ਨਵੀਂ ਦਿੱਲੀ—ਇੰਫੋਸਿਸ ਦੇ ਸੀ. ਈ. ਓ. ਅਤੇ ਐੱਮ. ਡੀ. ਵਿਸ਼ਾਲ ਸਿੱਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਕਾ ਦੀ ਥਾਂ ਯੂਬੀ ਪ੍ਰਵੀਨ ਰਾਓ ਨੂੰ ਅੰਤਰਿਮ ਸੀ. ਈ. ਓ. ਬਣਾਇਆ ਗਿਆ। ਇੰਫੋਸਿਸ ਦੇ ਬੋਰਡ ਨੇ ਵਿਸ਼ਾਲ ਸਿੱਕਾ ਨੂੰ ਐਕਜੀਕਿਊਟਿਵ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਾਲ ਸਿੱਕਾ ਦਾ ਅਸਤੀਫਾ ਤੱਤਕਾਲ ਪ੍ਰਭਾਵ ਤੋਂ ਸਵੀਕਾਰ ਕਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵਿਸ਼ਾਲ ਸਿੱਕਾ ਦੇ ਅਸਤੀਫੇ ਦੇ ਵਿਚਕਾਰ ਇੰਫੋਸਿਸ ਦੇ ਫਾਊਂਡਰਸ ਅਤੇ ਬੋਰਡ ਦੇ ਵਿਚਕਾਰ ਚੱਲ ਰਿਹਾ ਵਿਵਾਦ ਹੈ।
ਸਟਾਕ 6 ਫੀਸਦੀ ਤੋਂ ਜ਼ਿਆਦਾ ਟੁੱਟਿਆ
ਵਿਸ਼ਾਲ ਸਿੱਕਾ ਦਾ ਅਸਤੀਫਾ ਦੇਣ ਦੀ ਖਬਰ ਨਾਲ ਕੰਪਨੀ ਦੇ ਸਟਾਕ 'ਚ 6 ਫੀਸਦੀ ਤੋਂ ਵਧ ਦੇ ਗਿਰਾਵਟ ਦਰਜ ਕੀਤੀ ਗਈ। ਐੱਨ. ਐੱਸ. ਈ. 'ਤੇ ਸਟਾਕ 6.27 ਫੀਸਦੀ ਤੱਕ ਡਿੱਗ ਗਿਆ ਹੈ।
ਕੋਲਾ ਘੋਟਾਲਾ SBI ਨੇ ਜਿੰਦਲ ਅਤੇ ਹੋਰ ਦੋਸ਼ੀਆਂ ਨੂੰ ਦਿੱਤੇ ਪੇਪਰ
NEXT STORY