ਨਵੀਂ ਦਿੱਲੀ (ਭਾਸ਼ਾ) – ਬੈਂਕਾਂ ਦੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਯਾਨੀ ਫਸਿਆ ਕਰਜ਼ਾ ਚਾਲੂ ਵਿੱਤੀ ਸਾਲ ’ਚ ਵਧ ਕੇ 8 ਤੋਂ 9 ਫੀਸਦੀ ਹੋ ਜਾਣ ਦਾ ਅਨੁਮਾਨ ਹੈ। ਕ੍ਰੈਡਿਟ ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ। ਏਜੰਸੀ ਮੁਤਾਬਕ ਕਰਜ਼ਾ ਪੁਨਰਗਠਨ ਅਤੇ ਐਮਰਜੈਂਸੀ ਕਰਜ਼ਾ ਸਹੂਲਤ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਵਰਗੇ ਕੋਵਿਡ-19 ਰਾਹਤ ਉਪਾਅ ਨਾਲ ਬੈਂਕਾਂ ਦੇ ਕੁੱਲ ਐੱਨ. ਪੀ. ਏ. ਨੂੰ ਸੀਮਤ ਰੱਖਣ ’ਚ ਮਦਦ ਮਿਲੇਗੀ। ਉਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2021-22 ਦੇ ਅਖੀਰ ਤੱਕ ਕਰੀਬ 2 ਫੀਸਦੀ ਬੈਂਕ ਕਰਜ਼ੇ ਦੇ ਪੁਨਰਗਠਨ ਦੀ ਸੰਭਾਵਨਾ ਹੈ। ਅਜਿਹੇ ’ਚ ਕੁੱਲ ਐੱਨ. ਪੀ. ਏ. ਅਤੇ ਪੁਨਰਗਠਨ ਦੇ ਅਧੀਨ ਆਉਣ ਵਾਲੇ ਕਰਜ਼ੇ ਸਮੇਤ ਤਨਾਅਪੂਰਨ ਜਾਇਦਾਦਾਂ 10-11 ਫੀਸਦੀ ਪਹੁੰਚ ਜਾਣ ਦਾ ਅਨੁਮਾਨ ਹੈ।
ਰੇਟਿੰਗ ਏਜੰਸੀ ਦੇ ਸੀਨੀਅਰ ਡਾਇਰੈਕਟਰ ਅਤੇ ਉੱਪ ਮੁੱਖ ਰੇਟਿੰਗ ਅਧਿਕਾਰੀ ਕ੍ਰਿਸ਼ਨਨ ਸੀਤਾਰਮਣ ਨੇ ਰਿਪੋਰਟ ’ਚ ਕਿਹਾ ਕਿ ਪ੍ਰਚੂਨ ਅਤੇ ਐੱਮ. ਐੱਸ. ਐੱਮ. ਈ. (ਸੂਖਮ, ਲਘੂ ਅਤੇ ਦਰਮਿਆਨੇ ਉੱਦਮ) ਸੈਗਮੈਂਟਸ ਦਾ ਕੁੱਲ ਕਰਜ਼ੇ ’ਚ ਯੋਗਦਾਨ ਕਰੀਬ 40 ਫੀਸਦੀ ਹੈ। ਇਸ ਵਾਰ ਇਨ੍ਹਾਂ ਖੇਤਰਾਂ ’ਚ ਐੱਨ. ਪੀ. ਏ. ਅਤੇ ਦਬਾਅ ਵਾਲੀਆਂ ਜਾਇਦਾਦਾਂ ਵਧਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਸੈਗਮੈਂਟਸ ’ਚ ਦਬਾਅ ਵਾਲੀਆਂ ਜਾਇਦਾਦਾਂ ਚਾਲੂ ਵਿੱਤੀ ਸਾਲ ਦੇ ਅਖੀਰ ਤੱਕ ਵਧ ਕੇ ਕ੍ਰਮਵਾਰ 4-5 ਫੀਸਦੀ ਅਤੇ 17-18 ਫੀਸਦੀ ਹੋਣ ਜਾਣ ਦਾ ਅਨੁਮਾਨ ਹੈ।
ਕ੍ਰਿਸਿਲ ਨੇ ਕਿਹਾ ਕਿ ਰਾਸ਼ਟਰੀ ਜਾਇਦਾਦ ਪੁਨਰਗਠਨ ਕੰਪਨੀ ਲਿਮ. (ਐੱਨ. ਏ. ਆਰ. ਸੀ. ਐੱਲ.) ਦੇ ਚਾਲੂ ਵਿੱਤੀ ਸਾਲ ਦੇ ਅਖੀਰ ਤੱਕ ਆਪ੍ਰੇਟਿੰਗ ’ਚ ਆਉਣ ਨਾਲ ਪਹਿਲੇ ਦੌਰ ’ਚ 90,000 ਕਰੋੜ ਰੁਪਏ ਦੇ ਐੱਨ. ਪੀ. ਏ. ਦੀ ਵਿਕਰੀ ਦੀ ਉਮੀਦ ਹੈ। ਇਸ ਨਾਲ ਕੁੱਲ ਐੱਨ. ਪੀ. ਏ. ਦੀ ਸੂਚਨਾ ’ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।
ਰਿਪੋਰਟ ਮੁਤਾਬਕ ਕਾਰਪੋਰੇਟ ਖੇਤਰ ਵਧੇਰੇ ਮਜ਼ਬੂਤ ਬਣਿਆ ਹੋਇਆ ਹੈ। ਪੰਜ ਸਾਲ ਪਹਿਲਾਂ ਜਾਇਦਾਦ ਗੁਣਵੱਤਾ ਸਮੀਖਿਆ ਦੇ ਦੌਰਾਨ ਕੰਪਨੀਆਂ ’ਚ ਜ਼ਿਆਦਾਤਰ ਦਬਾਅ ਵਾਲੀਆਂ ਜਾਇਦਾਦਾਂ ਦੀ ਪਛਾਣ ਪਹਿਲਾਂ ਹੀ ਹੋ ਚੁੱਕੀ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਨਾਲ ਕੰਪਨੀਆਂ ਦੇ ਵਹੀ-ਖਾਤੇ ਮਜ਼ਬੂਤ ਹੋਏ ਅਤੇ ਉਹ ਪ੍ਰਚੂਨ ਅਤੇ ਐੱਮ. ਐੱਸ. ਐੱਮ. ਈ. ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਸਮਰੱਥ ਰਹੇ। ਇਹੀ ਕਾਰਨ ਹੈ ਕਿ ਇਸ ਸੈਗਮੈਂਟ ’ਚ ਸਿਰਫ ਲਗਭਗ ਇਕ ਫੀਸਦੀ ਦਾ ਹੀ ਪੁਨਰਗਠਨ ਹੋਇਆ ਹੈ। ਇਸ ਨਾਲ ਕਾਰਪੋਰੇਟ ਖੇਤਰ ’ਚ ਦਬਾਅ ਵਾਲੀ ਜਾਇਦਾਦ ਚਾਲੂ ਵਿੱਤੀ ਸਾਲ ’ਚ 9 ਤੋਂ 10 ਫੀਸਦੀ ਦੇ ਘੇਰੇ ’ਚ ਰਹਿਣ ਦੀ ਸੰਭਾਵਨਾ ਹੈ।
ਮੂਡੀਜ਼ ਨੇ ਬੈਂਕਿੰਗ ਪ੍ਰਣਾਲੀ ਦੇ ਦ੍ਰਿਸ਼ ਨੂੰ ‘ਨਕਾਰਾਤਮਕ’ ਤੋਂ ‘ਸਥਿਰ’ ਕੀਤਾ
ਮੂਡੀਜ਼ ਇਨਵੈਸਟਰਸ ਸਰਵਿਸ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਜਾਇਦਾਦ ਦੀ ਗੁਣਵੱਤਾ ’ਚ ਮਾਮੂਲੀ ਗਿਰਾਵਟ ਅਤੇ ਆਰਥਿਕ ਰਿਵਾਈਵਲ ਨਾਲ ਕ੍ਰੈਡਿਟ ਵਾਧੇ ’ਚ ਤੇਜ਼ੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤੀ ਬੈਂਕਿੰਗ ਪ੍ਰਣਾਲੀ ਲਈ ਦ੍ਰਿਸ਼ ਨੂੰ ਨਕਾਰਾਤਮਕ ਤੋਂ ਸਥਿਰ ਕਰ ਦਿੱਤਾ। ਮੂਡੀਜ਼ ਨੂੰ ਉਮੀਦ ਹੈ ਕਿ ਅਗਲੇ 12-18 ਮਹੀਨਿਆਂ ’ਚ ਭਾਰਤ ਦੀ ਅਰਥਵਿਵਸਥਾ ’ਚ ਸੁਧਾਰ ਜਾਰੀ ਰਹੇਗਾ ਅਤੇ ਮਾਰਚ 2022 ’ਚ ਸਮਾਪਤ ਹੋਣ ਵਾਲੇ ਵਿੱਤੀ ਸਾਲ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 9.3 ਫੀਸਦੀ ਅਤੇ ਉਸ ਦੇ ਅਗਲੇ ਸਾਲ 7.9 ਫੀਸਦੀ ਦਾ ਵਾਧਾ ਹੋਵੇਗਾ।
