ਜਲੰਧਰ (ਬਿਜ਼ਨੈੱਸ ਡੈਸਕ) – ਡਿਗਦੇ ਹੋਏ ਭਾਰਤੀ ਰੁਪਏ ਕਾਰਨ ਭਾਰਤ ਦੇ ਛੋਟੇ ਬਰਾਮਦਕਾਰਾਂ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਅਾਗਰਾ ਦੇ ਚਮੜੇ ਦੀਆਂ ਜੁੱਤੀਆਂ ਦੇ ਬਰਾਮਦਕਾਰ ਰੂਸ-ਯੂਕ੍ਰੇਨ ਸੰਘਰਸ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਅਤੇ ਅਨਿਸ਼ਚਿਤਤਾ ਦੀ ਸਥਿਤੀ ਨਾਲ ਜੂਝ ਰਹੇ ਹਨ।
ਲਾਜਿਸਟਿਕਸ ਦੀ ਲਾਗਤ ਅਤੇ ਰੱਦ ਹੋਣ ਵਾਲੇ ਆਰਡਰ ਦੀ ਗਿਣਤੀ ’ਚ ਵਾਧਾ ਹੋਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਇਸ ਤੋਂ ਇਲਾਵਾ ਸਥਾਨਕ ਮੁਦਰਾ ਕਮਜ਼ੋਰ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ’ਚ ਦਰਾਮਦ ਲਾਗਤ ਵਧੇਰੇ ਹੋ ਗਈ ਹੈ ਅਤੇ ਮਾਰਜਨ ’ਚ ਵੀ ਕਮੀ ਆਈ ਹੈ।
ਜਾਣਕਾਰਾਂ ਦੀ ਮੰਨੀਏ ਤਾਂ ਇਸ ਤੋਂ ਇਲਾਵਾ ਸਥਾਨਕ ਮੁਦਰਾ ਕਮਜ਼ੋਰ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ’ਚ ਦਰਾਮਦ ਲਾਗਤ ਕਾਫੀ ਵਧ ਗਈ ਹੈ ਅਤੇ ਮਾਰਜਨ ’ਚ ਵੀ ਕਮੀ ਆਈ ਹੈ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ’ਚ ਗਿਰਾਵਟ ਜਾਰੀ ਰਹਿਣ ਦਰਮਿਆਨ ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਮੁਦਰਾ ਅਸਥਿਰ ਬਣੀ ਰਹਿੰਦੀ ਹੈ ਜਾਂ ਫਿਰ ਕਮਜ਼ੋਰ ਹੁੰਦੀ ਹੈ ਤਾਂ ਛੋਟੇ ਬਰਾਮਦਕਾਰਾਂ ’ਤੇ ਉਲਟ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ 'ਚ ਵਾਧਾ, RBI ਗਵਰਨਰ ਨੇ ਦਿੱਤੇ ਸੰਕੇਤ
ਆਗਰਾ ਦੇ ਜੁੱਤੀਆਂ ਦੇ ਬਰਾਮਦਕਾਰਾਂ ’ਤੇ ਸੰਕਟ
ਇਕ ਮੀਡੀਆ ਰਿਪੋਰਟ ਮੁਤਾਬਕ ਆਗਰਾ ਦੇ ਚਮੜੇ ਦੀਆਂ ਜੁੱਤੀਆਂ ਦੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੁਦਰਾ ਬਰਾਮਦ ਲਈ ਚੰਗੇ ਸੰਕੇਤ ਦਿੰਦੀ ਹੈ ਪਰ ਇਹ ਸਾਰਿਆਂ ’ਤੇ ਲਾਗੂ ਨਹੀਂ ਹੁੰਦਾ ਹੈ। ਜਦੋਂ ਰੁਪਏ ਦੀ ਡੀਵੈਲਿਊਏਸ਼ਨ ਹੁੰਦੀ ਹੈ ਤਾਂ ਉਦੋਂ ਸਾਡੇ ਗਾਹਕ ਲਾਭ ਜਾਂ ਛੋਟ ਦੀ ਮੰਗ ਕਰਦੇ ਹਨ। ਉਹ ਕਹਿੰਦੇ ਹਨ ਕਿ ਹਾਲੇ ਉਨ੍ਹਾਂ ਦੀ ਦਰਾਮਦ ਲਾਗਤ ਵਧ ਗਈ ਹੈ। ਉਹ ਇਨਸੋਲ ਬੋਰਡ, ਪੀ. ਯੂ. ਲਾਈਨਿੰਗ ਸਮੱਗਰੀ ਆਦਿ ਦੀ ਦਰਾਮਦ ਕਰਦੇ ਹਨ।
