ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਬਜਟ 'ਚ ਅਮੀਰਾਂ 'ਤੇ ਜੋ ਸਰਚਾਰਜ ਲੱਗਾ ਹੈ, ਉਸ ਦਾ ਇਰਾਦਾ ਟਰੱਸਟ ਦੇ ਰੂਪ 'ਚ ਕੰਮ ਕਰਨ ਵਾਲੇ ਵਿਦੇਸੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਨੇ ਇਕ ਪੇਪਰ ਨੂੰ ਦਿੱਤੇ ਇੰਟਰਵਿਊ 'ਚ ਇਹ ਵੀ ਕਿਹਾ ਕਿ ਇਕਨੋਮੀ ਤੇ ਮੁਸ਼ਕਲ ਦੌਰ 'ਚ ਲੰਘ ਰਹੇ ਆਟੋ ਵਰਗੇ ਖੇਤਰਾਂ 'ਤੇ ਸਰਕਾਰ ਦੀ ਨਜ਼ਰ ਹੈ। ਉਨ੍ਹਾਂ ਨੇ ਵਿਆਜ ਦਰਾਂ 'ਚ 'ਭਾਰੀ ਕਟੌਤੀ' ਦੀ ਵੀ ਵਕਾਲਤ ਕੀਤੀ ਤੇ ਕਿਹਾ ਕਿ ਇਸ ਨਾਲ ਦੇਸ਼ ਨੂੰ ਫਾਇਦਾ ਹੋਵੇਗਾ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਵਿਦੇਸ਼ ਤੋਂ ਕਰਜ਼ ਜੁਟਾਉਣ ਦੀ ਯੋਜਨਾ 'ਤੇ ਸਰਕਾਰ ਮੁੜ ਵਿਚਾਰ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ 'ਚ ਟੈਕਸ ਕੁਲੈਕਸ਼ਨ ਦੇ ਜੋ ਟੀਚੇ ਰੱਖੇ ਗਏ ਹਨ, ਉਹ ਹਾਸਲ ਕੀਤੇ ਜਾ ਸਕਦੇ ਹਨ।
ਸੀਤਾਰਮਣ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਐੱਫ. ਪੀ. ਆਈ. ਨੂੰ ਛੂਹਣਾ ਨਹੀਂ ਚਾਹੁੰਦੇ ਸੀ।'' ਉਨ੍ਹਾਂ ਨੇ ਵਾਅਦਾ ਕੀਤਾ ਕਿ ਜੋ ਸਰਚਾਰਜ ਤੋਂ ਬਚਣ ਲਈ ਟਰੱਸਟ ਤੋਂ ਕਾਰਪੋਰੇਟ ਸਟ੍ਰਕਚਰ 'ਚ ਸ਼ਿਫਟ ਹੋਣਾ ਚਾਹੁੰਦੇ ਹਨ ਉਹ ਉਨ੍ਹਾਂ ਦਾ ਪੱਖ ਸੁਣਨ ਨੂੰ ਤਿਆਰ ਹਨ।
ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ, ''ਕਿਸੇ ਮੁੱਦੇ 'ਤੇ ਜਦੋਂ ਮੁੜ ਵਿਚਾਰ ਸ਼ੁਰੂ ਹੁੰਦਾ ਹੈ ਤਾਂ ਇਹ ਕਿਹੜੀ ਹੱਦ ਤਕ ਹੋਣਾ ਚਾਹੀਦਾ ਹੈ? ਕੀ ਸਿਰਫ ਐੱਫ. ਪੀ. ਆਈ. ਦੇ ਮਾਮਲੇ 'ਚ ਛੋਟ ਦੇਣ ਦੀ ਗੱਲ ਹੋ ਰਹੀ ਹੈ? ਜੇਕਰ ਅਜਿਹਾ ਹੈ ਤਾਂ ਫਿਰ ਘਰੇਲੂ ਨਿਵੇਸ਼ਕਾਂ ਦਾ ਕੀ ਹੋਵੇਗਾ? ਵਿਤ ਮੰਤਰੀ ਨੇ ਕਿਹਾ, ''ਇਸ ਲਈ ਮੈਂ ਇਸ ਮੁੱਦੇ ਨੂੰ ਇੱਥੇ ਹੀ ਛੱਡਦੀ ਹਾਂ।''
GDP ਅਨੁਮਾਨ 'ਚ ਕਟੌਤੀ ਦੀ ਚਿੰਤਾ ਨਹੀਂ-
ਵਿੱਤ ਮੰਤਰੀ ਆਰਿਥਕ ਵਿਕਾਸ ਦਰ ਦੇ ਅਨੁਮਾਨ 'ਚ ਹਾਲ 'ਚ ਹੋਈ ਕਟੌਤੀ ਨਾਲ ਚਿੰਤਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜੇ ਗਲੋਬਲ ਗ੍ਰੋਥ 'ਚ ਕਮੀ ਆ ਰਹੀ ਹੈ, ਇਸ ਦੇ ਬਾਵਜੂਦ ਭਾਰਤ ਦੀ ਜੀ. ਡੀ. ਪੀ. 7 ਫੀਸਦੀ ਜਾਂ ਇਸ ਤੋਂ ਵੱਧ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੋ ਵੀ ਕਦਮ ਚੁੱਕਣੇ ਚਾਹੀਦੇ ਹਨ, ਉਹ ਹਾਲਾਤ ਦੇਖ ਕੇ ਤੇ ਸੋਚ-ਸਮਝ ਕੇ ਕੀਤੇ ਜਾ ਰਹੇ ਹਨ। ਹੜਬੜੀ 'ਚ ਕੁਝ ਨਹੀਂ ਹੋਣ ਜਾ ਰਿਹਾ।
ਅਮਰੀਕਾ ਨਹੀਂ ਕਰ ਰਿਹਾ ਪਹਿਲਾਂ ਵਰਗੀ ਖਰੀਦਦਾਰੀ, ਚੀਨ ਤਲਾਸ਼ ਰਿਹੈ ਨਵੇਂ ਬਾਜ਼ਾਰ
NEXT STORY