ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 411.38 ਅੰਕ ਭਾਵ 1 ਫੀਸਦੀ ਦੇ ਵਾਧੇ ਨਾਲ 41,575.14 ਦੇ ਪੱਧਰ 'ਤੇ ਅਤੇ ਨਿਫਟੀ 119.25 ਅੰਕ ਭਾਵ 0.98 ਫੀਸਦੀ ਦੇ ਵਾਧੇ ਨਾਲ 12,245.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.88 ਫੀਸਦੀ ਵਧ ਕੇ 14930 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.84 ਫੀਸਦੀ ਦੇ ਵਾਧੇ ਨਾਲ 12547 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 'ਚ 414 ਅੰਕਾਂ ਦੇ ਵਾਧੇ ਨਾਲ 32412 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਫਾਰਮਾ, ਮੈਟਲ, ਆਟੋ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.47 ਫੀਸਦੀ, ਫਾਰਮਾ ਇੰਡੈਕਸ 0.88 ਫੀਸਦੀ, ਮੈਟਲ ਇੰਡੈਕਸ 0.78 ਫੀਸਦੀ ਅਤੇ ਆਟੋ ਇੰਡੈਕਸ 0.4 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਕੋਲ ਇੰਡੀਆ, ਐਕਸਿਸ ਬੈਂਕ, ਬੀ.ਪੀ.ਸੀ.ਐੱਲ.,ਪਾਵਰ ਗ੍ਰਿਡ ਕਾਰਪ, ਐੱਸ.ਬੀ.ਆਈ. ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ
ਟਾਪ ਲੂਜ਼ਰਸ
ਯੈੱਸ ਬੈਂਕ, ਵਿਪਰੋ, ਬ੍ਰਿਟਾਨੀਆ, ਕੋਟਕ ਮਹਿੰਦਰਾ, ਟੀ.ਸੀ.ਐੱਸ., ਟਾਈਟਨ, ਅਲਟ੍ਰਾ ਟੈੱਕ ਸੀਮੈਂਟ
ਨਵੇਂ ਸਿਰੇ ਤੋਂ ਵਿਸਤਾਰ ਦੀ ਯੋਜਨਾ ਤਿਆਰ ਕਰੇਗੀ ਨਾਲਕੋ
NEXT STORY