ਜਲੰਧਰ (ਬਿਊਰੋ) - ਭਗਵਾਨ ਸ੍ਰੀ ਗਣੇਸ਼ ਜੀ ਦਾ ਜਨਮ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗਣੇਸ਼ ਚਤੁਰਥੀ ਤੋਂ ਲੈ ਕੇ ਅਗਲੇ 10 ਦਿਨਾਂ ਤੱਕ, ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਵੇਖਿਆ ਜਾਂਦਾ ਹੈ। ਇਸ ਸਾਲ ਗਣੇਸ਼ ਚਤੁਰਥੀ 10 ਸਤੰਬਰ ਯਾਨੀ ਅੱਜ ਤੋਂ ਮਨਾਇਆ ਜਾ ਰਿਹਾ ਹੈ। 11 ਦਿਨਾਂ ਤੱਕ ਚੱਲਣ ਵਾਲਾ ਗਣੇਸ਼ ਉਤਸਵ 21 ਸਤੰਬਰ ਨੂੰ ਸਮਾਪਤ ਹੋਵੇਗਾ। ਮੁੱਖ ਤੌਰ 'ਤੇ ਇਹ ਤਿਉਹਾਰ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਮਨਾਇਆ ਜਾਂਦਾ ਹੈ।
ਮਹਾਰਾਸ਼ਟਰ ਵਿੱਚ, ਦੇਸ਼ ਅਤੇ ਵਿਦੇਸ਼ਾਂ ਤੋਂ ਲੋਕ 10 ਦਿਨਾਂ ਦੇ ਇਸ ਤਿਉਹਾਰ ਦੀ ਸੁੰਦਰਤਾ ਨੂੰ ਦੇਖਣ ਲਈ ਆਉਂਦੇ ਹਨ। ਗਣੇਸ਼ ਪੰਡਾਲਾਂ ਨੂੰ ਗਲੀ-ਚੌਰਾਹੇ 'ਤੇ ਸਜਾਇਆ ਜਾਂਦਾ ਹੈ, ਜਦੋਂ ਕਿ ਦੂਜੇ ਪਾਸੇ ਸ਼ਰਧਾਲੂ ਵੀ ਆਪਣੇ ਘਰਾਂ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕਰਦੇ ਹਨ। ਭਗਵਾਨ ਗਣੇਸ਼ ਨੂੰ ਅਨੰਤ ਚਤੁਰਦਸ਼ੀ 'ਤੇ ਵਿਦਾਈ ਦਿੱਤੀ ਜਾਂਦੀ ਹੈ। ਕੁਝ ਲੋਕ ਗਣੇਸ਼ ਉਤਸਵ 2 ਦਿਨ ਮਨਾਉਂਦੇ ਹਨ, ਜਦੋਂਕਿ ਕੁਝ ਲੋਕ ਪੂਰੇ 10 ਦਿਨਾਂ ਤੱਕ ਇਸ ਤਿਉਹਾਰ ਦਾ ਅਨੰਦ ਲੈਂਦੇ ਹਨ।
ਗਣਪਤੀ ਦੀ ਸਥਾਪਨਾ ਕਰਨ ਦਾ ਜਾਣੋ ਸ਼ੁਭ ਸਮਾਂ
10 ਸਤੰਬਰ 2021, ਸ਼ੁੱਕਰਵਾਰ ਨੂੰ ਤੁਸੀਂ ਦੁਪਹਿਰ 12:17 ਤੋਂ ਰਾਤ 10 ਵਜੇ ਤੱਕ ਗਣਪਤੀ ਦੀ ਮੂਰਤੀ ਸਥਾਪਤ ਕਰ ਸਕਦੇ ਹੋ।
ਗਣਪਤੀ ਵਿਸਰਜਨ ਦਾ ਸਮਾਂ
ਗਣਪਤੀ ਨੂੰ 19 ਸਤੰਬਰ 2021 ਤੋਂ 20 ਸਤੰਬਰ ਤੱਕ ਵਿਸਰਜਨ ਕੀਤਾ ਜਾਵੇਗਾ।
ਸਵੇਰ - 7:39 ਤੋਂ ਦੁਪਹਿਰ 12:14 ਤੱਕ
ਦੁਪਹਿਰ - 1:46 ਦੁਪਹਿਰ ਤੋਂ 3:18 ਵਜੇ ਤੱਕ
ਸ਼ਾਮ - ਸ਼ਾਮ 6:21 ਤੋਂ 10:46 ਵਜੇ ਤੱਕ
ਰਾਤ - 1:43 ਤੋਂ 3:11 ਵਜੇ (20 ਸਤੰਬਰ)
ਸਵੇਰ : ਕਾਲ ਮਹੁਰਤ - ਸਵੇਰੇ 4:40 ਤੋਂ ਸਵੇਰੇ 6:08 ਵਜੇ (20 ਸਤੰਬਰ)
