ਨਵੀਂ ਦਿੱਲੀ— ਭਾਰਤੀ ਵਪਾਰੀਆਂ ਦੇ ਕੌਮੀ ਸੰਗਠਨ ਕੈਟ ਨੇ ਕਿਹਾ ਹੈ ਕਿ ਸ਼ੁਰੂਆਤੀ ਦੁਚਿੱਤੀ ਅਤੇ ਭੁਲੇਖੇ ਦੀ ਸਥਿਤੀ ਦੇ ਬਾਵਜੂਦ ਜੀ. ਐੱਸ. ਟੀ. ਦਾ ਲਾਗੂਕਰਨ ਪਿਛਲੇ ਇਕ ਮਹੀਨੇ 'ਚ ਤਸੱਲੀਬਖਸ਼ ਰਿਹਾ ਹੈ। ਹਾਲਾਂਕਿ ਸੰਗਠਨ ਨੇ ਇਹ ਵੀ ਕਿਹਾ ਕਿ ਨਵੀਂ ਕਰ ਵਿਵਸਥਾ ਨੂੰ ਲੈ ਕੇ ਵਪਾਰੀਆਂ 'ਚ ਡਰ ਹੁਣ ਵੀ ਬਰਕਰਾਰ ਹੈ। ਜੀ. ਐੱਸ. ਟੀ. ਲਾਗੂ ਹੋਣ ਦੇ ਇਕ ਮਹੀਨਾ ਪੂਰਾ ਹੋਣ ਮਗਰੋਂ ਜਾਰੀ ਬਿਆਨ 'ਚ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਕਿਹਾ ਕਿ ਦੇਸ਼ 'ਚ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨੂੰ ਲਾਗੂ ਹੋਇਆਂ ਇਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਇਸ ਮਿਆਦ 'ਚ ਵਿਸ਼ੇਸ਼ ਰੂਪ ਨਾਲ ਵਪਾਰੀ ਭਾਈਚਾਰੇ ਵੱਲੋਂ ਇਸ ਨਵੀਂ ਕਰ ਵਿਵਸਥਾ ਨੂੰ ਆਸਾਨੀ ਨਾਲ ਅਪਣਾਇਆ ਗਿਆ। ਇਸ ਦੌਰਾਨ ਜੀ. ਐੱਸ. ਟੀ. ਕਰ ਦੀਆਂ ਦਰਾਂ, ਰਿਵਰਸ ਚਾਰਜ, ਸਹੀ ਬਿੱਲ ਬਣਾਉਣ ਅਤੇ ਇਨਪੁਟ ਟੈਕਸ ਕ੍ਰੈਡਿਟ ਦਾਅਵੇ ਆਦਿ ਨੂੰ ਲੈ ਕੇ ਭੁਲੇਖੇ ਅਤੇ ਦੁਚਿੱਤੀ ਦੀ ਸਥਿਤੀ ਬਣੀ ਰਹੀ ਅਤੇ ਇਹ ਵਪਾਰੀਆਂ ਦੇ ਸਾਹਮਣੇ ਮਸਲੇ ਬਣੇ ਹੋਏ ਹਨ।
ਕੈਟ ਅਨੁਸਾਰ ਨਵੀਂ ਟੈਕਸ ਵਿਵਸਥਾ ਦੇ ਤਹਿਤ ਵੱਖ-ਵੱਖ ਕਰ ਸਲੈਬਸ 'ਚ ਤਰੁੱਟੀਆਂ, ਅਸਮਾਨਤਾਵਾਂ ਅਤੇ ਤ੍ਰਾਸਦੀ ਮੌਜੂਦ ਹੈ ਅਤੇ ਇਸ ਨੂੰ ਜੀ. ਐੱਸ. ਟੀ. ਕੌਂਸਲ ਵੱਲੋਂ ਸੁਲਝਾਇਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 28 ਫ਼ੀਸਦੀ ਦੀ ਸਲੈਬ 'ਤੇ ਮੁੜ ਵਿਚਾਰ ਕੀਤੇ ਜਾਣ ਦੀ ਲੋੜ ਹੈ ਅਤੇ ਕਈ ਵਸਤਾਂ ਨੂੰ ਇਸ ਸਲੈਬ ਤੋਂ ਹੇਠਾਂ ਘੱਟ ਟੈਕਸ ਦੇ ਘੇਰੇ 'ਚ ਲਿਆਂਦੇ ਜਾਣ ਦੀ ਲੋੜ ਹੈ।
ਭਾਰਤ 6.5-7.5 ਫ਼ੀਸਦੀ ਦੇ ਘੇਰੇ 'ਚ ਆਰਥਿਕ ਵਾਧਾ ਹਾਸਲ ਕਰੇਗਾ : ਮੂਡੀਜ਼
NEXT STORY