨਹੀਂ ਨਿਕਲਿਆ ਅਤੇ ਹੁਣ ਇਸ ਮਾਮਲੇ 'ਚ ਸੰਚਾਰ ਮੰਤਰਾਲੇ ਨੂੰ ਦਖਲ ਦੇਣਾ ਪਿਆ ਹੈ।
ਸੰਚਾਰ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬੀ.ਐੱਸ.ਐੱਨ.ਐੱਲ. ਦੇ ਟੈਲੀਫੋਨ ਦੇ ਬਕਾਇਆ ਬਿੱਲਾਂ ਦਾ ਭੁਗਤਾਨ ਤੁਰੰਤ ਕੀਤਾ ਜਾਵੇ। ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ ਦੇ ਸਕੱਤਰ ਅੰਸ਼ੁ ਪ੍ਰਕਾਸ਼ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਰਤ ਸੰਚਾਰ ਨਿਗਮ ਭਾਰੀ ਵਿੱਤੀ ਸੰਕਟ 'ਚ ਲੰਘ ਰਿਹਾ ਹੈ। ਪਤਾ ਚੱਲਿਆ ਹੈ ਕਿ ਬੀ.ਐੱਸ.ਐੱਨ.ਐੱਲ.ਨੇ ਟੈਲੀਫੋਨ ਐਕਸਚੇਂਜਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨਾ ਹੈ ਜਿਸ ਦੇ ਚੱਲਦੇ ਬਿਜਲੀ ਬੋਰਡ ਨੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਬੀ.ਐੱਸ.ਐੱਨ.ਐੱਲ. ਦਾ ਪੇਂਡੂ ਖੇਤਰਾਂ 'ਚ ਕਾਫੀ ਵੱਡਾ ਨੈੱਟਵਰਕ ਹੈ। ਬੀ.ਐੱਸ.ਐੱਨ.ਐੱਲ. ਦਾ ਪੇਂਡੂ ਖੇਤਰਾਂ 'ਚ ਕਾਫੀ ਵੱਡਾ ਨੈੱਟਵਰਕ ਹੈ। ਬੀ.ਐੱਸ.ਐੱਨ.ਐੱਲ. 2030 ਪੇਂਡੂ ਵਾਇਰ ਲਾਈਨ ਟੈਲੀਫੋਨ ਐਕਸਚੇਂਜ ਚਲਾ ਰਿਹਾ ਹੈ।
ਇਸ ਸਮੇਂ ਬੀ.ਐੱਸ.ਐੱਨ.ਐੱਲ. ਟੈਲੀਫੋਨ ਐਕਸਚੇਂਜ ਦੇ ਰਾਹੀਂ ਤਾਰਾ ਵਿਛਾ ਰਿਹਾ ਹੈ ਪਰ ਬਿਜਲੀ ਕੁਨੈਕਸ਼ਨ ਕੱਟਣ ਦੇ ਚੱਲਦੇ ਮੋਬਾਇਲ ਫੋਨ ਟਾਵਰ, ਵਾਇਰ ਲਾਈਨ ਟੈਲੀਫੋਨ ਐਕਸਚੇਂਜ ਅਤੇ ਬੀ.ਐੱਸ.ਐੱਨ.ਐੱਲ. ਦੀਆਂ ਇਮਾਰਤਾਂ 'ਚ ਵੱਡੀ ਪ੍ਰੇਸ਼ਾਨੀ ਆ ਗਈ ਹੈ ਇਸ ਲਈ ਬਿਜਲੀ ਬੋਰਡ ਨੂੰ ਹਿਦਾਇਤ ਦਿੱਤੀ ਜਾਵੇ ਕਿ ਉਹ ਬਿਜਲੀ ਦੇ ਕੁਨੈਕਸ਼ਨ ਨੂੰ ਜੋੜ ਦੇਣ। ਬੀ.ਐੱਸ.ਐੱਨ.ਐੱਲ. 31 ਮਾਰਚ ਤੱਕ ਬਿੱਲਾਂ ਦਾ ਭੁਗਤਾਨ ਕਰ ਦੇਵੇਗਾ ਅਤੇ 4 ਕਿਸ਼ਤਾਂ 'ਚ ਬਿੱਲ ਨੂੰ ਜਮ੍ਹਾ ਕਰਵਾਉਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਇਸ 'ਤੇ ਜੁਰਮਾਨਾ ਅਤੇ ਸਰਚਾਰਜ ਵੀ ਮੁਆਫ ਕੀਤਾ ਜਾਵੇ।
1 ਦਸੰਬਰ ਤੋਂ ਮਹਿੰਗੀ ਹੋ ਜਾਵੇਗੀ ਫੋਨ ਕਾਲ, 10 ਤੋਂ 15 ਫੀਸਦੀ ਤੱਕ ਵਧ ਸਕਦਾ ਹੈ ਟੈਰਿਫ
NEXT STORY