ਜਲੰਧਰ—ਰਿਲਾਇੰਸ ਜਿਓ ਨੇ ਟੈਲੀਕਾਮ ਸੈਕਟਰ 'ਚ ਧੂਮਾਂ ਮਚਾਉਣ ਤੋਂ ਬਾਅਦ ਹੁਣ ਮੋਬਾਇਲ ਫੋਨ ਆਪਰੇਟਿੰਗ ਸਿਸਟਮ ਸਕੈਟਰ 'ਚ ਵੀ ਤਹਿਲਕਾ ਮਚਾ ਦਿੱਤਾ ਹੈ। ਜਿਓ ਫੋਨ 'ਚ ਚੱਲਣ ਵਾਲੇ ਆਪਰੇਟਿੰਗ ਸਿਸਟਮ kaios ਨੇ ਭਾਰਤ 'ਚ ਐਪਲ ਦੇ ਆਈ.ਓ.ਐੱਸ. ਨੂੰ ਪਿੱਛੇ ਛੱਡਦੇ ਹੋਏ ਐਂਡ੍ਰਾਇਡ ਤੋਂ ਬਾਅਦ ਦੂਜਾ ਸਥਾਨ ਹਾਸਲ ਕਰ ਲਿਆ ਹੈ। ਮਾਰਕੀਟ ਇੰਟੈਲੀਜੰਸ ਫਰਮ ਡਿਵਾਈਸ ਐਟਲਸ ਮੁਤਾਬਕ ਕਾਈ.ਓ.ਐੱਸ. ਨੇ ਪਿਛਲੇ ਇਕ ਸਾਲ 'ਚ ਮਾਰਕੀਟ ਦਾ 15 ਫੀਸਦੀ ਸ਼ੇਅਰ ਹਾਸਲ ਕਰ ਲਿਆ ਹੈ। ਰਿਪੋਰਟ ਮੁਤਾਬਕ ਕੁੱਲ 15 ਫੀਸਦੀ ਟਰੈਫਿਕ ਨਾਲ ਕਾਈ.ਓ.ਐੱਸ. ਭਾਰਤ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਦੂਜਾ ਆਪਰੇਟਿੰਗ ਸਿਸਟਮ ਹੈ। ਤੀਸਰੇ ਸਥਾਨ 'ਤੇ ਮੌਜੂਦ ਆਈ.ਓ.ਐੱਸ. ਦਾ ਮਾਰਕੀਟ ਸ਼ੇਅਰ 9.6 ਫੀਸਦੀ ਹੀ ਹੈ। ਹਾਲਾਂਕਿ ਐਂਡ੍ਰਾਇਡ 70 ਫੀਸਦੀ ਸ਼ੇਅਰ ਨਾਲ ਅਜੇ ਵੀ ਭਾਰਤੀ ਮਾਰਕੀਟ 'ਚ ਆਪਣਾ ਰਾਜ ਕਰ ਰਿਹਾ ਹੈ। ਪਰ ਕਾਈ.ਓ.ਐੱਸ. ਕਾਰਨ ਆਈ.ਓ.ਐÎਸ. ਅਤੇ ਐਂਡ੍ਰਾਇਡ ਦੋਵਾਂ ਦੇ ਮਾਰਕੀਟ ਸ਼ੇਅਰ 'ਚ ਭਾਰਤ 'ਚ ਗਿਰਾਵਟ ਆਈ ਹੈ। ਇਕ ਰਿਪੋਰਟ ਮੁਤਾਬਕ ਭਾਰਤ ਵਰਗੇ ਵਿਸ਼ਾਲ ਗਿਣਤੀ ਵਾਲੇ ਦੇਸ਼ਾਂ 'ਚ ਕੁਝ ਫੀਸਦੀ ਵੀ ਵੱਡਾ ਅੰਤਰ ਪੈਦਾ ਕਰ ਸਕਦਾ ਹੈ। ਦੱਸਣਯੋਗ ਹੈ ਕਿ 2018 ਦੀ ਪਹਿਲੀ ਤਿਮਾਹੀ 'ਚ 23 ਮਿਲੀਅਨ (2.3 ਕਰੋੜ) ਸਮਾਰਟਫੋਨਸ ਨਾਲ ਕਾਈ.ਓ.ਐੱਸ. 'ਤੇ ਚੱਲਣ ਵਾਲੇ ਫੋਨ 'ਚ 11,440 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ ਕਾਊਂਟਰਪੁਆਇੰਟ ਰਿਸਰਚ ਮੁਤਾਬਕ, ਕਾਈ.ਓ.ਐੱਸ. ਭਾਰਤ 'ਚ ਫੀਚਰ ਫੋਨ ਦੀ ਡਿਮਾਂਡ ਨੂੰ ਵਧਾ ਰਿਹਾ ਹੈ। ਇਸ ਦੇ ਕਾਈ.ਓ.ਐੱਸ. ਨੇ 2018 ਦੀ ਪਹਿਲੀ ਤਿਮਾਹੀ 'ਚ 4ਜੀ ਫੀਚਰ ਫੋਨ ਦੇ ਸੈਕਟਰ 'ਚ ਰਿਲਾਇੰਸ ਜਿਓ ਦਾ ਦਬਦਬਾ ਬਣਾਉਣ 'ਚ ਵੀ ਮਦਦ ਕੀਤੀ ਹੈ।
ਆਨਲਾਈਨ ਸ਼ਾਪਿੰਗ 'ਚ ਬੈਂਗਲੁਰੂ ਨੇ ਦਿੱਲੀ ਤੇ ਮੁੰਬਈ ਨੂੰ ਛੱਡਿਆ ਪਿੱਛੇ
NEXT STORY