ਨਵੀਂ ਦਿੱਲੀ - ਕੰਪਨੀਆਂ ਦੀ ਵੈੱਬਸਾਈਟਾਂ ਨੂੰ ਹੈਕ ਕਰ ਕੇ ਉਨ੍ਹਾਂ ਤੋਂ ਫਿਰੌਤੀ ਹਾਸਲ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਫਿਰੌਤੀ ਦੀ ਇਹ ਰਕਮ ਹੁਣ ਕ੍ਰਿਪਟੋ ਕਰੰਸੀ ਦੇ ਰੂਪ ’ਚ ਵਸੂਲੀ ਜਾਣ ਲੱਗੀ ਹੈ। ਸਾਈਬਰ ਅਪਰਾਧ ਦੇ ਇਸ ਟ੍ਰੈਂਡ ਨੇ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਚਿੰਤਾ ’ਚ ਪਾਇਆ ਹੈ। ਪਿਛਲੇ ਸਾਲ ਦੀ ਦੁਨੀਆ ਭਰ ’ਚ ਸਾਈਬਰ ਅਪਰਾਧੀਆਂ ਨੇ ਇਸ ਤਰ੍ਹਾਂ ਦੀ ਹੈਕਿੰਗ ਰਾਹੀਂ ਫਿਰੌਤੀ ਦੇ ਰੂਪ ’ਚ 406 ਮਿਲੀਅਨ ਡਾਲਰ ਦੀ ਕ੍ਰਿਪਟੋ ਕਰੰਸੀ ਵਸੂਲ ਕੀਤੀ ਹੈ। ਆਓ ਜਾਣਨ ਦ ਕੋਸ਼ਿਸ਼ ਕਰਦੇ ਹਾਂ ਕਿ ਕ੍ਰਿਪਟੋ ਕਰੰਸੀ ’ਚ ਸਾਈਬਰ ਫਿਰੌਤੀ ਦਾ ਇਹ ਟ੍ਰੈਂਡ ਕਿਉਂ ਵਧ ਰਿਹਾ ਹੈ।
ਕਿਸ ਤਰੀਕੇ ਨਾਲ ਹੋ ਰਿਹਾ ਹੈ ਸਾਈਬਰ ਕ੍ਰਾਈਮ ’ਚ ਕ੍ਰਿਪਟੋ ਕਰੰਸੀ ਦਾ ਇਸਤੇਮਾਲ
ਸਾਈਬਰ ਕ੍ਰਾਈਮ ਨਾਲ ਜੁੜੇ ਹੈਕਰਸ ਵਲੋਂ ਕੰਪਨੀਆਂ ਦੀ ਵੈੱਬਸਾਈਟ ਨੂੰ ਹੈਕ ਕਰ ਲਿਆ ਜਾਂਦਾ ਹੈ। ਇਸ ਨਾਲ ਜਾਂ ਤਾਂ ਕੰਪਨੀ ਦੇ ਕਰਮਚਾਰੀਆਂ ਦੇ ਸਿਸਟਮ ਹੌਲੀ ਹੋ ਜਾਂਦੇ ਹਨ ਅਤੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਦਰਮਿਆਨ ਸਿਸਟਮ ਨੂੰ ਹੈਕ ਕਰਨ ਵਾਲੇ ਅਣਪਛਾਤੇ ਹੈਕਰਸ ਕੰਪਨੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸਿਸਟਮ ਨੂੰ ਹੈਕ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 26 ਤੋਂ 34 ਅੰਕਾਂ ਦਾ ਇਕ ਬਿਟਕੁਆਈਨ ਐਕਸਚੇਂਜ ਨੰਬਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਪੈਸਾ ਜਮ੍ਹਾ ਕਰਵਾਉਣ ਦੀ ਮੋਹਲਤ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ, 3 ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਕੀਮਤੀ ਧਾਤਾਂ ਦੇ ਭਾਅ
ਸਾਈਬਰ ਅਪਰਾਧੀ ਕਿਉਂ ਦੇ ਰਹੇ ਹਨ ਕ੍ਰਿਪਟੋ ਰਾਹੀਂ ਫਿਰੌਤੀ ਦੀ ਪਹਿਲ
