ਨਵੀਂ ਦਿੱਲੀ—ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 11,050 ਤੱਕ ਫਿਸਲ ਗਿਆ ਜਦਕਿ ਸੈਂਸੈਕਸ ਨੇ 36,086 ਤੱਕ ਗੋਤਾ ਲਗਾਇਆ। ਹਾਲਾਂਕਿ ਦਿਨ ਦੇ ਹੇਠਲੇ ਪੱਧਰਾਂ ਤੋਂ ਬਾਜ਼ਾਰ 'ਚ ਚੰਗੀ ਰਿਕਵਰੀ ਦੇਖਣ ਨੂੰ ਮਿਲੀ ਹੈ। ਨਿਫਟੀ 11,100 ਦੇ ਕਰੀਬ ਪਹੁੰਚ ਗਿਆ ਹੈ ਜਦਕਿ ਸੈਂਸੈਕਸ 36,500 ਦੇ ਪਾਰ ਨਿਕਲ ਗਿਆ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 21.64 ਅੰਕ ਭਾਵ 0.06 ਫੀਸਦੀ ਵਧ ਕੇ 36,161.62 'ਤੇ ਅਤੇ ਨਿਫਟੀ 14.35 ਅੰਕ ਭਾਵ 0.13 ਫੀਸਦੀ ਡਿੱਗ ਕੇ 11,069.35 'ਤੇ ਖੁੱਲ੍ਹਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਸੁਸਤੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.15 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਸਪਾਟ ਨਜ਼ਰ ਆ ਰਿਹਾ ਹੈ।
ਬੈਂਕ ਨਿਫਟੀ 'ਚ ਵਾਧਾ
ਆਇਲ ਐਂਡ ਗੈਸ, ਆਈ.ਟੀ., ਫਾਰਮਾ, ਬੈਂਕਿੰਗ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਖਰੀਦਾਰੀ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ ਹੈ। ਬੈਂਕ ਨਿਫਟੀ 0.2 ਫੀਸਦੀ ਦੇ ਵਾਧੇ ਨਾਲ 27,444 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.6 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦੇ ਆਇਲ ਐਂਡ ਗੈਸ ਇੰਡੈਕਸ 'ਚ 0.9 ਫੀਸਦੀ ਅਤੇ ਰਿਐਲਟੀ ਇੰਡੈਕਸ 'ਚ 1 ਫੀਸਦੀ ਦੀ ਮਜ਼ਬੂਤ ਆਈ ਹੈ। ਹਾਲਾਂਕਿ ਮੈਟਲ ਸ਼ੇਅਰਾਂ 'ਚ ਜ਼ੋਰਦਾਰ ਪਿਟਾਈ ਹੋ ਰਹੀ ਹੈ।
ਬਾਜ਼ਾਰ 'ਚ ਤੇਜ਼ੀ ਦਾ ਕਾਰਨ
ਕੌਮਾਂਤਰੀ ਮੁਦਰਾ ਫੰਡ ਦਾ (ਆਈ.ਐੱਮ.ਐੱਫ) ਅਨੁਮਾਨ ਲਗਾਇਆ ਹੈ ਕਿ ਭਾਰਤੀ ਅਰਥਵਿਵਸਥਾ ਫਿਰ ਪਟਰੀ 'ਤੇ ਵਾਪਸ ਆ ਰਹੀ ਹੈ ਜਿਸ ਨਾਲ ਸ਼ੇਅਰ ਬਾਜ਼ਾਰਾਂ 'ਚ ਜ਼ੋਰਦਾਰ ਤੇਜ਼ੀ ਆਈ। ਇਸ ਤੋਂ ਇਲਾਵਾ ਹੋਰ ਸੰਸਾਰਿਕ ਸੰਕੇਤਕ ਵੀ ਹਾਂ-ਪੱਖੀ ਰਹੇ ਜਿਸ ਨਾਲ ਬਾਜ਼ਾਰ ਧਾਰਨਾ ਨੂੰ ਬਲ ਮਿਲਿਆ। ਧਾਤੂ, ਬੈਂਕਿੰਗ, ਆਈ.ਟੀ. ਅਤੇ ਬੁਨਿਆਦੀ ਢਾਂਚਾ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਵਧੀਆ ਰਹਿਣ ਦੀ ਉਮੀਦ 'ਚ ਸੈਂਸੈਕਸ ਅਤੇ ਨਿਫਟੀ ਲਗਾਤਾਰ ਨਵੀਂ ਉੱਚਾਈ ਨੂੰ ਛੂਹ ਰਹੇ ਹਨ। ਆਈ.ਐੱਮ.ਐੱਫ. ਦਾ ਅਨੁਮਾਨ ਹੈ ਕਿ 2018-19 'ਤ ਭਾਰਤੀ ਅਰਥਵਿਵਸਥਾ ਦਾ ਵਾਧਾ ਦਰ 7.4 ਫੀਸਦੀ ਰਹੇਗੀ। ਇਸ ਨਾਲ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦਾ ਦਰਜਾ ਹਾਸਲ ਕਰ ਲਵੇਗਾ।
ਟਾਪ ਗੇਨਰਸ
ਗੇਲ, ਆਈ.ਟੀ.ਸੀ., ਐੱਚ.ਡੀ.ਐੱਫ.ਸੀ, ਡਾ ਰੈੱਡੀਜ਼ ਲੈਬਸ, ਮਾਰੂਤੀ ਸੁਜ਼ੂਕੀ, ਇੰਡਸਇੰਡ ਬੈਂਕ, ਓ.ਐੱਨ.ਜੀ.ਸੀ., ਵਿਪਰੋ
ਟਾਪ ਗੇਨਰਸ
ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ, ਵੇਦਾਂਤਾ, ਹਿੰਡਾਲਕੋ, ਟਾਟਾ ਮੋਟਰਜ਼, ਭੇਲ, ਟਾਟਾ ਸਟੀਲ
ਪਾਕਿਸਤਾਨ ਤੋਂ ਖੰਡ ਦਰਾਮਦ ਦੇ ਆਸਾਰ : ਇਸਮਾ
NEXT STORY