ਬਿਜ਼ਨੈੱਸ ਡੈਸਟ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ ਰਿਜ਼ਰਵ ਬੈਂਕਾਂ ਵਲੋਂ ਵਿਆਜ ਦਰਾਂ ਵਧਾਉਣ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 356.46 ਅੰਕ ਭਾਵ 0.95 ਫੀਸਦੀ ਡਿੱਗ ਕੇ 37,165.16 'ਤੇ ਅਤੇ ਨਿਫਟੀ 106.30 ਅੰਕ ਭਾਵ 0.94 ਫੀਸਦੀ ਡਿੱਗ ਕੇ 11,239.90 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.17 ਫੀਸਦੀ ਅਤੇ ਸਮਾਲਕੈਪ ਇੰਡੈਕਸ 0.13 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.11 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਆਈ.ਟੀ. 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 229 ਅੰਕ ਡਿੱਗ ਕੇ 27367 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 1.37 ਫੀਸਦੀ, ਨਿਫਟੀ ਆਈ.ਟੀ. 'ਚ 0.90 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਸ
ਲਿਊਪਿਨ, ਡਾ. ਰੈੱਡੀ ਲੈਬਸ, ਪਾਵਰਗ੍ਰਿਡ ਕਾਰਪ, ਐੱਚ.ਪੀ.ਸੀ.ਐੱਲ., ਇੰਡਸਇੰਡ ਬੈਂਕ, ਕੋਲ ਇੰਡੀਆ, ਐੱਚ.ਯੂ.ਐੱਲ., ਵਿਪਰੋ, ਆਈਡੀਆ
ਟਾਪ ਲੂਜ਼ਰਸ
ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਐੱਚ.ਸੀ.ਐੱਲ. ਟੈੱਕ, ਵੇਦਾਂਤਾ।
ਮੈਡੀਕਲ ਉਪਕਰਣਾਂ ਦੀਆਂ ਕੀਮਤਾਂ 'ਤੇ ਸਰਕਾਰੀ ਕੰਟਰੋਲ ਤੋਂ ਬੇਅਸਰ ਕੰਪਨੀਆਂ
NEXT STORY