ਗਣੇਸ਼ ਚਤੁਰਥੀ ਦਾ ਇਤਿਹਾਸ
ਸ਼ਿਵ ਪੁਰਾਣ ਅਨੁਸਾਰ, ਮਾਂ ਪਾਰਵਤੀ ਨੇ ਮਿੱਟੀ ਵਿੱਚੋਂ ਇੱਕ ਮੂਰਤੀ ਬਣਾਈ ਅਤੇ ਇਸਨੂੰ ਜ਼ਿੰਦਾ ਕੀਤਾ, ਜਿਸ ਤੋਂ ਬਾਅਦ ਉਸਨੇ ਉਸਨੂੰ ਦੱਸਿਆ ਕਿ ਉਹ ਨਹਾਉਣ ਜਾ ਰਹੀ ਹੈ, ਇਸ ਸਮੇਂ ਦੌਰਾਨ ਕਿਸੇ ਨੂੰ ਵੀ ਮਹਿਲ ਵਿੱਚ ਦਾਖਲ ਨਾ ਹੋਣ ਦਿਓ। ਇਤਫ਼ਾਕ ਨਾਲ, ਭਗਵਾਨ ਸ਼ਿਵ ਦਾ ਆਗਮਨ ਉਸੇ ਸਮੇਂ ਹੋਇਆ। ਉਨ੍ਹਾਂ ਨੂੰ ਅੰਦਰ ਜਾਂਦੇ ਵੇਖ ਕੇ ਗਣੇਸ਼ ਜੀ ਨੇ ਉਨ੍ਹਾਂ ਨੂੰ ਬਾਹਰ ਰੋਕ ਦਿੱਤਾ। ਸ਼ਿਵ ਨੇ ਬਾਲ ਗਣੇਸ਼ ਨੂੰ ਬਹੁਤ ਸਮਝਾਇਆ ਪਰ ਉਸਨੇ ਇੱਕ ਨਾ ਸੁਣੀ।
ਗੁੱਸੇ ਵਿੱਚ ਭਗਵਾਨ ਸ਼ਿਵ ਨੇ ਬਾਲ ਗਣੇਸ਼ ਦਾ ਸਿਰ ਤ੍ਰਿਸ਼ੂਲ ਨਾਲ ਕੱਟ ਦਿੱਤਾ ਸੀ। ਜਦੋਂ ਇਸ਼ਨਾਨ ਤੋਂ ਵਾਪਸ ਆਉਣ ਤੋਂ ਬਾਅਦ ਦੇਵੀ ਪਾਰਵਤੀ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਬਹੁਤ ਗੁੱਸੇ ਹੋ ਗਈ। ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਭੋਲੇਨਾਥ ਨੇ ਇੱਕ ਹਾਥੀ ਦਾ ਸਿਰ ਗਣੇਸ਼ ਦੇ ਧੜ ਉੱਤੇ ਰੱਖ ਦਿੱਤਾ।
ਗਣੇਸ਼ ਚਤੁਰਥੀ ਦੀ ਮਹੱਤਤਾ
ਇਹ ਮੰਨਿਆ ਜਾਂਦਾ ਹੈ ਕਿ ਲੰਬੋਦਰ ਦਾ ਜਨਮ ਭਾਦਰਪਦ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਹੋਇਆ ਸੀ। ਇਸੇ ਲਈ ਇਹ ਦਿਨ ਹਰ ਸਾਲ ਗਣੇਸ਼ ਜੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗਣੇਸ਼ ਜੀ ਦਾ ਇੱਕ ਨਾਮ ਵਿਘਨਹਰਤਾ ਵੀ ਹੈ।
ਲੱਡੂ ਹਨ ਪਸੰਦ
ਹਰ ਕਿਸੇ ਨੂੰ ਗਣੇਸ਼ ਚਤੁਰਥੀ ਦੇ ਦਿਨ ਸਵੇਰੇ ਜਲਦੀ ਉਠਣਾ ਚਾਹੀਦਾ ਹੈ ਅਤੇ ਇਸ਼ਨਾਨ ਕਰਨਾ ਚਾਹੀਦਾ ਹੈ। ਘਰ ਦੇ ਮੰਦਿਰ ਦੀ ਸਫਾਈ ਕਰਕੇ 'ਲੱਡੂ' ਵਿਘਨਹਰਤਾ ਨੂੰ ਭੇਟ ਕੀਤੇ ਜਾਣੇ ਚਾਹੀਦੇ ਹਨ। ਭਗਵਾਨ ਗਣੇਸ਼ ਦੀ ਪੂਜਾ ਉਸਦੀ 'ਆਰਤੀ' ਨਾਲ ਪੂਰੀ ਕੀਤੀ ਜਾਂਦੀ ਹੈ।
ਗਣੇਸ਼ ਚਤੁਰਥੀ: ਬੱਪਾ ਨੂੰ ਘਰ ਲਿਆ ਕੇ ਨਾ ਕਰੋ ਇਹ ਕੰਮ, ਪੁੰਨ ਦੀ ਬਜਾਏ ਬਣੋਗੇ ਪਾਪਾਂ ਦੇ ਭਾਗੀ
NEXT STORY