ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਇੰਡੀਆ ਦੀ ਕੰਪੈਕਟ ਸੇਡਾਨ ਡਿਜ਼ਾਇਰ ਉਸ ਦੀ ਸੁਪਰ ਕਾਰ ਬਣ ਕੇ ਉਭਰੀ ਹੈ, ਜਿਸ ਨੂੰ ਲੋਕਾਂ ਨੇ ਲਗਾਤਾਰ ਦੋ ਮਹੀਨੇ ਸਭ ਤੋਂ ਵੱਧ ਪਸੰਦ ਕੀਤਾ ਹੈ। ਲਗਾਤਾਰ ਦੂਜੇ ਮਹੀਨੇ ਇਹ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਮਾਡਲ ਬਣੀ ਹੈ।ਡਿਜ਼ਾਇਰ ਨੇ ਲਗਾਤਾਰ ਦੂਜੇ ਮਹੀਨੇ ਵਿਕਰੀ ਦੇ ਮੋਰਚੇ 'ਤੇ ਆਲਟੋ ਨੂੰ ਪਿੱਛੇ ਛੱਡਿਆ ਹੈ।ਵਾਹਨ ਨਿਰਮਾਤਾ ਸੰਗਠਨ ਸਿਆਮ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸਤੰਬਰ ਵਿੱਚ ਮਾਰੂਤੀ ਦੀ ਡਿਜ਼ਾਇਰ ਦੀ ਵਿਕਰੀ 31,427 ਰਹੀ, ਜਦੋਂ ਕਿ 23,830 ਆਲਟੋ ਕਾਰਾਂ ਵਿਕੀਆਂ।ਅਗਸਤ ਵਿੱਚ ਡਿਜ਼ਾਇਰ ਨੇ ਪਹਿਲੀ ਵਾਰ ਆਲਟੋ ਨੂੰ ਪਿੱਛੇ ਛੱਡਿਆ ਸੀ।
ਉਸ ਸਮੇਂ ਡਿਜ਼ਾਇਰ ਦੀ ਵਿਕਰੀ 26,140 ਰਹੀ ਸੀ ਜਦੋਂ ਕਿ ਆਲਟੋ ਦੀ 21,521 ਰਹੀ ਸੀ।ਉੱਥੇ ਹੀ, ਤਕਰੀਬਨ ਇਕ ਦਹਾਕੇ ਤੋਂ ਆਲਟੋ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਕਾਰ ਮਾਡਲ ਬਣਿਆ ਹੋਇਆ ਹੈ। ਮਹੀਨੇ ਦੌਰਾਨ ਦਸ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ 'ਚ ਛੇ ਇੱਕਲੇ ਮਾਰੂਤੀ ਦੀਆਂ ਹਨ।ਇਸ ਦੇ ਇਲਾਵਾ ਬਾਕੀ ਚਾਰ ਮਾਡਲ ਹੁੰਡਈ ਮੋਟਰ ਇੰਡਿਆ ਅਤੇ ਰੈਨੋ ਦੇ ਹਨ।

ਇਹ ਹਨ ਟਾਪ-10 ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ
ਟਾਪ-10 ਕਾਰਾਂ 'ਚ ਮਾਰੂਤੀ ਦੀਆਂ 6 ਕਾਰਾਂ- ਬਲੇਨੋ, ਵੈਗਨ ਆਰ, ਵਿਟਾਰਾ ਬਰੇਜਾ, ਸਵਿਫਟ, ਡਿਜ਼ਾਇਰ ਅਤੇ ਆਲਟੋ ਹਨ। ਉੱਥੇ ਹੀ ਹੁੰਡਈ ਦੀ ਗਰੈਂਡ ਆਈ-10, ਅਲੀਟ ਆਈ-20, ਐੱਸ. ਯੂ. ਵੀ ਕਰੇਟਾ ਅਤੇ ਰੈਨੋ ਦੀ ਕਵਿਡ ਸ਼ਾਮਲ ਹਨ, ਜੋ ਮਹੀਨੇ ਦੌਰਾਨ ਸਭ ਤੋਂ ਵੱਧ ਵਿਕੀਆਂ।
ਮਾਰੂਤੀ ਦੀ ਪ੍ਰੀਮਿਅਮ ਹੈਚਬੈਕ ਬਲੇਨੋ ਸਤੰਬਰ ਵਿੱਚ 16,238 ਦੇ ਵਿਕਰੀ ਅੰਕੜੇ ਨਾਲ ਤੀਸਰੇ ਸਥਾਨ 'ਤੇ ਰਹੀ।ਕੰਪਨੀ ਦੀ ਕੰਪੈਕਟ ਕਾਰ ਵੈਗਨ ਆਰ 14,649 ਦੇ ਅੰਕੜੇ ਨਾਲ ਚੌਥੇ ਸਥਾਨ 'ਤੇ ਰਹੀ।ਉੱਥੇ ਹੀ, ਮਾਰੂਤੀ ਦੀ ਪ੍ਰਮੁੱਖ ਮੁਕਾਬਲੇਬਾਜ਼ ਹੁੰਡਈ ਦੀ ਗਰੈਂਡ ਆਈ-10 ਪੰਜਵੇਂ ਸਥਾਨ 'ਤੇ ਰਹੀ।ਮਹੀਨੇ ਦੌਰਾਨ ਕੰਪਨੀ ਨੇ ਇਸ ਮਾਡਲ ਦੀਆਂ 14,099 ਕਾਰਾਂ ਵੇਚੀਆਂ। ਮਾਰੂਤੀ ਦੀ ਕੰਪੈਕਟ ਵਿਟਾਰਾ ਬਰੇਜਾ 13,268 ਦੇ ਵਿਕਰੀ ਅੰਕੜੇ ਨਾਲ ਛੇਵੇਂ ਸਥਾਨ 'ਤੇ ਰਹੀ।ਕੰਪਨੀ ਦਾ ਸਵਿਫਟ ਮਾਡਲ 13,193 ਦੇ ਵਿਕਰੀ ਅੰਕੜੇ ਨਾਲ ਸੱਤਵੇਂ ਸਥਾਨ 'ਤੇ ਰਿਹਾ।ਉੱਥੇ ਹੀ, ਹੁੰਡਈ ਦੀ ਪ੍ਰੀਮਿਅਮ ਅਲੀਟ ਆਈ-20 ਅਠਵੇਂ ਸਥਾਨ 'ਤੇ ਰਹੀ, ਜਿਸ ਦੇ ਮਹੀਨੇ ਦੌਰਾਨ 11,574 ਮਾਡਲ ਵਿਕੇ। ਜਦੋਂ ਕਿ ਐੱਸ. ਯੂ. ਵੀ. ਕਰੇਟਾ 9,292 ਦੇ ਅੰਕੜੇ ਨਾਲ ਨੌਵੇਂ ਸਥਾਨ 'ਤੇ ਰਹੀ।ਰੈਨੋ ਦੀ ਕਵਿਡ ਦੇ 9,099 ਮਾਡਲ ਵਿਕੇ ਅਤੇ ਇਹ 10ਵੇਂ ਸਥਾਨ 'ਤੇ ਰਹੀ।
ਤਿਮਾਹੀ ਪਰਿਣਾਮ ਤੈਅ ਕਰੇਗੀ ਬਾਜ਼ਾਰ ਦੀ ਚਾਲ
NEXT STORY