ਨਵੀਂ ਦਿੱਲੀ- ਹਰ ਮਹੀਨੇ ਦੀ ਪਹਿਲੀ ਤਾਰੀਖ਼ ਦੀ ਤਰ੍ਹਾਂ ਹੀ ਅੱਜ 1 ਮਾਰਚ 2023 ਤੋਂ ਕੁਝ ਵੱਡੇ ਬਦਲਾਅ ਹੋਏ ਹਨ,ਇਨ੍ਹਾਂ 'ਚੋਂ ਕੁਝ ਨੇ ਤੁਹਾਡੀ ਜੇਬ 'ਤੇ ਬੋਝ ਵਧਾ ਦਿੱਤਾ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਵੱਡੇ ਝਟਕੇ ਦੀ ਤਾਂ ਹੋਲੀ ਤੋਂ ਪਹਿਲਾਂ ਆਮ ਜਨਤਾ 'ਤੇ ਮਹਿੰਗਾਈ ਦਾ ਵੱਡਾ ਹਮਲਾ ਹੋਇਆ ਹੈ ਅਤੇ ਐੱਲ.ਪੀ.ਜੀ ਸਿਲੰਡਰ ਦੀ ਕੀਮਤ 'ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੇਨ ਦੇ ਟਾਈਮ ਟੇਬਲ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਨਿਯਮ ਤੱਕ ਬਦਲ ਗਏ ਹਨ।
8 ਮਹੀਨਿਆਂ ਬਾਅਦ ਵਧੇ ਰਸੋਈ ਗੈਸ ਦੇ ਭਾਅ
ਹੋਲੀ ਤੋਂ ਪਹਿਲਾਂ ਆਮ ਜਨਤਾ ਨੂੰ ਮਹਿੰਗਾਈ ਦਾ ਜ਼ੋਰਦਾਰ ਝਟਕਾ ਲੱਗਿਆ ਹੈ। ਗੈਸ ਵੰਡ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਘਰੇਲੂ ਐੱਲ.ਪੀ.ਜੀ ਸਿਲੰਡਰ ਦੀ ਕੀਮਤ 50 ਰੁਪਏ ਤੋਂ ਵਧਾ ਦਿੱਤੀ ਗਈ ਹੈ। ਰਸੋਈ ਦੇ ਸਿਲੰਡਰ 'ਚ ਇਹ ਵਾਧਾ ਕਰੀਬ 8 ਮਹੀਨਿਆਂ ਬਾਅਦ ਦੇਖਣ ਨੂੰ ਮਿਲਿਆ ਹੈ।
ਏ.ਐੱਨ.ਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 14.2 ਕਿਲੋ ਦਾ ਐੱਲ.ਪੀ.ਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਹ ਦਿੱਲੀ 'ਚ 1103 ਰੁਪਏ 'ਚ ਉਪਲਬਧ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਇਸ ਦੀ ਕੀਮਤ 1053 ਰੁਪਏ ਸੀ। ਇਸੇ ਤਰ੍ਹਾਂ ਮੁੰਬਈ 'ਚ ਇਹ ਸਿਲੰਡਰ 1052.50 ਰੁਪਏ ਦੀ ਬਜਾਏ 1102.5 ਰੁਪਏ 'ਚ ਵਿਕੇਗਾ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਵੱਡੇ ਮਹਾਨਗਰਾਂ 'ਚ ਹੁਣ ਇਹ ਹੈ ਐੱਲ.ਪੀ.ਜੀ ਦੀ ਕੀਮਤ
ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਕੋਲਕਾਤਾ 'ਚ ਹੁਣ ਐੱਲ.ਪੀ.ਜੀ ਸਿਲੰਡਰ 1079 ਰੁਪਏ ਦੀ ਬਜਾਏ 1129 ਰੁਪਏ 'ਚ ਮਿਲੇਗਾ, ਜਦਕਿ ਚੇਨਈ 'ਚ ਇਸ ਦੀ ਕੀਮਤ 1068.50 ਰੁਪਏ ਤੋਂ ਵਧਾ ਕੇ 1118.5 ਰੁਪਏ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਐੱਲ.ਪੀ.ਜੀ ਦੀਆਂ ਕੀਮਤਾਂ 'ਚ ਸੋਧ ਕਰਦੀਆਂ ਹਨ ਅਤੇ ਜੁਲਾਈ ਤੋਂ ਬਾਅਦ ਹੁਣ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਐੱਲ.ਪੀ.ਜੀ ਦੀਆਂ ਵਧੀਆਂ ਕੀਮਤਾਂ ਅੱਜ ਭਾਵ 1 ਮਾਰਚ 2023 ਤੋਂ ਲਾਗੂ ਹੋ ਗਈਆਂ ਹਨ।
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵੀ ਵਧੀਆਂ
ਰਸੋਈ ਗੈਸ ਸਿਲੰਡਰ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 350.50 ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਇਸ ਦੀ ਕੀਮਤ 1769 ਰੁਪਏ ਤੋਂ ਵਧ ਕੇ 2119.5 ਰੁਪਏ, ਮੁੰਬਈ 'ਚ 1721 ਰੁਪਏ ਦੀ ਬਜਾਏ 2071.5 ਰੁਪਏ, ਕੋਲਕਾਤਾ 'ਚ 1870 ਰੁਪਏ ਦੀ ਬਜਾਏ 2221.5 ਰੁਪਏ ਅਤੇ ਚੇਨਈ 'ਚ 1917 ਰੁਪਏ ਦੀ ਬਜਾਏ 2268 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ-ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਬੈਂਕ ਆਫ ਇੰਡੀਆ ਤੋਂ ਲੋਨ ਲੈਣਾ ਮਹਿੰਗਾ
