ਜਲੰਧਰ (ਇੰਟ.) - ਕੇਂਦਰ ਸਰਕਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦੇ ਅਧੀਨ ਆਉਣ ਵਾਲੇ ਪ੍ਰਾਈਵੇਟ ਖੇਤਰ ਦੇ ਕਰਮਚਾਰੀਆਂ ’ਤੇ ਮੇਹਰਬਾਨ ਹੁੰਦੀ ਨਜ਼ਰ ਆ ਰਹੀ ਹੈ। ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲਾ ਕਰਮਚਾਰੀਆਂ ਦੀ ਮਹੀਨਾਵਾਰ ਅਤੇ ਮੂਲ ਤਨਖਾਹ ਦੀ ਸੀਮਾ ਨੂੰ ਵਧਾਉਣ ’ਤੇ ਵਿਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਇਕ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੰਤਰਾਲਾ ਮੂਲ ਤਨਖਾਹ ਦੀ ਨਵੀਂ ਸੀਮਾ 25,000 ਰੁਪਈ ਜਾਂ ਉਸ ਤੋਂ ਵੱਧ ਤੱਕ ਵਧਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਮੂਲ ਤਨਖਾਹ ’ਚ ਵਾਧਾ ਹੁੰਦਾ ਹੈ ਤਾਂ ਸੇਵਾਮੁਕਤੀ ਸਮੇਂ ਕਰਮਚਾਰੀਆਂ ਨੂੰ ਪੈਨਸ਼ਨ ਮਿਲੇਗੀ। ਈ. ਪੀ. ਐੱਫ. ਓ. ਤਹਿਤ ਘੱਟੋ-ਘੱਟ ਮੂਲ ਤਨਖਾਹ ਦੀ ਸੀਮਾ 15,000 ਰੁਪਏ ਹੈ। ਅੱਜ ਤੋਂ 10 ਸਾਲ ਪਹਿਲਾਂ ਮੂਲ ਤਨਖਾਹ ਨੂੰ 6500 ਰੁਪਏ ਤੋਂ ਵਧਾ ਕੇ 15,000 ਰੁਪਏ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ
ਵਰਤਮਾਨ ’ਚ ਕੀ ਹੈ ਪ੍ਰਬੰਧ
ਜਾਣਕਾਰੀ ਮੁਤਾਬਕ ਹਾਲ ਹੀ ’ਚ ਈ. ਪੀ. ਐੱਫ. ਓ. ਦੀ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਦੀ ਬੈਠਕ ’ਚ ਇਸ ਮੁੱਦੇ ’ਤੇ ਚਰਚਾ ਹੋਈ ਹੈ। ਜ਼ਿਆਦਾਤਰ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਮੌਜੂਦਾ ਮੂਲ ਤਨਖਾਹ ਨੂੰ ਵਧਾਇਆ ਜਾਣਾ ਚਾਹੀਦਾ ਹੈ। ਵਰਤਮਾਨ ’ਚ ਈ. ਪੀ. ਐੱਫ. ਓ. ਤਹਿਤ ਮੂਲ ਤਨਖਾਹ 15,000 ਰੁਪਏ ’ਚੋਂ ਕਰਮਚਾਰੀ ਦੇ ਪੀ. ਐੱਫ. ਖਾਤੇ ਲਈ 12 ਫੀਸਦੀ ਅੰਸ਼ਦਾਨ ਕੱਟਿਆ ਜਾਂਦਾ ਹੈ। ਇੰਨੀ ਹੀ ਰਾਸ਼ੀ ਕੰਪਨੀ ਪੀ. ਐੱਫ. ਖਾਤੇ ’ਚ ਜਮ੍ਹਾ ਕਰਵਾਉਂਦੀ ਹੈ। ਇੰਪਲਾਇਰ ਯਾਨੀ ਕੰਪਨੀ ਦੇ ਯੋਗਦਾਨ ਦਾ 8.33 ਫੀਸਦੀ ਹਿੱਸਾ ਪੈਨਸ਼ਨ ਫੰਡ (ਈ. ਪੀ. ਐੱਫ.) ਵਿਚ ਜਾਂਦਾ ਹੈ, ਜਦਕਿ 3.67 ਫੀਸਦੀ ਪੀ. ਐੱਫ. ਖਾਤੇ ’ਚ ਜਮ੍ਹਾ ਹੁੰਦਾ ਹੈ।
ਇਹ ਵੀ ਪੜ੍ਹੋ : HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ
ਵਧਦੀ ਮਹਿੰਗਾਈ ’ਚ ਤਨਖਾਹ ਵਾਧੇ ਦੀ ਲੋੜ
ਆਖਰੀ ਵਾਰ ਈ. ਪੀ. ਐੱਫ. ਓ. ਤਹਿਤ ਮੂਲ ਤਨਖਾਹ ਸੀਮਾ ਨੂੰ 2014 ’ਚ ਵਧਾਇਆ ਗਿਆ ਸੀ। ਪਿਛਲੇ 10 ਸਾਲਾਂ ’ਚ ਮਹਿੰਗਾਈ ’ਚ ਵਾਧਾ ਹੋਇਆ ਹੈ, ਜਿਸ ਕਾਰਨ ਹੁਣ ਇਸ ਸੀਮਾ ਨੂੰ ਫਿਰ ਤੋਂ ਵਧਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਨਾਲ ਕਰਮਚਾਰੀਆਂ ਨੂੰ ਭਵਿੱਖ ’ਚ ਜ਼ਿਆਦਾ ਪੈਨਸ਼ਨ ਅਤੇ ਪੀ. ਐੱਫ. ’ਚ ਹੋਰ ਰਾਸ਼ੀ ਜਮ੍ਹਾ ਕਰਨ ਦਾ ਮੌਕਾ ਮਿਲੇਗਾ।
ਈ. ਐੱਸ. ਆਈ. ਸੀ. ਦੇ ਤਹਿਤ ਗ੍ਰਾਸ ਸੈਲਰੀ 21,000 ਰੁਪਏ ਦੇ ਆਧਾਰ ’ਤੇ ਕਟੌਤੀ ਕੀਤੀ ਜਾਂਦੀ ਹੈ। ਕਰਮਚਾਰੀ ਦਾ 1.75 ਫੀਸਦੀ ਅਤੇ ਇੰਪਲਾਇਰ ਦਾ 4.75 ਫੀਸਦੀ ਅੰਸ਼ਦਾਨ ਇਸ ’ਚ ਸ਼ਾਮਲ ਹੁੰਦਾ ਹੈ। ਸਰਕਾਰ ਹੁਣ ਈ. ਐੱਸ. ਆਈ. ਸੀ. ਦੇ ਤਹਿਤ ਗ੍ਰੇਸ ਸੈਲਰੀ ਦੀ ਸੀਮਾ ਵਧਾਉਣ ’ਤੇ ਵੀ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਮੀਟਿੰਗਾਂ ’ਚ ਇਸ ’ਤੇ ਆਖਰੀ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : SEBI ਦੀ ਸ਼ਰਨ 'ਚ ਪਹੁੰਚਿਆ ਅਡਾਣੀ ਗਰੁੱਪ, 4 ਕੰਪਨੀਆਂ 'ਤੇ ਲੱਗੇ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲਾਂ ’ਚ 2227 ਕੰਪਨੀਆਂ ਨੇ ਪੱਛਮੀ ਬੰਗਾਲ ਛੱਡਿਆ
NEXT STORY