ਲਖਨਊ—ਗੰਨਾ ਪਿੜਾਈ ਪੱਧਰ ਖਤਮ ਹੋ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 116 ਖੰਡ ਮਿੱਲਾਂ 'ਤੇ ਗੰਨਾ ਕਿਸਾਨਾਂ ਦਾ 3557 ਕਰੋੜ ਰੁਪਏ ਬਕਾਇਆ ਹੈ। ਅਧਿਕਾਰਿਕ ਸੂਤਰਾਂ ਨੇ ਅੱਜ ਦੱਸਿਆ ਕਿ ਸੂਬੇ 'ਚ ਇਸ ਸਾਲ 8247.19 ਲੱਖ ਕਵਿੰਟਲ ਗੰਨੇ ਦੀ ਪਿੜਾਈ ਕੀਤੀ ਗਈ ਜਿਸ ਦੀ ਬਦੌਲਤ 874.97 ਲੱਖ ਕਵਿੰਟਲ ਖੰਡ ਦਾ ਉਤਪਾਦਨ ਕਰਕੇ ਇਹ ਪ੍ਰਦੇਸ਼ ਸਮੂਚੇ ਦੇਸ਼ 'ਚ ਚੋਟੀ 'ਤੇ ਰਿਹਾ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਯਨਾਥ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੋ ਮਹੀਨੇ ਦੇ ਦਫਤਰ ਦੌਰਾਨ ਖੰਡ ਮਿੱਲਾਂ ਨੇ ਕਿਸਾਨਾਂ ਦੇ ਗੰਨਾ ਬਕਾਏ ਦਾ ਕਰੀਬ 20000 ਕਰੋੜ ਰੁਪਏ ਭੁਗਤਾਨ ਕਰ ਦਿੱਤਾ ਹੈ ਪਰ ਅਜੇ ਵੀ ਖੰਡ ਮਿੱਲਾਂ 'ਤੇ ਕਿਸਾਨਾਂ ਦਾ 3557 ਕਰੋੜ ਰੁਪਏ ਬਣਾਇਆ ਹੈ।
ਉੱਤਰ ਪ੍ਰਦੇਸ਼ ਸ਼ੂਗਰ ਮਿੱਲ ਐਸੋਸੀਏਸ਼ਨ (ਯੂ.ਪੀ.ਐਸ.ਐਮ.ਏ.) ਨੇ ਦਾਅਵਾ ਕੀਤਾ ਹੈ ਕਿ ਜਨਤਕ ਖੇਤਰ ਦੀ ਸਿਰਫ ਇਕ ਖੰਡ ਮਿੱਲ ਨੇ 13.63 ਕਰੋੜ ਰੁਪਏ ਕਿਸਾਨਾਂ ਦਾ ਭੁਗਤਾਨ ਕੀਤਾ ਜਦਕਿ 26 ਮਈ 2017 ਤੱਕ 24 ਸਰਕਾਰੀ ਮਿੱਲਾਂ ਦਾ 420.50 ਕਰੋੜ ਰੁਪਏ ਦੀ ਦੇਣਦਾਰੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਨਤਕ ਖੇਤਰ ਅਤੇ ਸਰਕਾਰੀ ਮਿੱਲਾਂ ਨੂੰ ਸੂਬਾ ਸਰਕਾਰ ਅਸਿੱਧੇ ਤੌਰ 'ਤੇ ਕੰਟਰੋਲ ਕਰਦੀ ਹੈ।
ਯੂ.ਪੀ.ਐਸ.ਏ. ਵਲੋਂ ਜਾਰੀ ਬਿਆਨ ਮੁਤਾਬਕ ਖੰਡ ਮਿੱਲਾਂ ਨੇ ਕੁੱਲ 25,786.44 ਕਰੋੜ ਰੁਪਏ ਬਕਾਇਆ ਰਾਸ਼ੀ 'ਚੋਂ ਹੁਣ ਤੱਕ 21,826.46 ਕਰੋੜ ਰੁਪਏ ਦਾ ਹੀ ਭੁਗਤਾਨ ਕੀਤਾ ਹੈ ਜੋ ਕਿ 85.98 ਫੀਸਦੀ ਹੈ। ਕੁੱਲ 3557.97 ਕਰੋੜ ਰੁਪਏ ਬਕਾਏ 'ਚੋਂ ਸਭ ਤੋਂ ਜ਼ਿਆਦਾ 91 ਨਿੱਜੀ ਖੰਡ ਮਿੱਲਾਂ 'ਤੇ 3123.84 ਕਰੋੜ ਰੁਪਏ ਦੀ ਦੇਣਦਾਰੀ ਹੈ ਜਦਕਿ 434.13 ਕਰੋੜ ਰੁਪਏ ਦੀ ਦੇਣਦਾਰੀ ਸਹਿਕਾਰੀ ਅਤੇ ਜਨਤਕ ਖੇਤਰ ਦੇ ਮਿੱਲਾਂ 'ਤੇ ਹੈ।
ਤੇਜਸ 'ਚ ਚੋਰੀ ਕਰਨ ਵਾਲਿਆਂ ਦੀ ਹੁਣ ਨਹੀਂ ਹੈ ਖੈਰ!
NEXT STORY