ਬੈਂਕ ਆਫ ਇੰਡੀਆ (ਬੀ.ਓ.ਬੀ) ਨੇ ਫੰਡ ਆਧਾਰਿਤ ਉਧਾਰ ਦਰ (ਐੱਮ.ਸੀ.ਐੱਲ.ਆਰ) ਯਾਨੀ ਲੋਨ ਦੀਆਂ ਦਰਾਂ 'ਚ 10 ਬੇਸਿਸ ਪੁਆਇੰਟ ਜਾਂ 0.10 ਫ਼ੀਸਦੀ ਦਾ ਵਾਧਾ ਕੀਤਾ ਹੈ। ਬੈਂਕ ਮੁਤਾਬਕ ਨਵੀਂ ਐੱਮ.ਸੀ.ਐੱਲ.ਆਰ ਦਰ ਅੱਜ ਭਾਵ 1 ਮਾਰਚ 2023 ਤੋਂ ਲਾਗੂ ਹੋ ਗਈ ਹੈ। ਇਸ ਕਾਰਨ ਹੁਣ ਬੈਂਕ ਤੋਂ ਹੋਮ ਲੋਨ, ਪਰਸਨਲ ਲੋਨ ਅਤੇ ਆਟੋ ਲੋਨ ਸਮੇਤ ਹਰ ਤਰ੍ਹਾਂ ਦੇ ਲੋਨ ਮਹਿੰਗੇ ਹੋ ਜਾਣਗੇ ਅਤੇ ਗਾਹਕਾਂ ਨੂੰ ਜ਼ਿਆਦਾ ਈ.ਐੱਮ.ਆਈ. ਇਸ ਤੋਂ ਪਹਿਲਾਂ ਬੰਧਨ ਬੈਂਕ ਨੇ ਵੀ ਮੰਗਲਵਾਰ ਨੂੰ ਐੱਮ.ਸੀ.ਐੱਲ.ਆਰ 'ਚ 16 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ, ਜੋ ਕਿ 28 ਫਰਵਰੀ ਤੋਂ ਲਾਗੂ ਹੋ ਗਿਆ ਹੈ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
12 ਦਿਨ ਬੈਂਕਾਂ 'ਚ ਕੰਮਕਾਜ਼ ਨਹੀਂ
ਮਾਰਚ ਮਹੀਨੇ 'ਚ ਬੈਂਕਾਂ ਨਾਲ ਜੁੜਿਆ ਕੰਮ ਹੈ ਤਾਂ ਆਰ.ਬੀ.ਆਈ. ਦੀਆਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਘਰੋਂ ਬਾਹਰ ਨਿਕਲੋ। ਦਰਅਸਲ, ਇਸ ਮਹੀਨੇ ਹੋਲੀ ਸਮੇਤ ਕਈ ਤਿਉਹਾਰ ਮਨਾਏ ਜਾ ਰਹੇ ਹਨ ਅਤੇ ਕੁੱਲ 12 ਦਿਨਾਂ ਦੀਆਂ ਬੈਂਕ ਛੁੱਟੀਆਂ ਰਹਿਣਗੀਆਂ। ਇਨ੍ਹਾਂ 'ਚ ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਐਤਵਾਰ ਦੀਆਂ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ।
ਰੇਲਵੇ ਟਾਈਮ ਟੇਬਲ ਬਦਲੇਗਾ
ਭਾਰਤੀ ਰੇਲਵੇ ਮਾਰਚ 'ਚ ਆਪਣੀਆਂ ਕਈ ਟਰੇਨਾਂ ਦੇ ਟਾਈਮ-ਟੇਬਲ 'ਚ ਬਦਲਾਅ ਕਰਨ ਜਾ ਰਿਹਾ ਹੈ ਅਤੇ ਇਸ ਦੀ ਸੂਚੀ ਅੱਜ ਜਾਰੀ ਹੋ ਸਕਦੀ ਹੈ। ਰਿਪੋਰਟਾਂ ਮੁਤਾਬਕ 1 ਮਾਰਚ ਤੋਂ ਹਜ਼ਾਰਾਂ ਯਾਤਰੀ ਟਰੇਨਾਂ ਅਤੇ 5 ਹਜ਼ਾਰ ਮਾਲ ਗੱਡੀਆਂ ਦੇ ਟਾਈਮ ਟੇਬਲ 'ਚ ਬਦਲਾਅ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਉਛਲਿਆ, ਨਿਫਟੀ 17350 ਦੇ ਪਾਰ
ਸੋਸ਼ਲ ਮੀਡੀਆ ਨਾਲ ਜੁੜੇ ਨਿਯਮ
ਮਾਰਚ ਦਾ ਮਹੀਨਾ ਸੋਸ਼ਲ ਮੀਡੀਆ ਯੂਜ਼ਰਸ ਲਈ ਵੀ ਖ਼ਾਸ ਹੈ, ਕਿਉਂਕਿ ਉਨ੍ਹਾਂ ਨੂੰ ਵੀ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਹਾਲ ਹੀ 'ਚ, ਭਾਰਤ ਸਰਕਾਰ ਨੇ ਆਈ.ਟੀ ਨਿਯਮਾਂ 'ਚ ਬਦਲਾਅ ਕੀਤੇ ਹਨ, ਜੋ ਕਿ 1 ਮਾਰਚ ਤੋਂ ਲਾਗੂ ਹੋ ਰਹੇ ਹਨ। ਟਵਿਟਰ, ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਭੜਕਾਊ ਪੋਸਟਾਂ 'ਤੇ ਜੁਰਮਾਨੇ ਤੋਂ ਲੈ ਕੇ ਹੋਰ ਬਦਲਾਅ ਦੇਖਣ ਨੂੰ ਮਿਲਣਗੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ
NEXT STORY