ਜਲੰਧਰ- ਭਾਰਤੀ ਅਰਥਵਿਵਸਥਾ ਜਿਵੇਂ-ਜਿਵੇਂ ਤੇਜ਼ੀ ਨਾਲ ਵਧ ਰਹੀ ਹੈ, ਉਂਝ ਹੀ ਕੰਪਨੀਆਂ ਦਾ ਨਿਵੇਸ਼ ਵੀ ਵਧ ਰਿਹਾ ਹੈ। ਕਈ ਵਿਦੇਸ਼ੀ ਆਟੋ ਕੰਪਨੀਆਂ ਭਾਰਤ 'ਚ ਆ ਰਹੀਆਂ ਹਨ ਅਤੇ ਇਸੇ ਕ੍ਰਮ 'ਚ ਹੁਣ Scomadi ਦਾ ਨਾਂ ਜੁੜ ਗਿਆ ਹੈ। ਇਹ ਇਕ ਬ੍ਰਿਟਿਸ਼ ਸਕੂਟਰ ਨਿਰਮਾਤਾ ਕੰਪਨੀ ਹੈ। ਲੰਬਰੇਟਾ ਜੀ.ਪੀ. ਸਟਾਈਲ ਮਾਡਲਸ ਬਣਾਉਣ ਲਈ ਇਹ ਕੰਪਨੀ ਕਾਫੀ ਮਸ਼ਹੂਰ ਹੈ। ਇਕ ਚੀਨੀ ਕੰਪਨੀ ਦੇ ਨਾਲ ਮਿਲ ਕੇ ਇਸ ਨੇ ਥਾਈਲੈਂਡ 'ਚ ਸੈੱਟਅਪ ਲਗਾਇਆ ਹੈ। ਹੁਣ ਇਹ ਭਾਰਤ 'ਚ ਆਉਣ ਲਈ ਤਿਆਰ ਹੈ। ਭਾਰਤ 'ਚ ਆਉਣ ਤੋਂ ਬਾਅਦ ਇਹ ਕਸਟਮ ਕੁਆਲਿਟੀ ਸਕੂਟਰਸ ਲਿਆਏਗੀ।
ਭਾਰਤ 'ਚ ਆਉਣ ਲਈ Scomadi ਨੇ ਪੁਣੇ ਬੇਸਡ ਏ.ਜੇ ਪਰਫਾਰਮੈਂਸ ਦੇ ਨਾਲ ਹੱਥ ਮਿਲਾਇਆ ਹੈ ਜੋ ਕਿ ਕਾਰ, ਬਾਈਕਸ ਦਾ ਟਾਪ ਕਲਾਸ ਕਸਟਮਾਈਜੇਸ਼ਨ ਕਰਨ ਲਈ ਜਾਣੀ ਜਾਂਦੀ ਹੈ। Scomadi ਦੀ ਸ਼ੁਰੂਆਤ 2005 'ਚ ਹੋਈ ਸੀ। Scomadi ਭਾਰਤ 'ਚ TT 125 ਸਕੂਟਰ ਦੀ ਲਾਂਚਿੰਗ ਦੇ ਨਾਲ ਸ਼ੁਰੂਆਤ ਕਰੇਗੀ। ਇਸ ਨੂੰ ਮਈ 2018 'ਚ ਲਾਂਚ ਕੀਤਾ ਜਾ ਸਕਦਾ ਹੈ।
Scomadi ਦੇ ਸਕੂਟਰਸ ਨੂੰ ਥਾਈਲੈਂਡ ਤੋਂ ਇੰਪੋਟ ਕੀਤਾ ਜਾਵੇਗਾ। ਇਹ ਬਤੌਰ ਸੀ.ਬੀ.ਯੂ. ਮਤਲਬ ਕੰਪਲੀਟਲੀ ਬਿਲਟ ਯੂਨਿਟ ਇਥੇ ਲਿਆਏ ਜਾਣਗੇ। ਸਕੂਟਰ 'ਚ ਕਸਟਮਾਈਜੇਸ਼ਨ ਕਲਰਸ ਅਤੇ ਪੇਂਟ ਸਕੀਮਸ ਦੀ ਵਾਇਡ ਰੇਂਜ ਦੇਖਣ ਨੂੰ ਮਿਲੇਗੀ। ਭਾਰਤ 'ਚ Scomadi TT 125 ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 1.98 ਲੱਖ ਰੁਪਏ ਹੋਵੇਗੀ। ਇਹ ਵੈਸਪਾ ਦੇ ਮੁਕਾਬਲੇ ਲਗਭਗ ਦੋ ਗੁਣਾ ਜ਼ਿਆਦਾ ਮਹਿੰਗਾ ਹੋਵੇਗਾ।
ਆਈਫੋਨ 6S ਪਲੱਸ ਹੋਵੇਗਾ ਸਸਤਾ, ਐਪਲ ਨੇ ਭਾਰਤ 'ਚ ਪ੍ਰਾਡਕਸ਼ਨ ਕੀਤਾ ਸ਼ੁਰੂ
NEXT STORY