ਇਸ ਤਰ੍ਹਾਂ ਉਨ੍ਹਾਂ ਦੇ ਸਥਾਨਕ ਸਪਲਾਈਕਰਤਾਵਾਂ ਨੇ ਐਡਹੈਸਿਵ, ਡਾਈ ਸਾਲਵੈਂਟਸ ਦੀਆਂ ਕੀਮਤਾਂ ਸਾਡੇ ਸਥਾਨਕ ਸਪਲਾਈਕਰਤਾਵਾਂ ਨੇ ਵਧਾ ਦਿੱਤੀਆਂ ਹਨ। ਇਸ ਲਈ ਜਦੋਂ ਦਰਾਮਦ ਜਾਂ ਕੱਚੇ ਮਾਲ ਦੀ ਲਾਗਤ ਵਧ ਜਾਂਦੀ ਹੈ ਤਾਂ ਸਾਡੇ ਉਤਪਾਦਾਂ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਆਉਂਦਾ ਹੈ, ਉਦੋਂ ਸਾਡੇ ਮਾਰਜਨ ਘੱਟ ਹੋ ਜਾਂਦੇ ਹਨ।
ਇਹ ਵੀ ਪੜ੍ਹੋ : LPG ਸਿਲੰਡਰ 'ਤੇ ਮਿਲੇਗੀ 200 ਰੁਪਏ ਸਬਸਿਡੀ, ਜਾਣੋ ਕਿਹੜੇ ਲੋਕਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
ਨੁਕਸਾਨ ਦੀ ਭਰਪਾਈ ਦਾ ਸਾਧਨ ਨਹੀਂ
ਨਾਂ ਨਾ ਛਪਣ ਦੀ ਸ਼ਰਤ ’ਤੇ ਇਕ ਬਰਾਮਦਕਾਰ ਨੇ ਕਿਹਾ ਿਕ ਮੁੱਖ ਚੁਣੌਤੀ ਇਹ ਪਤਾ ਲਗਾਉਣਾ ਹੈ ਕਿ ਅਗਲੇ ਕੁੱਝ ਮਹੀਨਿਆਂ ’ਚ ਰੁਪਏ ਦਾ ਮੁੱਲ ਕੀ ਹੋਵੇਗਾ, ਕਿਉਂਕਿ ਭੁਗਤਾਨ ਬਾਅਦ ਦੀ ਮਿਤੀ ’ਚ ਕੀਤਾ ਜਾਂਦਾ ਹੈ।
ਬਰਾਮਦਕਾਰ ਨੇ ਦੱਸਿਆ ਕਿ ਸਾਨੂੰ ਆਮ ਤੌਰ ’ਤੇ ਅੱਗੇ ਲਈ ਕਵਰ ਲੈਣਾ ਪੈਂਦਾ ਹੈ ਕਿਉਂਕਿ ਅਮਰੀਕੀ ਡਾਲਰ ਦੀ ਤੁਲਨਾ ’ਚ ਰੁਪਏ ਦੇ ਮੁੱਲ ਦੀ ਭਵਿੱਖਬਾਣੀ ਹੁੰਦੀ ਹੈ, ਯਾਨੀ ਜੋ ਹਾਲੇ ਹੈ, ਉਹ ਅੱਗੇ ਕੁੱਝ ਹੋਰ ਹੋ ਸਕਦਾ ਹੈ।
ਜੇ ਕੋਈ ਬਰਾਮਦਕਾਰ ਫਾਰਵਰਡ ਕਵਰ ਇਹ ਮੰਨਦੇ ਹੋਏ ਲੈਂਦਾ ਹੈ ਕਿ ਰੁਪਇਆ ਅਗਲੇ ਛੇ ਮਹੀਨਿਆਂ ’ਚ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਚਲਾ ਜਾਏਗਾ, ਪਰ ਅਰਥਵਿਵਸਥਾ ’ਚ ਬਦਲਾਅ ਕਾਰਨ ਜੇ ਇਹ 73 ਰੁਪਏ ਪ੍ਰਤੀ ਡਾਲਰ ਤੱਕ ਸਿਮਟ ਜਾਂਦਾ ਹੈ ਉਦੋਂ ਬਰਾਮਦਕਾਰਾਂ ਨੂੰ ਬਹੁਤ ਨੁਕਸਾਨ ਹੋਵੇਗਾ। ਛੋਟੇ ਬਰਾਮਦਕਾਰਾਂ ਕੋਲ ਇਸ ਤਰ੍ਹਾਂ ਦੇ ਨੁਕਸਾਨ ਉਠਾਉਣ ਲਈ ਕੋਈ ਸਾਧਨ ਨਹੀਂ ਹੈ।
ਇਹ ਵੀ ਪੜ੍ਹੋ : PNB ਨੇ ATM ਟ੍ਰਾਂਜੈਕਸ਼ਨ ਫੀਸ ਤੋਂ ਕਮਾਏ 645 ਕਰੋੜ ਰੁਪਏ , ਇਨ੍ਹਾਂ ਖ਼ਾਤਾਧਾਰਕਾਂ ਤੋਂ ਵੀ ਕੀਤੀ ਬੰਪਰ ਕਮਾਈ
ਨੋਟ - ਇਸ ਖ਼ਬਰ ਨੂੰ ਲੈ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਰੇ ਨਿਸ਼ਾਨ 'ਤੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ-ਨਿਫਟੀ ਚੜ੍ਹ ਕੇ ਖੁੱਲ੍ਹੇ
NEXT STORY