ਵੈੱਬ ਡੈਸਕ- ਨਵੰਬਰ ਮਹੀਨਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵਿਆਹਾਂ, ਸਗਾਈਆਂ ਅਤੇ ਸ਼ੁੱਭ ਕਾਰਜਾਂ ਲਈ ਸਭ ਤੋਂ ਸ਼ੁੱਭ ਸਮਾਂ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਮਹੀਨੇ ਆ ਰਹੀ ਹੈ ਦੇਵਉਠਨੀ ਏਕਾਦਸ਼ੀ, ਜਿਸ ਦਿਨ ਭਗਵਾਨ ਵਿਸ਼ਨੂੰ ਆਪਣੀ ਚਾਰ ਮਹੀਨਿਆਂ ਦੀ ਯੋਗ ਨਿੰਦਰਾ ਤੋਂ ਜਾਗਦੇ ਹਨ। ਇਸ ਨਾਲ ਹੀ ਸ਼ੁੱਭ ਕੰਮਾਂ ਦਾ ਸਮਾਂ ਮੁੜ ਸ਼ੁਰੂ ਹੋ ਜਾਂਦਾ ਹੈ।
ਇਸ ਦਿਨ ਮਨਾਈ ਜਾਵੇਗੀ ਦੇਵਉਠਨੀ ਏਕਾਦਸ਼ੀ
ਵੈਦਿਕ ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਰੀਕ 1 ਨਵੰਬਰ ਸਵੇਰੇ 9:11 ਵਜੇ ਸ਼ੁਰੂ ਹੋਵੇਗੀ ਅਤੇ 2 ਨਵੰਬਰ ਸਵੇਰੇ 7:31 ਵਜੇ ਸਮਾਪਤ ਹੋਵੇਗੀ। ਇਸ ਲਈ ਦੇਵਉਠਨੀ ਏਕਾਦਸ਼ੀ 1 ਨਵੰਬਰ ਨੂੰ ਮਨਾਈ ਜਾਵੇਗੀ, ਜਦਕਿ ਵਰਤ ਦਾ ਪਾਰਣ 2 ਨਵੰਬਰ ਨੂੰ ਦੁਪਹਿਰ 1:11 ਤੋਂ 3:23 ਵਜੇ ਤੱਕ ਕੀਤਾ ਜਾਵੇਗਾ।
ਦੇਵਉਠਨੀ ਏਕਾਦਸ਼ੀ ਦਾ ਮਹੱਤਵ
ਹਿੰਦੂ ਧਰਮ ਅਨੁਸਾਰ, ਆਸ਼ਾਢ ਸ਼ੁਕਲ ਏਕਾਦਸ਼ੀ ਤੋਂ ਭਗਵਾਨ ਵਿਸ਼ਨੂੰ ਕਸ਼ੀਰਸਾਗਰ 'ਚ ਯੋਗ ਨਿੰਦਰਾ 'ਚ ਚਲੇ ਜਾਂਦੇ ਹਨ ਅਤੇ ਚਾਰ ਮਹੀਨੇ ਬਾਅਦ ਕਾਰਤਿਕ ਸ਼ੁਕਲ ਏਕਾਦਸ਼ੀ ਨੂੰ ਜਾਗਦੇ ਹਨ। ਇਹ ਚਾਰ ਮਹੀਨੇ ਚਾਤੁਰਮਾਸ ਕਹਾਉਂਦੇ ਹਨ, ਜਿਨ੍ਹਾਂ ਦੌਰਾਨ ਵਿਆਹ, ਗ੍ਰਹਿ ਪ੍ਰਵੇਸ਼ ਅਤੇ ਹੋਰ ਸ਼ੁੱਭ ਕਾਰਜ ਨਹੀਂ ਕੀਤੇ ਜਾਂਦੇ। ਦੇਵਉਠਨੀ ਏਕਾਦਸ਼ੀ ਤੋਂ ਬਾਅਦ ਹੀ ਇਹ ਸਾਰੇ ਸ਼ੁੱਭ ਕੰਮ ਮੁੜ ਸ਼ੁਰੂ ਹੋ ਜਾਂਦੇ ਹਨ।
ਵਿਆਹਾਂ ਦੇ ਸਭ ਤੋਂ ਵਧੀਆ ਮਹੂਰਤ
ਜੋਤਿਸ਼ ਵਿਗਿਆਨ ਅਨੁਸਾਰ, ਇਸ ਸਾਲ ਨਵੰਬਰ ਮਹੀਨੇ ਦੇ ਸਭ ਤੋਂ ਸ਼ੁੱਭ ਵਿਆਹ ਮੁਹੂਰਤ 18, 22, 23, 24, 25, 29 ਅਤੇ 30 ਨਵੰਬਰ 2025 ਨੂੰ ਰਹਿਣਗੇ।
ਦਸੰਬਰ 'ਚ ਸਭ ਤੋਂ ਉੱਤਮ ਮਹੂਰਤ 4 ਅਤੇ 5 ਨੂੰ ਰਹੇਗਾ। ਅਗਲੇ ਸਾਲ ਫਰਵਰੀ 'ਚ 4, 5, 6, 7, 10, 11, 12, 13, 19, 20, 21, 24, 25, 26 ਤਰੀਕਾਂ ਵਿਆਹ ਲਈ ਬਹੁਤ ਉਤਮ ਮੰਨੀਆਂ ਗਈਆਂ ਹਨ।
ਮਾਰਚ ਮਹੀਨੇ 'ਚ 4, 5, 6, 9, 10, 11, 12 ਅਤੇ 15 ਤਰੀਕਾਂ ਸਭ ਤੋਂ ਸ਼ੁੱਭ ਰਹਿਣਗੀਆਂ।
ਸ਼ੁੱਭ ਸ਼ੁਰੂਆਤ ਦਾ ਪ੍ਰਤੀਕ ਦਿਨ
ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵਤਾ ਵੀ ਜਾਗ ਕੇ ਮਨੁੱਖੀ ਭਲਾਈ ਦੇ ਕੰਮਾਂ 'ਚ ਲੱਗਦੇ ਹਨ। ਵਿਆਹ, ਸਗਾਈ ਅਤੇ ਗ੍ਰਹਿ ਪ੍ਰਵੇਸ਼ ਵਰਗੇ ਕਾਰਜਾਂ 'ਚ ਸਫਲਤਾ ਅਤੇ ਖੁਸ਼ਹਾਲੀ ਮਿਲਦੀ ਹੈ। ਇਸ ਦਿਨ ਕੀਤਾ ਗਿਆ ਵਰਤ ਤੇ ਪੂਜਾ ਪਾਪਾਂ ਤੋਂ ਮੁਕਤੀ ਦੇਣ ਦੇ ਨਾਲ-ਨਾਲ ਜੀਵਨ 'ਚ ਸੁੱਖ, ਸ਼ਾਂਤੀ ਅਤੇ ਪ੍ਰੇਮ ਭਰ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Diwali 2025: ਨਾਰੀਅਲ ਨਾਲ ਕਰੋ ਇਹ ਚਮਤਕਾਰੀ ਉਪਾਅ, ਸਾਲ ਭਰ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY