ਮੋਹਾਲੀ (ਨਿਆਮੀਆਂ) : ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਕਿਲਾ ਲੋਹਗਡ਼੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਸੰਤ ਬਾਬਾ ਹਰਨੇਕ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਅਵਤਾਰ ਸਿੰਘ ਅਣਖੀ ਦੇ ਢਾਡੀ ਜਥੇ, ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥੇ ਤੇ ਭਾਈ ਮੋਹਕਮ ਸਿੰਘ ਦੇ ਰਾਗੀ ਜਥੇ ਅਤੇ ਹੋਰ ਅਨੇਕਾਂ ਹੀ ਰਾਗੀ-ਢਾਡੀ ਜਥਿਆਂ ਨੇ ਮਨੋਹਰ ਕੀਰਤਨ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਮਨਦੀਪ ਸਿੰਘ ਆਬਿਆਣਾ ਪ੍ਰਧਾਨ ਦੇਗ ਤੇਗ ਫਤਿਹ ਹੈਰੀਟੇਜ ਸੋਸਾਇਟੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਵੇਂ ਲੋਕ ਬਾਦਸ਼ਾਹ ਕਹਿੰਦੇ ਸਨ ਪਰ ਉਨ੍ਹਾਂ ਨੇ ਖੁਦ ਨੂੰ ਹਮੇਸ਼ਾ ਹੀ ਗੁਰੂ ਦਾ ਬੰਦਾ ਕਿਹਾ। ਬਾਬਾ ਬੰਦਾ ਬਹਾਦਰ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਸਿੱਖ ਰਾਜ ਕਾਇਮ ਕੀਤਾ ਤੇ ਗੁਰੂ ਜੀ ਦੇ ਨਾਂ ’ਤੇ ਸਿੱਕੇ ਤੇ ਮੋਹਰਾਂ ਚਲਾਈਆਂ।
ਸੱਭਿਆਚਾਰਕ ਸਮਾਗਮ ’ਚ ਢੱਡ, ਅਲਗੋਜ਼ੇ ਤੇ ਢੋਲ ਦੇ ਡਗੇ ’ਤੇ ਪਏ ਭੰਗਡ਼ੇ ਤੇ ਨੱਚੀਆਂ ਮੁਟਿਆਰਾਂ
NEXT STORY