ਦਰਅਸਲ ਕ੍ਰਿਪਟੋ ਕਰੰਸੀ ਦਾ ਨੀਂਹ ਪੱਥਰ ਤਿਆਰ ਕਰਨ ਵਾਲੇ ਬਲਾਕ ਚੇਨ ਸਿਸਟਮ ’ਚ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਬਲਾਕ ਚੇਨ ਸਿਸਟਮ ਦੀ ਇਹੀ ਖਾਮੀ ਸਾਈਬਰ ਅਪਰਾਧੀਆਂ ਨੂੰ ਪੈਂਤਰੇਬਾਜ਼ੀ ਖੇਡਣ ਦੀ ਆਜ਼ਾਦੀ ਦਿੰਦੀ ਹੈ। ਕ੍ਰਿਪਟੋ ਕਰੰਸੀ ਰਾਹੀਂ ਹਾਸਲ ਕੀਤੀ ਜਾਣ ਵਾਲੀ ਫਿਰੌਤੀ ਸਿਸਟਮ ਦੀ ਕਮਜ਼ੋਰੀ ਕਾਰਨ ਕਿਸੇ ਹੋਰ ਦੇ ਨਾਂ ’ਤੇ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਿਟਕੁਆਈਨ ਦੇ ਰੂਪ ’ਚ ਹਾਸਲ ਕੀਤੀ ਗਈ ਫਿਰੌਤੀ ਨੂੰ ਕਿਸੇ ਹੋਰ ਕ੍ਰਿਪਟੋ ਕਰੰਸੀ ’ਚ ਤਬਦੀਲ ਕਰ ਕੇ ਕਿਸੇ ਦੂਜੇ ਕ੍ਰਿਪਟੋ ਅਕਾਊਂਟ ’ਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਜੋ ਸਾਈਬਰ ਠੱਗਾਂ ਲਈ ਸੌਖਾਲੀ ਪ੍ਰਕਿਰਿਆ ਹੈ। ਹਾਲਾਂਕਿ ਇਹ ਪ੍ਰਕਿਰਿਆ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਿਰਿਆ ’ਚ ਫੜ੍ਹੇ ਜਾਣ ਦਾ ਜੋਖਮ ਵੀ ਹੈ ਪਰ ਇਹ ਸਾਈਬਰ ਠੱਗ ਇੰਨੇ ਸ਼ੈਤਾਨ ਹਨ ਕਿ ਆਸਾਨੀ ਨਾਲ ਕਿਸੇ ਦੀ ਪਕੜ ’ਚ ਨਹੀਂ ਆਉਂਦੇ।
ਇਹ ਵੀ ਪੜ੍ਹੋ : ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਬੈਂਕ ਕਰਨ ਜਾ ਰਹੀ ਹੈ ਇਹ ਮਹੱਤਵਪੂਰਨ ਬਦਲਾਅ
ਹੁਣ ਤੱਕ ਦੁਨੀਆ ਭਰ ’ਚ ਸਾਈਬਰ ਹਮਲਿਆਂ ਨਾਲ ਕਿੰਨੀ ਠੱਗੀ ਹੋ ਚੁੱਕੀ ਹੈ
2020 ’ਚ ਦੁਨੀਆ ਭਰ ’ਚ ਸਾਈਬਰ ਹਮਲਿਆਂ ਦੀ ਸ਼ਿਕਾਰ ਹੋਈਆਂ ਕੰਪਨੀਆਂ ਨੇ 406 ਮਿਲੀਅਨ ਡਾਲਰ (4 ਕਰੋੜ ਡਾਲਰ ਤੋਂ ਜ਼ਿਆਦਾ) ਦੀ ਰਕਮ ਸਾਈਬਰ ਹਮਲਾਵਰਾਂ ਨੂੰ ਫਿਰੌਤੀ ਦੇ ਰੂਪ ’ਚ ਦਿੱਤੀ ਹੈ ਜਦ ਕਿ ਇਸ ਸਾਲ ਹੁਣ ਤੱਕ ਸਾਈਬਰ ਹਮਲਿਆਂ ਦੇ ਪੀੜਤ ਸਾਈਬਰ ਠੱਗਾਂ ਨੂੰ 81 ਮਿਲੀਅਨ ਡਾਲਰ ਦੀ ਰਕਮ ਫਿਰੌਤੀ ਦੇ ਰੂਪ ’ਚ ਦੇ ਚੁੱਕੇ ਹਨ। ਚੇਨ ਐਨਾਲਿਸਿਸ ਦੇ ਡਾਟਾ ਮੁਤਾਬਕ ਇਹ ਉਹ ਰਕਮ ਹੈ, ਜਿਸ ਦਾ ਪੀੜਤਾਂ ਨੇ ਖੁਲਾਸਾ ਕਰ ਦਿੱਤਾ ਹੈ ਜਦ ਕਿ ਸਾਈਬਰ ਠੱਗਾਂ ਵਲੋਂ ਸਾਈਬਰ ਹਮਲਿਆਂ ਰਾਹੀਂ ਵਸੂਲੀ ਗਈ ਅਸਲ ਫਿਰੌਤੀ ਇਸ ਤੋਂ ਕਿਤੇ ਜ਼ਿਆਦਾ ਹੈ। ਸਾਈਬਰ ਠੱਗ ਅਜਿਹੀਆਂ ਕੰਪਨੀਆਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਨੇ ਸਾਈਬਰ ਹਮਲਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਬੀਮਾ ਕਰਵਾਇਆ ਹੁੰਦਾ ਹੈ ਅਤੇ ਸਿਸਟਮ ਹੈਕ ਹੋਣ ਦੀ ਸਥਿਤੀ ਫਿਰੌਤੀ ਦੀ ਰਕਮ ਬੀਮਾ ਕੰਪਨੀ ਨੂੰ ਦੇਣੀ ਪੈਂਦੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਲਈ ਹੋ ਸਕਦੀ ਵਧੇਰੇ ਖ਼ਤਰਨਾਕ
ਬਿਟਕੁਆਈਨ ਤੋਂ ਪਹਿਲਾਂ ਸਾਈਬਰ ਠੱਗ ਫਿਰੌਤੀ ਦੀ ਰਕਮ ਕਿਵੇਂ ਵਸੂਲਦੇ ਸਨ
ਬਿਟਕੁਆਈਨ ਤੋਂ ਪਹਿਲਾਂ ਕੰਪਨੀ ਵੈੱਬਸਾਈਟ ਹੈਕ ਕੀਤੇ ਜਾਣ ਤੋਂ ਬਾਅਦ ਸਾਈਬਰ ਅਪਰਾਧੀ ਵੈਸਟਰਨ ਯੂਨੀਅਨ ਰਾਹੀਂ ਸਿੱਧਾ ਪੈਸਾ ਟ੍ਰਾਂਸਫਰ ਕਰਵਾਉਣ ਤੋਂ ਇਲਾਵਾ ਗਿਫਟ ਵਾਊਚਰ ਦਾ ਸਹਾਰਾ ਲੈਂਦੇ ਸਨ ਅਤੇ ਅਣਪਛਾਤੇ ਬੈਂਕ ਖਾਤਿਆਂ ’ਚ ਸਿੱਧਾ ਪੈਸਾ ਟ੍ਰਾਂਸਫਰ ਕਰਵਾਉਣ ਨੂੰ ਕਿਹਾ ਜਾਂਦਾ ਸੀ। ਕੁਝ ਮਾਮਲਿਆਂ ’ਚ ਤਾਂ ਨਕਦੀ ਦਾ ਬੈਗ ਕਿਸੇ ਅਣਪਛਾਤੀ ਥਾਂ ’ਤੇ ਪਹੁੰਚਾਉਣ ਨੂੰ ਕਿਹਾ ਜਾਂਦਾ ਹੈ।
ਕੀ ਕ੍ਰਿਪਟੋ ਕਰੰਸੀ ਦੇ ਮਾਧਿਅਮ ਰਾਹੀਂ ਕੀਤੀ ਗਈ ਅਦਾਇਗੀ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ
ਬਿਲਕੁੱਲ ਜਿਵੇਂ ਹੀ ਕਿਸੇ ਕ੍ਰਿਪਟੋ ਕਰੰਸੀ ਅਕਾਊਂਟ ’ਚ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ ਤਾਂ ਉਸ ਦਾ ਪਹਿਲੇ ਪੜਾਅ ’ਚ ਪਤਾ ਲਗਾਇਆ ਜਾ ਸਕਦਾ ਹੈ ਪਰ ਸਿਰਫ ਇੰਨੀ ਹੀ ਜਾਣਕਾਰੀ ਮਿਲਦੀ ਹੈ ਕਿ ਇਸ ਅਕਾਊਂਟ ’ਚ ਪੈਸੇ ਆਏ ਹਨ ਪਰ ਕਿਸ ਨੇ ਪੈਸੇ ਦਿੱਤੇ ਹਨ ਅਤੇ ਕਿੰਨੇ ਪੈਸੇ ਦਿੱਤੇ ਗਏ ਹਨ। ਇਹ ਜਾਣਕਾਰੀ ਬਿਨਾਂ ਪਾਸਵਰਡ ਦੇ ਮਿਲਣਾ ਮੁਸ਼ਕਲ ਹੈ ਅਤੇ ਸਾਈਬਰ ਅਪਰਾਧੀ ਆਪਣੇ ਆਪ੍ਰੇਸ਼ਨ ਨਾਲ ਜੁੜੇ ਠੱਗਾਂ ਤੋਂ ਇਲਾਵਾ ਇਹ ਪਾਸਵਰਡ ਕਿਸੇ ਨੂੰ ਨਹੀਂ ਦੱਸਦੇ।
ਇਹ ਵੀ ਪੜ੍ਹੋ : Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ, ਜਾਣੋ ਅੱਜ ਦੇ ਭਾਅ
NEXT STORY