ਨਵੀਂ ਦਿੱਲੀ (ਬਿਜਨੈੱਸ ਡੈਸਕ) - ਅਮਰੀਕਾ ਦੀ ਪ੍ਰਮੁੱਖ ਆਟੋਮੋਬਾਇਲ ਕੰਪਨੀ ਫੋਰਡ ਵੱਲੋਂ ਭਾਰਤ ’ਚ ਕਾਰਾਂ ਦੀ ਮੈਨੂਫੈਕਚਰਿੰਗ ਬੰਦ ਕਰਨ ਦੇ ਐਲਾਨ ਨਾਲ ਲਗਭਗ 5000 ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਕਈ ਮੀਡੀਆ ਰਿਪੋਰਟਾਂ ’ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਾਪਾਨੀ ਅਤੇ ਕੋਰੀਆਈ ਕਾਰ ਵਿਨਿਰਮਾਤਾਵਾਂ ਵੱਲੋਂ ਮੁਕਾਬਲੇਬਾਜ਼ੀ ਦੇ ਚਲਦੇ ਅਮਰੀਕੀ ਕੰਪਨੀ ਨੇ ਪ੍ਰੋਡਕਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ।
2 ਪਲਾਂਟ ਬੰਦ ਕਰਨ ਦੀ ਤਿਆਰੀ ’ਚ ਕੰਪਨੀ
ਖਬਰ ਮੁਤਾਬਕ, ਫੋਰਡ ਮੋਟਰ ਕੰਪਨੀ ਨੇ ਐਲਾਨ ਕੀਤਾ ਕਿ ਉਹ ਭਾਰਤ ’ਚ ਆਪਣੇ 2 ਵਿਨਿਰਮਾਣ ਪਲਾਂਟਾਂ ਨੂੰ ਬੰਦ ਕਰੇਗੀ ਅਤੇ ਸਿਰਫ ਇੰਪੋਰਟਿਡ ਗੱਡੀਆਂ ਦੀ ਹੀ ਵਿਕਰੀ ਕਰੇਗੀ। ਫੋਰਡ, ਜਿਸ ਨੇ ਆਪਣੇ ਚੇਨਈ (ਤਮਿਲਨਾਡੂ) ਅਤੇ ਸਾਣੰਦ (ਗੁਜਰਾਤ) ਪਲਾਂਟ ’ਚ ਲਗਭਗ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਉੱਥੇ ਪਲਾਂਟਸ ’ਚ ਬਣਨ ਵਾਲੀ ਈਕੋਸਪੋਰਟ, ਫਿਗੋ ਅਤੇ ਐਸਪਾਇਰ ਵਰਗੀਆਂ ਕਾਰਾਂ ਦੀ ਵਿਕਰੀ ਬੰਦ ਹੋ ਜਾਵੇਗੀ। ਮੌਜੂਦਾ ਹਾਲਾਤਾਂ ’ਚ ਫੋਰਡ ਦੇ ਚੇਨਈ ਪਲਾਂਟ ਦੇ ਮਜ਼ਦੂਰਾਂ ਨੂੰ ਹੁਣ ਸਿਰਫ ਸੂਬਾ ਸਰਕਾਰ ਦਾ ਸਹਾਰਾ ਦਿਸ ਰਿਹਾ ਹੈ, ਜਿਸ ਨੇ ਕਿਹਾ ਹੈ ਕਿ ਇਸ ਇਕਾਈ ਦੀ ਅਕਵਾਇਰਮੈਂਟ ਲਈ ਉਹ ਇਕ ਵਾਹਨ ਕੰਪਨੀ ਦੇ ਨਾਲ ਗੱਲਬਾਤ ਕਰ ਰਹੀ ਹੈ। ਸਾਣੰਦ ਪਲਾਂਟ ’ਚ ਕੰਮ ਕਰਨ ਵਾਲੇ ਮਜ਼ਦੂਰ ਕਿਤੇ ਜ਼ਿਆਦਾ ਚਿੰਤਤ ਵਿਖਾਈ ਦੇ ਰਹੇ ਹਨ। ਇਸ ਐਲਾਨ ਦੇ ਬਾਅਦ ਤੋਂ ਹੀ ਉਹ ਫੋਰਡ ਇੰਡੀਆ ’ਚ ਆਪਣੇ ਮਹਿਕਮਾਨਾ ਪ੍ਰਮੁਖਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : Zomato ਨੇ Grocery ਡਿਲੀਵਰੀ ਸਰਵਿਸ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ
ਪਲਾਂਟ ਬੰਦ ਕਰਨ ਵਾਲੀ ਦੂਸਰੀ ਅਮਰੀਕੀ ਆਟੋ ਕੰਪਨੀ
ਸਰਕਾਰੀ ਸੂਤਰ ਨੇ ਕਿਹਾ ਕਿ ਭਾਰਤ ਦੇ ਆਟੋਮੋਬਾਇਲ ਖੇਤਰ ’ਚ ਵਿਕਾਸ ਦੀ ਕਹਾਣੀ ਜਾਰੀ ਹੈ ਅਤੇ ਘਰੇਲੂ ਅਤੇ ਬਰਾਮਦ ਦੋਹਾਂ ਬਾਜ਼ਾਰਾਂ ’ਚ ਇਹ ਅੱਗੇ ਵਧ ਰਹੀ ਹੈ। ਫੋਰਡ ਦਾ ਕਾਰੋਬਾਰ ਤੋਂ ਬਾਹਰ ਨਿਕਲਣਾ ਸੰਭਾਵੀ ਸੰਚਾਲਨ ਸਬੰਧੀ ਦਿੱਕਤਾਂ ਦੀ ਵਜ੍ਹਾ ਨਾਲ ਹੋ ਸਕਦਾ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਨਾਲ ਭਾਰਤੀ ਆਟੋਮੋਬਾਇਲ ਖੇਤਰ ਜਾਂ ਭਾਰਤ ’ਚ ਕਾਰੋਬਾਰੀ ਮਾਹੌਲ ਨੂੰ ਨਹੀਂ ਦਰਸਾਉਂਦਾ ਹੈ। ਜਨਰਲ ਮੋਟਰਸ ਦੇ ਬਾਅਦ ਭਾਰਤ ’ਚ ਪਲਾਂਟ ਬੰਦ ਕਰਨ ਵਾਲੀ ਫੋਰਡ ਦੂਜੀ ਅਮਰੀਕੀ ਆਟੋ ਕੰਪਨੀ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ
ਤਮਿਲਨਾਡੂ ਸਰਕਾਰ ਤਾਲਾਸ਼ ਰਹੀ ਹੈ ਫੋਰਡ ਦਾ ਬਦਲ
ਤਮਿਲਨਾਡੂ ਸਰਕਾਰ ’ਚ ਸਕੱਤਰ ਜਨਰਲ (ਉਦਯੋਗ) ਐੱਨ. ਮੁਰੁਗਨੰਦਮ ਨੇ ਕਿਹਾ ਕਿ ਫੋਰਡ ਅਤੇ ਹੋਰ ਵਾਹਨ ਕੰਪਨੀਆਂ ਅਤੇ ਕੁਝ ਹੋਰ ਕੰਪਨੀਆਂ ਦਰਮਿਆਨ ਗੱਲਬਾਤ ਚੱਲ ਰਹੀ ਹੈ। ਸੂਬਾ ਸਰਕਾਰ ਜ਼ਮੀਨ ਦੇ ਤਬਾਦਲੇ ਨੂੰ ਸੁਵਿਧਾਜਨਕ ਬਣਾਏਗੀ। ਦੋਵਾਂ ਸੂਬਿਆਂ ’ਚ ਫੋਰਡ ਦੇ ਪਲਾਂਟਾਂ ’ਚ ਦਿਲਚਸਪੀ ਵਿਖਾਉਣ ਵਾਲੀ ਸੰਭਾਵੀ ਕੰਪਨੀਆਂ ’ਚ ਓਲਾ ਇਲੈਕਟ੍ਰਿਕ ਹੋ ਸਕਦੀ ਹੈ ਜੋ ਵੱਡੇ ਪੱਧਰ ’ਤੇ ਈ-ਕਾਰ ਸ਼੍ਰੇਣੀ ’ਚ ਉੱਤਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਫ਼ਰਾਂਸ ਦੀ ਕਾਰ ਕੰਪਨੀ ਸਿਟਰਾਨ ਅਤੇ ਬ੍ਰਿਟਿਸ਼-ਅਮਰੀਕਨ ਇਲੈਕਟ੍ਰਿਕ ਵਾਹਨ ਕੰਪਨੀ ਅਰਾਈਵਲ ਵੀ ਇਸ ’ਚ ਦਿਲਚਸਪੀ ਵਿਖਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫੋਰਡ ਲਗਭਗ ਇਕ ਸਾਲ ਤੋਂ ਪਲਾਂਟਾਂ ਦੀ ਵਿਕਰੀ ਅਤੇ ਸੰਧੀ ਆਧਾਰਿਤ ਵਿਨਿਰਮਾਣ ਲਈ ਵੱਖ-ਵੱਖ ਵਾਹਨ ਕੰਪਨੀਆਂ ਦੇ ਨਾਲ ਗੱਲਬਾਤ ਕਰ ਰਹੀ ਸੀ।
ਇਹ ਵੀ ਪੜ੍ਹੋ : EPFO ਦੇ ਮੈਂਬਰਾਂ ਲਈ ਖ਼ੁਸ਼ਖ਼ਬਰੀ, UAN-ਆਧਾਰ ਲਿੰਕ ਕਰਨ ਦੀ ਮਿਆਦ ਵਧੀ
ਕੀ ਕਹਿੰਦੇ ਹਨ ਫੋਰਡ ਵਰਕਰਸ ਯੂਨੀਅਨ ਦੇ ਸਕੱਤਰ
ਫਿਲਹਾਲ ਇਨ੍ਹਾਂ ਦੋਵਾਂ ਇਕਾਈਆਂ ’ਚ ਕੰਮ ਕਰਨ ਵਾਲੇ ਲਗਭਗ 5,000 ਮਜ਼ਦੂਰਾਂ ਦਾ ਭਵਿੱਖ ਅੱਧ-ਵਿਚਾਲੇ ਲਟਕ ਗਿਆ ਹੈ। ਚੇਨਈ ਫੋਰਡ ਵਰਕਰਸ ਯੂਨੀਅਨ ਦੇ ਸਕੱਤਰ ਅਰੁਣ ਸੰਜੀਵਨੀ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਜਨਤਕ ਤੌਰ ’ਤੇ ਐਲਾਨ ਕੀਤੇ ਜਾਣ ਤੋਂ ਬਾਅਦ ਸਾਨੂੰ ਕੱਲ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਾਨੂੰ ਈ-ਮੇਲ ਦੇ ਜਰੀਏ ਇਸ ਦੀ ਜਾਣਕਾਰੀ ਦਿੱਤੀ ਸੀ। ਪ੍ਰਬੰਧਨ ਨੇ ਸੋਮਵਾਰ ਨੂੰ ਇਕ ਬੈਠਕ ਲਈ ਬੁਲਾਇਆ ਹੈ ਅਤੇ ਅਸੀ ਵੇਖਦੇ ਹਾਂ ਕਿ ਉਹ ਕੀ ਕਹਿੰਦੇ ਹਨ।
ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਥੱਲ੍ਹੇ ਦੱਬੀ VodaFone-Idea 'ਤੇ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਘਰੇਲੂ ਫਲਾਈਟਸ ਨੂੰ ਦਸੰਬਰ ਤੱਕ ਪੂਰੀ ਸਮਰੱਥਾ ਨਾਲ ਚਲਾਵੇਗੀ ਇੰਡੀਗੋ
NEXT STORY