ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਬਲੈਕ ਫਰਾਈਡੇ ਸਾਬਤ ਹੋਈ।ਬਾਂਡ ਯੀਲਡ ਵਧਣ ਦੇ ਡਰ ਨਾਲ ਅਮਰੀਕੀ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਰਹੀ।ਡਾਓ ਜੋਂਸ 666 ਅੰਕ ਯਾਨੀ 2.5 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ।ਉੱਥੇ ਹੀ ਨੈਸਡੈਕ ਅਤੇ ਐੱਸ. ਐਂਡ. ਪੀ. ਵਿੱਚ ਵੀ 2 ਫੀਸਦੀ ਦੀ ਗਿਰਾਵਟ ਰਹੀ। ਅਮਰੀਕਾ ਵਿੱਚ 10 ਸਾਲ ਦੇ ਬਾਂਡ ਯੀਲਡ 2.85 ਫੀਸਦੀ 'ਤੇ ਪਹੁੰਚ ਗਿਆ।
ਬਾਂਡ ਯੀਲਡ ਵਧਣਾ ਵਿਆਜ ਦਰਾਂ ਵਿੱਚ ਵਾਧੇ ਦਾ ਸੰਕੇਤ ਹੁੰਦਾ ਹੈ।ਉੱਥੇ ਹੀ ਦੂਜੇ ਪਾਸੇ ਡਾਲਰ ਦੀ ਮਜ਼ਬੂਤੀ ਨਾਲ ਸੋਨੇ 'ਤੇ ਵੀ ਦਬਾਅ ਦਿਸਿਆ, ਨਾਲ ਹੀ ਕੱਚੇ ਤੇਲ ਵਿੱਚ ਵੀ ਥੋੜ੍ਹੀ ਨਰਮੀ ਨਜ਼ਰ ਆਈ।ਅਮਰੀਕੀ ਸ਼ੇਅਰ 'ਚ ਭਾਰੀ ਗਿਰਾਵਟ ਅਤੇ ਬਾਂਡ ਕੀਮਤਾਂ 'ਚ ਨਰਮੀ ਨੂੰ ਦੇਖਦੇ ਹੋਏ ਬਾਜ਼ਾਰ 'ਚ ਕੰਮ ਕਰਨ ਵਾਲੇ ਇਸ ਹਫਤੇ ਦੀ ਸ਼ੇਅਰ ਬਾਜ਼ਾਰ ਦੀ ਸੰਭਾਵਤ ਚਾਲ ਨੂੰ ਲੈ ਕੇ ਚਿੰਤਤ ਹਨ। ਉੱਥੇ ਹੀ ਗਲੋਬਲ ਸੰਕੇਤਾਂ ਦਾ ਭਾਰਤੀ ਬਾਜ਼ਾਰ 'ਤੇ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਬਜਟ 'ਚ ਐੱਲ. ਟੀ. ਸੀ. ਜੀ. ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ। ਇਸ ਹਫਤੇ ਬਾਜ਼ਾਰ ਦੀ ਚਾਲ ਰਿਜ਼ਰਵ ਬੈਂਕ ਦੀ ਹੋਣ ਵਾਲੀ ਬੈਠਕ ਅਤੇ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਤੈਅ ਹੋਵੇਗੀ। ਉੱਥੇ ਹੀ, ਬਜਟ 'ਚ ਵਿੱਤੀ ਘਾਟੇ ਦੇ ਟੀਚੇ 'ਚ ਵਾਧੇ ਕਾਰਨ ਵੀ ਸ਼ੇਅਰ ਬਾਜ਼ਾਰ 'ਤੇ ਅਸਰ ਦੇਖਣ ਨੂੰ ਮਿਲਿਆ ਸੀ।
ਰੂੰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਨਾਲ ਕਾਰੋਬਾਰ ਘੱਟ
NEXT STORY