ਮੂਡੀਜ਼ ਨੇ ਆਪਣੀ ਬੈਂਕਿੰਗ ਪ੍ਰਣਾਲੀ ਦ੍ਰਿਸ਼-ਭਾਰਤ ਰਿਪੋਰਟ ’ਚ ਕਿਹਾ ਕਿ ਆਰਥਿਕ ਸਰਗਰਮੀਆਂ ’ਚ ਤੇਜ਼ੀ ਕਾਰਨ ਕ੍ਰੈਡਿਟ ਵਾਧੇ ਨੂੰ ਬੜ੍ਹਾਵਾ ਮਿਲੇਗਾ। ਇਹ ਵਾਧਾ ਸਾਨੂੰ ਸਾਲਾਨਾ 10-13 ਫੀਸਦੀ ਰਹਿਣ ਦੀ ਉਮੀਦ ਹੈ। ਕਮਜ਼ੋਰ ਕਾਰਪੋਰੇਟ ਵਿੱਤੀ ਸਥਿਤੀ ਅਤੇ ਵਿੱਤੀ ਕੰਪਨੀਆਂ ’ਚ ਫੰਡਿੰਗ ਦੀ ਕਮੀ ਬੈਂਕਾਂ ਲਈ ਪ੍ਰਮੁੱਖ ਨਕਾਰਾਤਕਮ ਕਾਰਕ ਰਹੇ ਹਨ ਪਰ ਇਹ ਜੋਖਮ ਘੱਟ ਹੋ ਗਏ ਹਨ। ਇਸ ’ਚ ਕਿਹਾ ਗਿਆ ਕਿ ਕਾਰਪੋਰੇਟ ਕਰਜ਼ਿਆਂ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ ਜੋ ਇਹ ਦਰਸਾਉਂਦਾ ਹੈ ਕਿ ਬੈਂਕਾਂ ਨੇ ਇਸ ਵਰਗ ’ਚ ਪੁਰਾਣੀਆਂ ਸਮੱਸਿਆਵਾਂ ਵਾਲੇ ਸਾਰੇ ਕਰਜ਼ਿਆਂ ਨੂੰ ਮਾਨਤਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਲੈ ਕੇ ਵਿਵਸਥਾ ਕੀਤੀ ਹੈ। ਰਿਪੋਰਟ ਮੁਤਾਬਕ ਪ੍ਰਚੂਨ ਕਰਜ਼ਿਆਂ ’ਚ ਗਿਰਾਵਟ ਆਈ ਹੈ ਪਰ ਇਹ ਇਕ ਲਿਮਿਟ ਤੱਕ ਹੋਇਆ ਹੈ ਕਿਉਂਕਿੁ ਵਿਆਪਕ ਤੌਰ ’ਤੇ ਨੌਕਰੀਆਂ ਖੁੰਝਣ ਦੀ ਸਮੱਸਿਆ ਨਹੀਂ ਦੇਖੀ ਗਈ ਹੈ।
ਮੂਡੀਜ਼ ਨੇ ਕਿਹਾ ਕਿ ਅਸੀਂ ਭਾਰਤੀ ਬੈਂਕਿੰਗ ਪ੍ਰਣਾਲੀ ਲਈ ਦ੍ਰਿਸ਼ਟੀਕੋਣ ’ਚ ਬਦਲਾਅ ਕਰਦੇ ਹੋਏ ਉਸ ਨੂੰ ਨਕਾਰਾਤਕ ਤੋਂ ਸਥਿਰ ਕਰ ਦਿੱਤਾ। ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਜਾਇਦਾਦ ਦੀ ਗੁਣਵੱਤਾ ’ਚ ਮਾਮੂਲੀ ਗਿਰਾਵਟ ਆਈ ਹੈ ਅਤੇ ਸੰਚਾਲਨ ਦੇ ਸੁਧਰਦੇ ਮਾਹੌਲ ਕਾਰਨ ਜਾਇਦਾਦ ਗੁਣਵੱਤਾ ’ਚ ਮਦਦ ਮਿਲੇਗੀ।
ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ
NEXT STORY