ਚੰਡੀਗੜ੍ਹ/ਅੰਮ੍ਰਿਤਸਰ (ਮ੍ਰਿਦੁਲ) : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਖ਼ਾਲਸਾ ਵਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਪਾਰਟੀ ਦੀ ਵਰਕਿੰਗ ਕਮੇਟੀ ਨੂੰ ਭੇਜੇ ਆਪਣੇ ਅਸਤੀਫ਼ੇ 'ਚ ਗੁਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਦਲਜੀਤ ਚੀਮਾ, ਬਿਕਰਮ ਮਜੀਠੀਆ ਵਰਗੇ ਸੀਨੀਅਰ ਆਗੂਆਂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਕੰਮ ਨੂੰ ਸਰਾਹਿਆ ਪਰ ਕਈ ਸਾਲਾਂ ਤੋਂ ਪਾਰਟੀ 'ਚ ਨਵੇਂ-ਨਵੇਂ ਬਣੇ ਲੀਡਰਾਂ ਨੇ ਹਮੇਸ਼ਾ ਹੀ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਵਰਕਰਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਉਹ ਵਰਕਰਾਂ ਨੂੰ ਪਾਰਟੀ 'ਚੋਂ ਭਜਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਮੈਂ ਦੁਖ਼ੀ ਮਨ ਨਾਲ ਅਸਤੀਫ਼ਾ ਦੇ ਰਿਹਾ ਹਾਂ। ਗੁਰਪ੍ਰੀਤ ਸਿੰਘ ਖ਼ਾਲਸਾ ਨੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਆਗੂਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਨਮੋਸ਼ੀਜਨਤਕ ਮੋੜ ਹੈ ਅਤੇ ਇਹ ਫ਼ੈਸਲਾ ਬਹੁਤ ਨਮੋਸ਼ ਹੋ ਕੇ ਲੈ ਰਿਹਾ ਹਾਂ। ਮੈਂ ਸਦਾ ਹੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਰਹਾਂਗਾ ਕਿ ਅਕਾਲੀ ਦਲ ਮੁੜ ਸੁਰਜੀਤ ਹੋਵੇ ਅਤੇ ਸਿਧਾਂਤਾਂ 'ਤੇ ਚੱਲਦੇ ਹੋਏ ਪੰਥ ਅਤੇ ਪੰਜਾਬ ਦੀ ਸੇਵਾ ਕਰਦਾ ਰਹੇ।
ਪ੍ਰੇਮਿਕਾ ਨੂੰ ਚਾਕੂ ਮਾਰਨ ਵਾਲੇ ਨੇ ਪਾਈ ਵੀਡੀਓ-ਜੇਕਰ ਬਚ ਗਈ ਤਾਂ ਅਗਲੀ ਵਾਰ ਨਹੀਂ ਬਚੇਗੀ
NEXT STORY