ਨਵੀਂ ਦਿੱਲੀ- ਸਪਾਈਸਜੈੱਟ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਿੱਤੀ ਸਾਲ 2022 ਦੀ ਚੌਥੀ ਤਿਮਾਹੀ 'ਚ ਉਸ ਦਾ ਨੁਕਸਾਨ 458 ਕਰੋੜ ਰੁਪਏ ਅਤੇ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ 'ਚ 789 ਕਰੋੜ ਰੁਪਏ ਰਿਹਾ। ਇਸ ਦੀ ਵਜ੍ਹਾ ਈਂਧਨ ਦੀਆਂ ਉੱਚੀਆਂ ਕੀਮਤਾਂ, ਰੁਪਏ 'ਚ ਗਿਰਾਵਟ ਅਤੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਰਹੀ। ਕੰਪਨੀ ਨੇ ਕਿਹਾ ਕਿ ਉਸ ਦੇ ਮੁੱਖ ਵਿੱਤ ਅਧਿਕਾਰੀ ਸੰਜੀਵ ਤਨੇਜਾ ਨੇ ਅਸਤੀਫਾ ਦੇ ਦਿੱਤਾ, ਜੋ ਬੁੱਧਵਾਰ ਤੋਂ ਪ੍ਰਭਾਵੀ ਹੋਇਆ। ਵਿੱਤੀ ਸਾਲ 2022 'ਚ ਸਪਾਈਸਜੈੱਟ ਦਾ ਕੁੱਲ ਨੁਕਸਾਨ 1,725 ਕਰੋੜ ਰੁਪਏ ਰਿਹਾ, ਜੋ ਵਿੱਤੀ ਸਾਲ 21 ਦੇ ਨੁਕਸਾਨ ਦੇ ਮੁਕਾਬਲੇ 73 ਫੀਸਦੀ ਜ਼ਿਆਦਾ ਹੈ।
ਵਿੱਤੀ ਸੰਕਟ ਝੱਲ ਰਹੀ ਹਵਾਬਾਜ਼ੀ ਕੰਪਨੀ ਪਿਛਲੇ ਚਾਰ ਸਾਲ ਤੋਂ ਨੁਕਸਾਨ ਚੁੱਕ ਰਹੀ ਹੈ। ਇਸ ਤੋਂ ਜ਼ਿਆਦਾ ਉਹ ਅਜੇ 50 ਫੀਸਦੀ ਤੋਂ ਘੱਟ ਉਡਾਣਾਂ ਦੇ ਨਾਲ ਸੰਚਾਲਨ ਕਰ ਰਹੀ ਹੈ ਜਿਸ ਦੇ ਕਾਰਨ ਘਟਨਾਕ੍ਰਮ ਨੂੰ ਦੇਖਦੇ ਹੋਏ 27 ਜੁਲਾਈ ਦਾ ਹਵਾਬਾਜ਼ੀ ਰੈਗੂਲੇਟਰ ਦਾ ਆਦੇਸ਼ ਹੈ।
ਹਵਾਬਾਜ਼ੀ ਕੰਪਨੀ ਜਲਦ ਹੀ ਨਿਵੇਸ਼ ਬੈਂਕਰ ਨੂੰ ਜੋੜੇਗੀ ਤਾਂ ਜੋ 20 ਕਰੋੜ ਡਾਲਰ ਜੁਟਾ ਸਕੇ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਇਹ ਗੱਲਾਂ ਆਖੀਆਂ।
ਹਵਾਬਾਜ਼ੀ ਕੰਪਨੀ ਦੀ ਕੁੱਲ ਆਮਦਨ ਅਤੇ ਖਰਚ ਵਿੱਤੀ ਸਾਲ 2022 ਦੀ ਚੌਥੀ ਤਿਮਾਹੀ 'ਚ ਲੜੀਵਾਰ:2,124 ਕਰੋੜ ਰੁਪਏ ਅਤੇ 2,582 ਕਰੋੜ ਰੁਪਏ ਰਿਹਾ। ਇਸ ਦੀ ਤੁਲਨਾ 'ਚ ਵਿੱਤੀ ਸਾਲ 2021 'ਚ ਇਹ ਲੜੀਵਾਰ: 2,126 ਕਰੋੜ ਰੁਪਏ ਅਤੇ 2,361 ਕਰੋੜ ਰੁਪਏ ਰਿਹਾ ਸੀ।
ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਹਵਾਬਾਜ਼ੀ ਕੰਪਨੀ ਨੇ 2,478 ਕਰੋੜ ਰੁਪਏ ਦਾ ਰਾਜਸਵ ਅਰਜਿਤ ਕੀਤਾ ਅਤੇ ਉਸ ਦਾ ਕੁੱਲ ਖਰਚਾ 3,267 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਸਮਾਨ ਮਿਆਦ 'ਚ ਆਮਦਨ ਅਤੇ ਖਰਚਾ ਲੜੀਵਾਰ :1,265 ਕਰੋੜ ਰੁਪਏ ਅਤੇ 1,949 ਕਰੋੜ ਰੁਪਏ ਰਿਹਾ ਸੀ। ਸਿੰਘ ਨੇ ਕਿਹਾ, ਉਦਯੋਗ ਹਾਲ ਦੇ ਸਮੇਂ 'ਚ ਪਰਿਚਾਲਨ ਦੇ ਮੋਰਚੇ 'ਤੇ ਸਭ ਤੋਂ ਜ਼ਿਆਦਾ ਗੰਭੀਰ ਮਾਹੌਲ 'ਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਵਿੱਤੀ ਸਾਲ 2022 ਦੀ ਤੀਜੀ ਤਿਮਾਹੀ 'ਚ ਪ੍ਰਗਤੀ ਅਤੇ ਰਿਕਵਰੀ 'ਤੇ ਅਸਰ ਪਾਇਆ। ਏ.ਟੀ.ਐੱਫ. ਦੀਆਂ ਰਿਕਾਰਡ ਕੀਮਤਾਂ ਅਤੇ ਰੁਪਏ 'ਚ ਗਿਰਾਵਟ ਦਾ ਮੁੱਖ ਯੋਗਦਾਨ ਰਿਹਾ।
ਚੀਨ 'ਚ ਰੁਕੀ ਕਾਰਖਾਨਿਆਂ ਦੀ ਰਫ਼ਤਾਰ, ਲਗਾਤਾਰ ਦੂਜੇ ਮਹੀਨੇ ਘਟਿਆ ਉਤਪਾਦਨ
NEXT STORY