ਨਵੀਂ ਦਿੱਲੀ (ਇੰਟ.) - ਜੇਕਰ ਤੁਸੀਂ ਸੋਨੇ ’ਚ ਨਿਵੇਸ਼ ਕਰਨ ਜਾਂ ਫਿਰ ਸੋਨਾ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਬਿਨਾਂ ਦੇਰ ਕੀਤੇ ਇਹ ਕੰਮ ਹੁਣੇ ਕਰ ਲਵੋ। ਬਾਜ਼ਾਰ ਜਾਣਕਾਰਾਂ ਮੁਤਾਬਕ ਸੋਨੇ ਦੀ ਕੀਮਤ ’ਚ ਸਾਲ ਦੇ ਆਖਰੀ 3 ਮਹੀਨਿਆਂ ’ਚ ਬੰਪਰ ਉਛਾਲ ਆਉਣ ਦੀ ਸੰਭਾਵਨਾ ਹੈ।
ਸੰਭਵ ਹੈ ਕਿ ਮਾਰਕੀਟ ਦੀ ਮਹਿੰਗਾਈ ਇਕ ਨਵਾਂ ਰਿਕਾਰਡ ਬਣਾਏ। ਅਗਲੀ ਤਿਉਹਾਰੀ ਸੀਜ਼ਨ ਦੇ ਨਾਲ-ਨਾਲ ਇਸ ਮਹਿੰਗਾਈ ਦੇ ਕਈ ਕਾਰਕ ਹਨ।
ਇਹ ਵੀ ਪੜ੍ਹੋ : ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ
ਸਾਲ ਦੀ ਸ਼ੁਰੂਆਤ ’ਚ ਪਾਸ ਬਜਟ ’ਚ ਸੋਨੇ ’ਤੇ ਕਸਟਮ ਡਿਊਟੀ ਨੂੰ ਘੱਟ ਕਰ ਦਿੱਤਾ ਗਿਆ ਸੀ, ਜਿਸ ਨਾਲ ਸੋਨੇ ਦੇ ਮੁੱਲ ’ਚ ਚੰਗੀ ਗਿਰਾਵਟ ਦੇਖਣ ਨੂੰ ਮਿਲੀ ਸੀ। ਉਸ ਸਮੇਂ ਸੋਨਾ 70,000 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਤੋਂ ਹੇਠਾਂ ਆ ਗਿਆ ਸੀ ਪਰ ਹਾਲ ਹੀ ਦੇ ਦਿਨਾਂ ’ਚ ਭਾਰਤ ਨੇ ਆਪਣੇ ਗੋਲਡ ਰਿਜ਼ਰਵ ’ਚ ਫਿਰ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨਾਲ ਹੀ ਸੋਨੇ ਦੇ ਭਾਅ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਤਿਉਹਾਰੀ ਸੀਜ਼ਨ ਦਾ ਹੋਵੇਗਾ ਸਿੱਧਾ ਅਸਰ
ਦੇਸ਼ ’ਚ ਗਣੇਸ਼ ਚਤੁਰਥੀ ਦੇ ਨਾਲ ਹੀ ਫੈਸਟੀਵਲ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਵਿਆਹ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਜਿਹੇ ’ਚ ਦੇਸ਼ ਭਰ ’ਚ ਗਹਿਣਿਆਂ ਦੀ ਮੰਗ ਵਧੇਗੀ ਅਤੇ ਨਤੀਜੇ ਵਜੋਂ ਸੋਨੇ ਦੇ ਮੁੱਲ ’ਚ ਤੇਜ਼ੀ ਆਵੇਗੀ। ਦੇਸ਼ ’ਚ ਧਨਤੇਰਸ ’ਤੇ ਸੋਨੇ ਦੀ ਮੰਗ ਪੂਰੇ ਸਾਲ ਭਰ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀ ਰਹਿੰਦੀ ਹੈ। ਮਾਰਕੀਟ ਐਕਸਪਰਟ ਦੀਆਂ ਮੰਨੀਏ ਤਾਂ ਇਸ ਸਾਲ ਧਨਤੇਰਸ ’ਤੇ ਸੋਨੇ ਦੀ ਕੀਮਤ ਨਵਾਂ ਰਿਕਾਰਡ ਬਣਾ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ
ਅਮਰੀਕੀ ਰਿਜ਼ਰਵ ਬੈਂਕ ਵਿਆਜ ਦਰਾਂ ’ਚ ਕਰੇਗਾ ਕਟੌਤੀ
ਅਮਰੀਕਾ ’ਚ ਵੱਧ ਰਹੀ ਮੰਦੀ ਦੇ ਮੱਦੇਨਜ਼ਰ ਫੈੱਡ ਰਿਜ਼ਰਵ ਬੈਂਕ ਆਪਣੀਆਂ ਵਿਆਜ ਦਰਾਂ ’ਚ ਕਟੌਤੀ ਕਰ ਸਕਦਾ ਹੈ । ਅਮਰੀਕਾ ’ਚ ਮੰਦੀ ਦਾ ਕਾਰਨ ਉੱਥੇ ਆਯੋਜਿਤ ਹੋਣ ਵਾਲੀ ਰਾਸ਼ਟਰਪਤੀ ਚੋਣ ਹੈ। ਅਜਿਹੇ ਸਮੇਂ ’ਚ ਅਮਰੀਕੀ ਸਰਕਾਰ ’ਤੇ ਆਪਣੀਆਂ ਵਿਆਜ ਦਰਾਂ ਨੂੰ ਘੱਟ ਕਰਨ ਦਾ ਦਬਾਅ ਬਣਿਆ ਹੋਇਆ ਹੈ। ਵਿਆਜ ਦਰਾਂ ’ਚ ਕਟੌਤੀ ਦਾ ਫੈਸਲਾ ਆਉਣ ’ਤੇ ਸੋਨੇ ਦੇ ਮੁੱਲ ’ਚ ਤੇਜ਼ੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ
ਦੇਸ਼ਾਂ ’ਚ ਜਾਰੀ ਜੰਗ ਵੀ ਹੈ ਵਜ੍ਹਾ
ਦੁਨੀਆ ’ਚ ਜਦੋਂ ਵੀ ਮੁਸੀਬਤ ਦੇ ਬੱਦਲ ਛਾਏ ਹਨ ਤਾਂ ਸੋਨੇ ਦੇ ਭਾਅ ’ਚ ਚਮਕ ਹੋਰ ਵੱਧ ਜਾਂਦੀ ਹੈ। ਇਸ ਸਮੇਂ ਇਜ਼ਰਾਈਲ-ਹਮਾਸ ਅਤੇ ਰੂਸ-ਯੂਕ੍ਰੇਨ ਸਣੇ ਦੁਨੀਆ ਦੇ ਕਈ ਹਿੱਸਿਆਂ ’ਚ ਜੰਗ ਜਾਰੀ ਹੈ। ਆਉਣ ਵਾਲੇ ਸਮੇਂ ’ਚ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਸੋਨੇ ਦੇ ਮੁੱਲ ’ਚ ਉਛਾਲ ਦੇਖਣ ਨੂੰ ਮਿਲੇਗਾ।
ਦਰਅਸਲ, ਮੁਸ਼ਕਲ ਸਮੇਂ ’ਚ ਸੋਨਾ ਇੰਸ਼ੋਰੈਂਸ ਦੀ ਤਰ੍ਹਾਂ ਕੰਮ ਕਰਦਾ ਹੈ। ਜਿਓਪੋਲੀਟੀਕਲ ਤਣਾਅ ਕਾਰਨ ਗਲੋਬਲ ਸਪਲਾਈ ਚੇਨ ਬਹੁਤ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ। ਇਸ ਦਾ ਅਸਰ ਵਿੱਤੀ ਬਾਜ਼ਾਰ ’ਤੇ ਵੀ ਦੇਖਣ ਨੂੰ ਮਿਲਦਾ ਹੈ। ਅਜਿਹੇ ’ਚ ਆਪਣਾ ਜੋਖਮ ਘੱਟ ਕਰਨ ਲਈ ਨਿਵੇਸ਼ਕ ਸੋਨੇ ’ਚ ਆਪਣਾ ਨਿਵੇਸ਼ ਵਧਾ ਦਿੰਦੇ ਹਨ।
ਇਨਵੈਸਟਰ ਸਾਵਰੇਨ ਬੈਕਡ ਗੋਲਡ ਸਕਿਓਰਿਟੀਜ਼ ਦੀ ਬਜਾਏ ਫਿਜ਼ੀਕਲ ਗੋਲਡ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਜਿਸ ਦੀ ਵਜ੍ਹਾ ਨਾਲ ਸੋਨੇ ਦੀਆਂ ਕੀਮਤਾਂ ’ਚ ਉਛਾਲ ਆਉਂਦਾ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ ਹੋਇਆ ਮਹਿੰਗਾ, 83000 ਤੋਂ ਪਾਰ ਪਹੁੰਚੀ ਚਾਂਦੀ, ਖ਼ਰੀਦਣ ਤੋਂ ਪਹਿਲਾਂ ਜਾਣੋ ਕੀਮਤ
NEXT STORY