ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਟੈੱਕ ਮਹਿੰਦਰਾ ਦਾ ਮੁਨਾਫਾ 26.5 ਫੀਸਦੀ ਘਟ ਕੇ 897.9 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟੈੱਕ ਮਹਿੰਦਰਾ ਦਾ ਮੁਨਾਫਾ 1221 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਟੈੱਕ ਮਹਿੰਦਰਾ ਦੀ ਆਮਦਨ 2.8 ਫੀਸਦੀ ਵਧ ਕੇ 8276.3 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟੈੱਕ ਮਹਿੰਦਰਾ ਦੀ ਆਮਦਨ 8054.5 ਕਰੋੜ ਰੁਪਏ ਰਹੀ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਟੈੱਕ ਮਹਿੰਦਰਾ ਦੀ ਡਾਲਰ ਆਮਦਨ 1.6 ਫੀਸਦੀ ਘਟ ਕੇ 122.4 ਕਰੋੜ ਡਾਲਰ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟੈੱਕ ਮਹਿੰਦਰਾ ਦੀ ਡਾਲਰ ਆਮਦਨ 124.4 ਕਰੋੜ ਰੁਪਏ ਰਹੀ ਸੀ।
ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਟੈੱਕ ਮਹਿੰਦਰਾ ਦਾ ਐਬਿਟ 1113.3 ਕਰੋੜ ਰੁਪਏ ਤੋਂ ਘਟ ਕੇ 1076 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਟੈੱਕ ਮਹਿੰਦਰਾ ਦਾ ਐਬਿਟ ਮਾਰਜਨ 13.8 ਫੀਸਦੀ ਤੋਂ ਘਟ ਕੇ 13 ਫੀਸਦੀ ਰਿਹਾ ਹੈ।
ਇੰਡੀਗੋ ਦਾ ਮੁਨਾਫਾ 96.6 ਫੀਸਦੀ ਘਟਿਆ ਅਤੇ ਆਮਦਨ ਵਧੀ
NEXT STORY