ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਨਵੇਂ ਰਿਕਾਰਡ 'ਤੇ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 109.56 ਅੰਕ ਭਾਵ 0.27 ਫੀਸਦੀ ਦੇ ਵਾਧੇ ਨਾਲ 41,130.17 ਦੇ ਪੱਧਰ 'ਤੇ ਅਤੇ ਨਿਫਟੀ 53.60 ਅੰਕ ਭਾਵ 0.44 ਫੀਸਦੀ ਦੇ ਵਾਧੇ ਨਾਲ 12,154.30 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.97 ਫੀਸਦੀ ਵਧ ਕੇ 15060 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.45 ਫੀਸਦੀ ਦੇ ਵਾਧੇ ਨਾਲ 13497 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 249 ਅੰਕਾਂ ਦੇ ਵਾਧੇ ਨਾਲ 32124 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਫਾਰਮਾ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.57 ਫੀਸਦੀ, ਮੈਟਲ ਇੰਡੈਕਸ 1.98 ਫੀਸਦੀ ਅਤੇ ਫਾਰਮਾ ਇੰਡੈਕਸ 0.44 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਭਾਰਤੀ ਏਅਰਟੈੱਲ, ਯੂ.ਪੀ.ਐੱਲ., ਜੇ.ਐੱਸ.ਡਬਲਿਊ. ਸਟੀਲ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਸਟੀਲ ਯੈੱਸ ਬੈਂਕ, ਟਾਟਾ ਸਟੀਲ, ਯੈੱਸ ਬੈਂਕ, ਐੱਸ.ਬੀ.ਆਈ.
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਹੀਰੋ ਮੋਟੋਕਾਰਪ, ਐੱਚ.ਡੀ.ਐੱਫ.ਸੀ. ਬੈਂਕ, ਟਾਟਾ ਮੋਟਰਸ।
ਪੰਜਾਬ ਸਰਕਾਰ ਅਤੇ BSNL 'ਚ ਖੜਕੀ, ਕੇਂਦਰ ਨੂੰ ਦੇਣਾ ਪਿਆ ਦਖਲ
NEXT STORY