ਨਵੀਂ ਦਿੱਲੀ- ਮਲਟੀਪਲੈਕਸ ਸਿਨੇਮਾਘਰ ਚਲਾਉਣ ਵਾਲੀ ਪ੍ਰਮੁੱਖ ਕੰਪਨੀ ਪੀ. ਵੀ. ਆਰ. ਲਿਮਿਟਡ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 225.73 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਪਿਆ ਹੈ।
ਇਸ ਦਾ ਕਾਰਨ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਸਿਨੇਮਾਘਰਾਂ ਨੂੰ ਬੰਦ ਰੱਖਣਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2019-20 ਦੀ ਅਪ੍ਰੈਲ-ਜੂਨ ਦੀ ਮਿਆਦ ਵਿਚ ਕੰਪਨੀ ਨੂੰ 17.53 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਇਸ ਮਿਆਦ ਦੌਰਾਨ ਇਸ ਦੀ ਸੰਚਾਲਨ ਆਮਦਨੀ 12.70 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਦੀ ਆਮਦਨ 880.39 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਕੰਪਨੀ ਦਾ ਕੁੱਲ ਖਰਚ ਘੱਟ ਕੇ 397.12 ਕਰੋੜ ਰੁਪਏ ਰਿਹਾ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 859.10 ਕਰੋੜ ਰੁਪਏ ਸੀ। ਕੰਪਨੀ ਦੇਸ਼ ਦੇ 71 ਸ਼ਹਿਰਾਂ ਵਿਚ 176 ਸਿਨੇਮਾਘਰਾਂ ਵਿਚ 845 ਪਰਦਿਆਂ 'ਤੇ ਸਿਨੇਮਾ ਪ੍ਰਦਰਸ਼ਨ ਕਰਦੀ ਹੈ।
ਪਿਆਜ਼ ਨੂੰ ਲੈ ਕੇ ਰਾਹਤ ਭਰੀ ਖ਼ਬਰ, ਸਰਕਾਰ ਨੇ ਬਰਾਮਦ 'ਤੇ ਲਾਈ ਪਾਬੰਦੀ
NEXT STORY