ਗੈਜੇਟ ਡੈਸਕ—ਟੈਲੀਕਾਮ ਕੰਪਨੀਆਂ 'ਚੋਂ ਵੋਡਾਫੋਨ ਭਾਰਤ 'ਚ ਆਪਣਾ ਬਿਜ਼ਨੈੱਸ ਬੰਦ ਕਰ ਸਕਦੀ ਹੈ। ਇਹ ਰਿਪੋਰਟ ਇਕ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ ਵੋਡਾਫੋਨ ਘਾਟੇ 'ਚ ਚੱਲ ਰਹੀ ਹੈ। ਹਾਲਾਂਕਿ ਕੰਪਨੀ ਨੇ ਹੁਣ ਤਕ ਇਸ ਖਬਰ ਨੂੰ ਲੈ ਕੇ ਵੀ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਰਿਲਾਇੰਸ ਜਿਓ ਦੇ ਆਉਣ ਤੋਂ ਬਾਅਦ ਭਾਰਤੀ ਟੈਲੀਕਾਮ ਕੰਪਨੀ ਆਈਡੀਆ ਅਤੇ ਵੋਡਾਫੋਨ ਦਾ ਰਲੇਵਾਂ ਹੋਇਆ ਅਤੇ ਹੁਣ ਇਹ ਦੋਵੇਂ ਕੰਪਨੀਆਂ ਮਿਲ ਕੇ ਕੰਮ ਕਰਦੀਆਂ ਹਨ। ਰਿਪੋਰਟ ਮੁਤਾਬਕ ਵੋਡਾਫੋਨ-ਆਈਡੀਆ ਆਪਣੀ ਪੈਕਿੰਗ ਕਰ ਚੁੱਕਿਆ ਹੈ ਅਤੇ ਕਿਸੇ ਵੀ ਸਮਾਂ ਇਥੋ ਜਾ ਸਕਦਾ ਹੈ। ਇਹ ਆਪਰੇਸ਼ਨਲ ਲਾਸ ਅਤੇ ਮਾਰਕੀਟ ਕੈਪੀਟਲਾਈਜੇਸ਼ਨ 'ਚ ਗਿਰਾਵਟ ਕਾਰਨ ਹੋ ਰਿਹਾ ਹੈ। ਕੰਪਨੀ ਇਸ ਕਾਰਨ ਲਗਾਤਾਰ ਘਾਟੇ 'ਚ ਚੱਲ ਰਹੀ ਹੈ।
ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਵੋਡਾਫੋਨ ਦੇ ਲੱਖਾਂ ਕਸਟਮਰਸ ਘਟੇ ਹਨ। ਤਾਜ਼ਾ ਫਿਨਾਂਸ਼ਿਅਲ ਕੁਆਰਟਰ 'ਚ ਕੰਪਨੀ ਨੂੰ ਨੁਕਸਾਨ ਹੋਇਆ ਹੈ। ਸਟਾਕ ਮਾਰਕੀਟ ਵੈਲਿਊ ਲਗਾਤਾਰ ਘੱਟ ਹੋ ਰਹੀ ਹੈ। ਜੂਨ 2019 'ਚ ਕੰਪਨੀ ਨੂੰ 4,067 ਰੁਪਏ ਦਾ ਨੁਕਸਾਨ ਹੋਇਆ ਹੈ ਜੋ ਇਸ ਸਮੇਂ 2018 ਤੋਂ ਲਗਭਗ ਦੋ ਗੁਣਾ ਜ਼ਿਆਦਾ ਹੈ। ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ ਕਿ ਵੋਡਾਫੋਨ-ਆਈਡੀਆ ਬਕਾਇਆ ਰਾਸ਼ੀ ਜਮ੍ਹਾ ਕਰਨ ਲਈ ਕਿਸੇ ਲੈਂਡਰ ਦਾ ਸਹਾਰਾ ਲੈਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਬਾਅਦ 'ਚ ਵੋਡਾਫੋਨ ਨੇ ਇਸ ਰਿਪੋਰਟ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਅਤੇ ਕੰਪਨੀ ਤੈਅ ਸਮੇਂ ਤੋਂ ਬਕਾਇਆ ਚੁੱਕਾ ਰਹੀ ਹੈ।
ਰੀਅਲ ਅਸਟੇਟ ਖੇਤਰ ’ਚ ਪੀ. ਈ. ਨਿਵੇਸ਼ 19 ਫ਼ੀਸਦੀ ਵਧਿਆ
NEXT STORY