ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ (24 ਮਾਰਚ) ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸੈਂਸੈਕਸ 1026.02 ਅੰਕ ਭਾਵ 1.33 % ਵਧ ਕੇ 77,931.53 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 23 ਸਟਾਕ ਵਾਧੇ ਨਾਲ ਅਤੇ 7 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਲਾਰਸਨ ਐਂਡ ਟੂਬਰੋ, ਪਾਵਰ ਗਰਿੱਡ, NTPC ਲਗਭਗ 3% ਵਧੇ ਹਨ।
ਦੂਜੇ ਪਾਸੇ ਨਿਫਟੀ 'ਚ ਕਰੀਬ 308.20 ਅੰਕ ਭਾਵ 1.32% ਦੀ ਤੇਜ਼ੀ ਦੇ ਨਾਲ ਇਹ 23,658.60 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਸਾਰੇ ਸੈਕਟਰ ਸੂਚਕਾਂਕ ਹਰੇ ਰੰਗ ਵਿੱਚ ਕੰਮ ਕਰ ਰਹੇ ਹਨ। NSE ਦੇ ਰੀਅਲਟੀ ਸੈਕਟਰ, ਸਰਕਾਰੀ ਬੈਂਕ ਅਤੇ ਮੀਡੀਆ ਸ਼ੇਅਰ 2% ਤੱਕ ਚੜ੍ਹੇ ਹਨ। 21 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 7,470.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦਕਿ ਘਰੇਲੂ ਨਿਵੇਸ਼ਕਾਂ (DIIs) ਨੇ 3,202.26 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਗਲੋਬਲ ਮਾਰਕੀਟ ਵਿੱਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.00024%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.13% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.14% ਦੀ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਹੈ।
21 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.076 ਫੀਸਦੀ ਵਧ ਕੇ 41,985 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.52% ਅਤੇ S&P 500 ਸੂਚਕਾਂਕ 0.082% ਉੱਪਰ ਸੀ।
ਸ਼ੁੱਕਰਵਾਰ ਨੂੰ ਬਾਜ਼ਾਰ ਕਿਵੇਂ ਰਿਹਾ?
ਪਿਛਲੇ ਸ਼ੁੱਕਰਵਾਰ, ਮਾਰਕੀਟ ਲਗਾਤਾਰ ਪੰਜਵੇਂ ਦਿਨ ਮਜ਼ਬੂਤੀ 'ਤੇ ਬੰਦ ਹੋਇਆ ਅਤੇ 7 ਫਰਵਰੀ, 2021 ਤੋਂ ਬਾਅਦ ਸਭ ਤੋਂ ਵੱਡਾ ਹਫਤਾਵਾਰੀ ਲਾਭ ਦਰਜ ਕੀਤਾ। BSE ਸੈਂਸੈਕਸ 557 ਅੰਕਾਂ ਦੇ ਵਾਧੇ ਨਾਲ 76,906 'ਤੇ ਬੰਦ ਹੋਇਆ। NSE ਨਿਫਟੀ50 160 ਅੰਕਾਂ ਦੇ ਵਾਧੇ ਨਾਲ 23,350 'ਤੇ ਬੰਦ ਹੋਇਆ।
ਦੇਸ਼ ਦਾ ਇਹ ਟੋਲ ਪਲਾਜ਼ਾ ਹੈ ਕਮਾਈ ਦੇ ਮਾਮਲੇ 'ਚ ਨੰਬਰ 1, ਹਰ ਸਾਲ ਕਮਾਉਂਦੈ 400 ਕਰੋੜ ਰੁਪਏ
NEXT STORY