ਗੁਹਾਟੀ—ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਹ ਆਸਾਮ 'ਚ ਬ੍ਰਹਮਪੁੱਤਰ ਨਦੀ 'ਚ ਸੀ-ਪਲੇਨ ਦੇ ਸੰਚਾਲਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ ਤਾਂ ਕਿ ਨਦੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਲਮਾਰਗ ਬਣਾਇਆ ਜਾ ਸਕੇ।
ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਕੌਮਾਂਤਰੀ ਨਿਵੇਸ਼ਕ ਸਿਖਰ ਸੰਮੇਲਨ 2018 ਦੇ ਉਦਘਾਟਨ ਸੈਸ਼ਨ 'ਚ ਕਿਹਾ, ''ਅਸੀਂ ਆਸਾਮ 'ਚ ਸੀ-ਪਲੇਨ ਦੇ ਸੰਚਾਲਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਾਂ। ਸੀ-ਪਲੇਨ ਰਾਹੀਂ ਬ੍ਰਹਮਪੁੱਤਰ ਦੁਨੀਆ ਦਾ ਸਭ ਤੋਂ ਵੱਡਾ ਜਲਮਾਰਗ ਬਣ ਸਕਦਾ ਹੈ।'' ਉਨ੍ਹਾਂ ਕਿਹਾ ਕਿ ਸੀ-ਪਲੇਨ 'ਚ ਸੈਰ-ਸਪਾਟਾ, ਰੋਮਾਂਚਕ ਯਾਤਰਾ ਦੇ ਨਾਲ ਹੀ ਸੰਪਰਕ ਬਿਹਤਰ ਬਣਾਉਣ ਲਈ ਕਾਫ਼ੀ ਸੰਭਾਵਨਾਵਾਂ ਹਨ। ਹਾਲਾਂਕਿ, ਉਨ੍ਹਾਂ ਇਸ ਸਬੰਧ 'ਚ ਕੰਪਨੀ ਦੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ।
ਇੰਡੀਅਨ ਆਇਲ ਆਸਾਮ 'ਚ ਕਰੇਗੀ 3,400 ਕਰੋੜ ਰੁਪਏ ਦਾ ਨਿਵੇਸ਼
ਨਵੀਂਦਿੱਲੀ—ਇੰਡੀਅਨ ਆਇਲ ਕਾਰਪੋਰੇਸ਼ਨ ਨਵੀਆਂ ਇਕਾਈਆਂ ਬਣਾ ਕੇ ਅਤੇ ਮੌਜੂਦਾ ਪਲਾਂਟਾਂ ਦਾ ਆਧੁਨਿਕੀਕਰਨ ਕਰ ਕੇ ਆਪਣੇ ਸੰਚਾਲਨ 'ਚ ਵਿਸਥਾਰ ਲਈ ਅਗਲੇ 5 ਸਾਲਾਂ 'ਚ ਆਸਾਮ 'ਚ 3,400 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਇੰਡੀਅਨ ਆਇਲ-ਏ. ਓ. ਡੀ.) ਦੀਪਾਂਕਰ ਰੇ ਨੇ ਕਿਹਾ ਕਿ ਕੰਪਨੀ ਨਿਰਦੇਸ਼ਕ ਮੰਡਲ ਨੇ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਕੰਮ 'ਚ ਤਰੱਕੀ ਤੋਂ ਬਾਅਦ ਲੋੜ ਪੈਣ 'ਤੇ ਰਾਸ਼ੀ ਵਧਾਈ ਵੀ ਜਾ ਸਕਦੀ ਹੈ।
3 ਸਾਲਾਂ 'ਚ 80,000 ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਸਾਮ 'ਚ ਵੱਖ-ਵੱਖ ਪ੍ਰਾਜੈਕਟਾਂ 'ਚ 2,500 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਹ ਨਿਵੇਸ਼ ਪ੍ਰਚੂਨ, ਪੈਟਰੋਲੀਅਮ, ਦੂਰਸੰਚਾਰ, ਸੈਰ-ਸਪਾਟਾ ਅਤੇ ਖੇਡਾਂ ਵਰਗੇ ਖੇਤਰਾਂ 'ਚ ਕੀਤਾ ਜਾਵੇਗਾ ਤੇ ਇਸ ਤੋਂ ਅਗਲੇ 3 ਸਾਲਾਂ 'ਚ 80,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਪ੍ਰੋਗਰਾਮ ਦੇ ਤਹਿਤ ਕੰਪਨੀ ਪ੍ਰਚੂਨ ਵਿਕਰੀ ਕੇਂਦਰਾਂ ਦੀ ਗਿਣਤੀ ਮੌਜੂਦਾ 2 ਤੋਂ ਵਧਾ ਕੇ 40 ਕਰੇਗੀ।
ਕੰਪਨੀਆਂ ਨੂੰ ਦੇਣੀ ਪਵੇਗੀ ਮੂਵਮੈਂਟਸ ਆਫ ਗੁਡਸ ਦੀ ਜਾਣਕਾਰੀ
NEXT STORY