ਬਿਜ਼ਨੈੱਸ ਡੈਸਕ : ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੋਲ ਪਲਾਜ਼ਾ ਕਿਹੜਾ ਹੈ? ਇਹ ਟੋਲ ਪਲਾਜ਼ਾ ਗੁਜਰਾਤ ਦੇ ਭਰਥਾਨਾ ਪਿੰਡ ਵਿੱਚ ਸਥਿਤ ਹੈ, ਜੋ ਨੈਸ਼ਨਲ ਹਾਈਵੇਅ 48 (NH-48) ਉੱਤੇ ਬਣਿਆ ਹੈ। ਇਹ ਹਾਈਵੇਅ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵਿੱਤੀ ਰਾਜਧਾਨੀ ਮੁੰਬਈ ਨਾਲ ਜੋੜਦਾ ਹੈ ਅਤੇ ਦੇਸ਼ ਦਾ ਸਭ ਤੋਂ ਵਿਅਸਤ ਹਾਈਵੇਅ ਵੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਟੋਲ ਪਲਾਜ਼ਾ ਤੋਂ ਹਰ ਸਾਲ ਕਰੀਬ 400 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।
ਇਹ ਵੀ ਪੜ੍ਹੋ : Google ਨੇ ਹਟਾਏ 331 ਖ਼ਤਰਨਾਕ ਐਪ, ਕੀ ਤੁਹਾਡੇ ਫੋਨ 'ਚ ਹੈ ਇਨ੍ਹਾਂ 'ਚੋਂ ਕੋਈ?
ਦੇਸ਼ ਦਾ ਦੂਜਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੋਲ ਪਲਾਜ਼ਾ
ਭਰਥਾਨਾ ਤੋਂ ਬਾਅਦ ਰਾਜਸਥਾਨ ਦੇ ਸ਼ਾਹਜਹਾਂਪੁਰ ਵਿੱਚ ਸਥਿਤ NH-48 ਦਾ ਇੱਕ ਹੋਰ ਟੋਲ ਪਲਾਜ਼ਾ ਹੈ, ਜਿਸ ਤੋਂ ਸਾਲਾਨਾ 378 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਭਾਰਤ ਵਿੱਚ ਕੁੱਲ 1,063 ਟੋਲ ਪਲਾਜ਼ੇ ਹਨ, ਜਿਨ੍ਹਾਂ ਵਿੱਚੋਂ 14 ਟੋਲ ਪਲਾਜ਼ੇ ਹਨ ਜੋ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ।
ਇਹ ਵੀ ਪੜ੍ਹੋ : ਵਿਭਾਗ ਦੀ ਵੱਡੀ ਕਾਰਵਾਈ : ਮਹਿੰਗੀਆਂ ਬ੍ਰਾਂਡਿਡ ਬੋਤਲਾਂ ’ਚ ਸਸਤੀ ਅਤੇ ਦੇਸੀ ਸ਼ਰਾਬ ਵੇਚਣ ਦੇ ਰੈਕੇਟ ਦਾ ਪਰਦਾਫਾਸ਼
FASTag ਨੇ ਕੀਤਾ ਪਾਰਦਰਸ਼ਤਾ ਅਤੇ ਟੋਲ ਉਗਰਾਹੀ ਵਿੱਚ ਵਾਧਾ
FASTag ਦੀ ਸ਼ੁਰੂਆਤ ਨਾਲ, ਟੋਲ ਚੋਰੀ ਘਟੀ ਹੈ ਅਤੇ ਉਗਰਾਹੀ ਵਿੱਚ ਪਾਰਦਰਸ਼ਤਾ ਵਧੀ ਹੈ। ਸਰਕਾਰ ਮੁਤਾਬਕ 2019-20 'ਚ ਟੋਲ ਤੋਂ 27,504 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜੋ ਪਿਛਲੇ ਸਾਲ ਵਧ ਕੇ 55,882 ਕਰੋੜ ਰੁਪਏ ਹੋ ਗਈ ਹੈ। ਲੋਕਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਟੋਲ ਵਜੋਂ 1.9 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਪਰ ਇਹ ਰਕਮ ਰਾਜਮਾਰਗਾਂ ਦੇ ਵਿਕਾਸ ਅਤੇ ਰੱਖ-ਰਖਾਅ ਲਈ ਲੋੜੀਂਦੇ ਬਜਟ ਦਾ ਸਿਰਫ਼ 20% ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ
ਕਿਹੜੇ ਰਾਜ ਵਿੱਚ ਸਭ ਤੋਂ ਵੱਧ ਟੋਲ ਪਲਾਜ਼ੇ ਹਨ?
ਸਰਕਾਰੀ ਅੰਕੜਿਆਂ ਅਨੁਸਾਰ ਰਾਜਸਥਾਨ ਵਿੱਚ ਸਭ ਤੋਂ ਵੱਧ 156 ਟੋਲ ਪਲਾਜ਼ੇ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 97 ਟੋਲ ਪਲਾਜ਼ੇ ਹਨ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ 22,914 ਕਰੋੜ ਰੁਪਏ ਕਮਾਏ ਹਨ। ਰਾਜਸਥਾਨ ਦੇ ਟੋਲ ਪਲਾਜ਼ਿਆਂ ਨੇ ਇਸੇ ਸਮੇਂ ਦੌਰਾਨ 20,308 ਕਰੋੜ ਰੁਪਏ ਦੀ ਕਮਾਈ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਹਲਦੀਰਾਮ ਬਿਜ਼ਨੈੱਸ ਦੇ ਰਲੇਵੇਂ ਦਾ ਪਲਾਨ ਤਿਆਰ! ਵਿਦੇਸ਼ੀ ਫਰਮ ਨਾਲ ਹੋਈ 84,000 ਕਰੋੜ ਦੀ ਡੀਲ
ਟੋਲ ਪਲਾਜ਼ਾ 'ਤੇ ਸਭ ਤੋਂ ਵੱਧ ਕਮਾਈ ਕਿੱਥੇ ਹੈ?
ਅਧਿਕਾਰੀਆਂ ਅਨੁਸਾਰ, ਟੋਲ ਪਲਾਜ਼ਿਆਂ ਦੁਆਰਾ ਸਭ ਤੋਂ ਵੱਧ ਆਮਦਨੀ ਉਨ੍ਹਾਂ ਰੂਟਾਂ 'ਤੇ ਹੁੰਦੀ ਹੈ ਜੋ ਬੰਦਰਗਾਹਾਂ ਅਤੇ ਉਦਯੋਗਿਕ ਖੇਤਰਾਂ ਨਾਲ ਜੁੜੇ ਹੁੰਦੇ ਹਨ ਕਿਉਂਕਿ ਇਨ੍ਹਾਂ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਵਪਾਰਕ ਵਾਹਨ ਚੱਲਦੇ ਹਨ, ਜੋ ਨਿੱਜੀ ਵਾਹਨਾਂ ਨਾਲੋਂ ਵੱਧ ਟੋਲ ਅਦਾ ਕਰਦੇ ਹਨ। ਇਹੀ ਕਾਰਨ ਹੈ ਕਿ NH-48 ਟੋਲ ਵਸੂਲੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP
NEXT STORY