ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਬਾਜ਼ਾਰਾਂ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਅਤੇ ਨਿਫਟੀ 0.5 ਫੀਸਦੀ ਤੋਂ ਵਧ ਮਜ਼ਬੂਤ ਹੋ ਕੇ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 205.06 ਅੰਕ ਭਾਵ 0.63 ਫੀਸਦੀ ਵਧ ਕੇ 32,514.94 ਫੀਸਦੀ ਵਧ ਕੇ 10,077.10 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦਿਸੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਤੱਕ ਵਧ ਕੇ ਬੰਦ ਹੋਇਆ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.25 ਫੀਸਦੀ ਦੀ ਮਜ਼ਬੂਤੀ ਆਈ। ਬੀ. ਐੱਸ. ਈ. ਦਾ ਸਮਾਲਕਾਪ ਇੰਡੈਕਸ 0.15 ਫੀਸਦੀ ਦੇ ਮਾਮੂਲੀ ਵਾਧੇ ਨਾਲ ਬੰਦ ਹੋਇਆ।
ਬੈਂਕ ਨਿਫਟੀ 'ਚ ਮਜ਼ਬੂਤੀ
ਬੈਂਕਿੰਗ, ਆਟੋ, ਆਈ. ਟੀ., ਮੈਟਲ, ਰਿਐਲਟੀ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਆਈ ਹੈ। ਬੈਂਕ ਨਿਫਟੀ 1.2 ਫੀਸਦੀ ਦੀ ਮਜ਼ਬੂਤੀ ਨਾਲ 25,104 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.6 ਫੀਸਦੀ, ਆਈ.ਟੀ. ਇੰਡੈਕਸ 'ਚ 0.5 ਫੀਸਦੀ ਅਤੇ ਮੈਟਲ ਇੰਡੈਕਸ 'ਚ 1.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀ. ਐੱਸ. ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 1.4 ਫੀਸਦੀ, ਪਾਵਰ ਇੰਡੈਕਸ 'ਚ 1.2 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.9 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ., ਅਤੇ ਫਾਰਮਾ ਸ਼ੇਅਰਾਂ 'ਚ ਬਿਕਵਾਈ ਦੇਖਣ ਨੂੰ ਮਿਲੀ ਹੈ।
ਕੇਂਦਰ ਨੇ SC ਨੂੰ ਕਿਹਾ: GM ਸਰੌਂ ਦੀ ਫਸਲ ਦੇ ਬਾਰੇ 'ਚ ਨੀਤੀਗਤ ਫੈਸਲਾ ਲਵੇਗਾ
NEXT STORY