ਨਵੀਂ ਦਿੱਲੀ - ਵਾਹਨ ਕੰਪਨੀਆਂ ਦੇ ਸੰਗਠਨ ਸਿਆਮ ਨੇ ਟਰਾਂਸਪੋਰਟਰਾਂ ਦੀ ਹੜਤਾਲ ਖਤਮ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੰਗਠਨ ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਰਾਹਤ ਮਿਲੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਸਿਆਮ ਦੇ ਮੈਂਬਰਾਂ 'ਚ ਸਾਰੀਆਂ ਵਾਹਨ ਨਿਰਮਾਤਾ ਕੰਪਨੀਆਂ ਸ਼ਾਮਲ ਹਨ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕੱਲ ਏ. ਆਈ. ਐੱਮ. ਟੀ. ਸੀ. ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਸੀ। ਸਿਆਮ ਨੇ ਕਿਹਾ, ''ਤੁਰੰਤ ਕਦਮ ਚੁੱਕਣ ਨਾਲ ਸਾਡੇ ਉਨ੍ਹਾਂ ਮੈਂਬਰਾਂ ਨੂੰ ਰਾਹਤ ਮਿਲੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਇਸ ਤੁਰੰਤ ਕਦਮ ਨੇ ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕਿਆ ਹੈ। ਅਸੀਂ ਸਾਰੇ ਸਬੰਧਤ ਪੱਖਾਂ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਅਹਿਸਾਨਮੰਦ ਹਾਂ।''
FPI ਵਲੋਂ ਜੁਲਾਈ 'ਚ 1,800 ਕਰੋੜ ਰੁਪਏ ਦਾ ਨਿਵੇਸ਼
NEXT STORY