ਮੁੰਬਈ—ਜਨਤਕ ਖੇਤਰ ਦੇ ਯੂਨੀਅਨ ਬੈਂਕ ਨੇ ਸ਼ੁੱਕਰਵਾਰ ਨੂੰ ਆਵਾਸ ਅਤੇ ਵਾਹਨ ਲਈ ਕਰਜ਼ ਦੀ ਰੈਪੋ ਦਰ ਨਾਲ ਜੋੜਣ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਅਤੇ ਸੱਤ ਹੋਰ ਜਨਤਕ ਬੈਂਕ ਆਪਣੇ ਨਵੇਂ ਕਰਜ਼ ਅਤੇ ਜਮ੍ਹਾ ਦੀ ਰੈਪੋ ਦਰ ਨਾਲ ਜੋੜਣ ਦੀ ਘੋਸ਼ਣਾ ਕਰ ਚੁੱਕੇ ਹਨ। ਬੈਂਕ ਨੇ ਕਿਹਾ ਕਿ ਉਹ 30 ਲੱਖ ਰੁਪਏ ਤੋਂ ਉੱਪਰ ਅਤੇ 75 ਲੱਖ ਰੁਪਏ ਤੋਂ ਘਟ ਦੇ ਆਵਾਸ ਕਰਜ਼ ਨੂੰ ਰੈਪੋ ਦਰ ਨਾਲ ਜੋੜੇਗਾ। ਚੰਗੀ ਕਰਜ਼ ਸਾਖ ਵਾਲੇ ਗਾਹਕਾਂ ਲਈ ਵਿਆਜ ਦਰ 8.25 ਫੀਸਦੀ ਹੋਵੇਗੀ। ਚੰਗੀ ਕਰਜ਼ ਸਾਖ ਵਾਲੇ ਗਾਹਕਾਂ ਨੂੰ 8.60 ਫੀਸਦੀ ਦੀ ਵਿਆਜ ਨਾਲ ਵਾਹਨ ਲਈ ਕਰਜ਼ ਮਿਲੇਗਾ। ਬੈਂਕ ਨੇ ਕਿਹਾ ਕਿ ਰੈਪੋ ਦਰ ਆਧਾਰਿਤ ਕਰਜ਼ ਮੌਜੂਦਾ ਆਵਾਸ ਕਰਜ਼ ਦੀ ਤੁਲਨਾ 'ਚ 0.35 ਫੀਸਦੀ ਸਸਤਾ ਹੈ ਜਦੋਂਕਿ ਰੈਪੋ ਆਧਾਰਿਤ ਵਾਹਨ ਕਰਜ਼ ਮੌਜੂਦ ਕਰਜ਼ ਤੋਂ 0.40 ਫੀਸਦੀ ਹਿੱਸਾ ਸਸਤਾ ਹੋਵੇਗਾ।
ਵਿਦੇਸ਼ੀ ਮੁਦਰਾ ਭੰਡਾਰ 7.08 ਕਰੋੜ ਡਾਲਰ ਘਟ ਕੇ 430.5 ਅਰਬ ਡਾਲਰ
NEXT STORY