ਨਵੀਂ ਦਿੱਲੀ - ਸਾਵਣ ਮਹੀਨੇ ਵਿੱਚ ਭੋਲੇਨਾਥ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਸ਼ਰਧਾਲੂ ਕੋਈ ਕਸਰ ਨਹੀਂ ਛੱਡਦੇ, ਹਰ ਤਰ੍ਹਾਂ ਨਾਲ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਧਾਰਮਿਕ ਗ੍ਰੰਥਾਂ ਵਿੱਚ ਇਹ ਮਹੀਨਾ ਭਗਵਾਨ ਸ਼ਿਵ ਨੂੰ ਸਭ ਤੋਂ ਪਿਆਰਾ ਮਹੀਨਾ ਮੰਨਿਆ ਗਿਆ ਹੈ। ਜਿਸ ਕਾਰਨ ਇਸ ਮਹੀਨੇ ਕੀਤੀ ਗਈ ਪੂਜਾ ਦਾ ਫਲ ਦੁੱਗਣਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : Vastu Shastra : ਸ਼ਿਵਲਿੰਗ 'ਤੇ ਚੜ੍ਹਾਓ ਇਹ ਫੁੱਲ , ਸ਼ਿਵ ਮੁਆਫ਼ ਕਰ ਦੇਣਗੇ ਹਰ ਭੁੱਲ
ਪਰ ਜੇਕਰ ਇਸ ਪੂਜਾ ਵਿੱਚ ਕਿਸੇ ਕਿਸਮ ਦੀ ਗਲਤੀ ਹੋ ਜਾਵੇ ਤਾਂ ਪੂਜਾ ਬੇਕਾਰ ਹੋ ਜਾਂਦੀ ਹੈ। ਹਾਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਧਰਮ-ਗ੍ਰੰਥਾਂ ਵਿੱਚ ਭੋਲੇਨਾਥ ਬਾਰੇ ਦੱਸਿਆ ਗਿਆ ਹੈ ਕਿ ਉਹ ਆਪਣੇ ਭਗਤਾਂ 'ਤੇ ਬਹੁਤ ਜਲਦੀ ਪ੍ਰਸੰਨ ਹੋ ਜਾਂਦੇ ਹਨ। ਜਿਸ ਕਾਰਨ ਸ਼ਿਵ ਭਗਤ ਆਪਣੇ ਮਨ ਅਨੁਸਾਰ ਉਨ੍ਹਾਂ ਦੀ ਪੂਜਾ ਕਰਨ ਲੱਗ ਜਾਂਦੇ ਹਨ, ਜੋ ਕਿ ਠੀਕ ਨਹੀਂ ਸਮਝਿਆ ਜਾਂਦਾ। ਅਕਸਰ ਲੋਕ ਸ਼ਾਸਤਰਾਂ ਵਿੱਚ ਉਪਰੋਕਤ ਗੱਲ ਵੱਲ ਧਿਆਨ ਦਿੰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਸ਼ਾਸਤਰਾਂ 'ਚ ਉਨ੍ਹਾਂ ਚੀਜ਼ਾਂ ਅਤੇ ਕੰਮਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਸ ਕਾਰਨ ਦੇਵਤਿਆਂ ਦੇ ਦੇਵਤਾ ਮਹਾਦੇਵ ਆਪਣੇ ਭਗਤਾਂ ਤੋਂ ਨਾਰਾਜ਼ ਹੋ ਜਾਂਦੇ ਹਨ। ਜਿਸ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਨਾ ਤਾਂ ਵਿਅਕਤੀ ਨੂੰ ਪੂਜਾ ਦਾ ਫਲ ਮਿਲਦਾ ਹੈ ਅਤੇ ਨਾ ਹੀ ਭੋਲੇਨਾਥ ਪ੍ਰਸੰਨ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹਰ ਵਿਅਕਤੀ ਨੂੰ ਖਾਸ ਕਰਕੇ ਸਾਵਣ ਦੇ ਮਹੀਨੇ 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਾਸਤਰਾਂ ਵਿਚ ਕੁਝ ਅਜਿਹੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ਿਵਲਿੰਗ 'ਤੇ ਚੜ੍ਹਾਉਣਾ ਵਰਜਿਤ ਮੰਨਿਆ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਕਿਸਮਤ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਅਜਿਹੇ 'ਚ ਉਹ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਸ਼ਿਵ ਪੂਜਾ 'ਚ ਨਹੀਂ ਵਰਤਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ-
ਇਹ ਵੀ ਪੜ੍ਹੋ : ਜਾਣੋ ਸਾਉਣ ਦੇ ਮਹੀਨੇ 'ਚ ਕਿਉਂ ਪਹਿਨੀਆਂ ਜਾਂਦੀਆਂ ਹਨ ਹਰੇ ਰੰਗ ਦੀਆਂ ਚੂੜੀਆਂ ਅਤੇ ਕੱਪੜੇ
ਸ਼ਿਵ ਪੁਰਾਣ ਵਿਚ ਦਰਜ ਕਥਾ ਅਨੁਸਾਰ ਕੇਤਕੀ 'ਫੁੱਲ' ਨੇ ਬ੍ਰਹਮਾ ਜੀ ਨਾਲ ਝੂਠ ਦਾ ਸਾਥ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਭਗਵਾਨ ਸ਼ਿਵ ਨੇ ਕਿਹਾ ਸੀ ਕਿ ਕੇਤਕੀ ਦਾ ਫੁੱਲ ਉਨ੍ਹਾਂ(ਸ਼ਿਵਲਿੰਗ) ਦੀ ਪੂਜਾ ਲਈ ਵਰਜਿਤ ਰਹੇਗਾ। ਇਸ ਕਾਰਨ ਸ਼ਿਵਲਿੰਗ 'ਤੇ ਕੇਤਕੀ ਦਾ ਫੁੱਲ ਚੜਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਕਦੇ ਭੁੱਲ ਕੇ ਵੀ ਭਗਵਾਨ ਭੋਲੇਨਾਥ ਦੀ ਪੂਜਾ ਲਈ ਕੇਤਕੀ ਦੇ ਫੁੱਲਾਂ ਨੂੰ ਇਸਤੇਮਾਲ ਨਾ ਕਰੋ।
ਮੰਨਿਆ ਜਾਂਦਾ ਹੈ ਕਿ ਤੁਲਸੀ ਦੇ ਪੱਤਿਆਂ ਤੋਂ ਬਿਨਾਂ ਭਗਵਾਨ ਵਿਸ਼ਨੂੰ ਦੀ ਪੂਜਾ ਪੂਰੀ ਨਹੀਂ ਹੁੰਦੀ। ਦੂਜੇ ਪਾਸੇ ਭਗਵਾਨ ਸ਼ਿਵ ਦੀ ਪੂਜਾ ਵਿੱਚ ਤੁਲਸੀ ਨੂੰ ਵਰਜਿਤ ਮੰਨਿਆ ਜਾਂਦਾ ਹੈ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਤੁਲਸੀ ਦੇ ਪਤੀ ਅਸੁਰ ਜਲੰਧਰ ਨੂੰ ਮਾਰਿਆ ਸੀ। ਇਸੇ ਲਈ ਤੁਲਸੀ ਨੇ ਮਹਾਦੇਵ ਨੂੰ ਆਪਣੇ ਦੈਵੀ ਗੁਣਾਂ ਦੇ ਪੱਤਿਆਂ ਤੋਂ ਵਾਂਝਾ ਕਰ ਦਿੱਤਾ ਸੀ।
ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰੋ ਤਾਂ ਟੁੱਟੇ ਹੋਏ ਚੌਲ ਨਾ ਚੜ੍ਹਾਓ ਕਿਉਂਕਿ ਟੁੱਟੇ ਹੋਏ ਚੌਲਾਂ ਨੂੰ ਅਧੂਰਾ ਅਤੇ ਅਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਸ਼ਿਵਲਿੰਗ ਨੂੰ ਕਦੇ ਵੀ ਟੁੱਟੇ ਹੋਏ ਚੌਲ ਨਹੀਂ ਚੜ੍ਹਾਉਣੇ ਚਾਹੀਦੇ। ਸ਼ਿਵ ਪੁਰਾਣ ਅਨੁਸਾਰ ਸ਼ਿਵਲਿੰਗ 'ਤੇ ਅਖੰਡਿਤ ਅਤੇ ਧੋਤੇ ਹੋਏ ਚੌਲ ਚੜ੍ਹਾਉਣ ਨਾਲ ਸ਼ਰਧਾਲੂ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਸ਼ਰਧਾ ਨਾਲ ਸ਼ਿਵਲਿੰਗ 'ਤੇ ਇਕ ਕੱਪੜਾ ਚੜ੍ਹਾ ਕੇ ਉਸ 'ਤੇ ਚਾਵਲ ਰੱਖ ਕੇ ਚੜ੍ਹਾਉਣਾ ਹੋਰ ਵੀ ਉੱਤਮ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਦੋਂ ਸ਼ਿਵ ਜੀ ਨੇ ਧਾਰਿਆ ‘ਰਾਧਾ ਦਾ ਰੂਪ’, ਜਾਣੋ ਇਸ ਅਲੌਕਿਕ ਕਥਾ ਬਾਰੇ
ਇਸ ਤੋਂ ਇਲਾਵਾ ਭੁੱਲ ਕੇ ਵੀ ਕਦੇ ਵੀ ਭਗਵਾਨ ਸ਼ਿਵ ਨੂੰ ਹਲਦੀ ਨਹੀਂ ਚੜ੍ਹਾਉਣੀ ਚਾਹੀਦੀ ਕਿਉਂਕਿ ਹਲਦੀ ਦਾ ਸਬੰਧ ਔਰਤ ਨਾਲ ਮੰਨਿਆ ਜਾਂਦਾ ਹੈ ਅਤੇ ਸ਼ਿਵਲਿੰਗ ਪੁਰਸ਼ਾਤਮਕਤਾ ਦਾ ਪ੍ਰਤੀਕ ਹੈ, ਇਸ ਲਈ ਸ਼ਿਵ ਦੀ ਪੂਜਾ 'ਚ ਹਲਦੀ ਦੀ ਵਰਤੋਂ ਕਰਨ ਨਾਲ ਫਲ ਨਹੀਂ ਮਿਲਦਾ। ਜਿਸ ਕਾਰਨ ਸ਼ਿਵਲਿੰਗ 'ਤੇ ਹਲਦੀ ਨਹੀਂ ਚੜ੍ਹਾਈ ਜਾਂਦੀ। ਇਹ ਵੀ ਮੰਨਿਆ ਜਾਂਦਾ ਹੈ ਕਿ ਹਲਦੀ ਦੇ ਗਰਮ ਪ੍ਰਭਾਵ ਕਾਰਨ ਇਸ ਨੂੰ ਸ਼ਿਵਲਿੰਗ 'ਤੇ ਚੜ੍ਹਾਉਣਾ ਵਰਜਿਤ ਮੰਨਿਆ ਜਾਂਦਾ ਹੈ।
ਸ਼ਿਵ ਦੀ ਪੂਜਾ ਵਿੱਚ ਨਾ ਤਾਂ ਸ਼ੰਖ ਵਜਾਇਆ ਜਾਂਦਾ ਹੈ ਅਤੇ ਨਾ ਹੀ ਸ਼ੰਖ ਨਾਲ ਜਲਾਭਿਸ਼ੇਕ ਕੀਤਾ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਰਾਖਸ਼ ਸ਼ੰਖਚੂੜ ਦੇ ਅੱਤਿਆਚਾਰਾਂ ਤੋਂ ਦੇਵਤੇ ਬਹੁਤ ਪਰੇਸ਼ਾਨ ਸਨ। ਇਸ ਲਈ ਭਗਵਾਨ ਸ਼ੰਕਰ ਨੇ ਉਸ ਨੂੰ ਆਪਣੇ ਤ੍ਰਿਸ਼ੂਲ ਨਾਲ ਮਾਰਿਆ ਸੀ, ਜਿਸ ਤੋਂ ਬਾਅਦ ਉਸ ਦਾ ਸਰੀਰ ਭਸਮ ਕੀਤਾ ਗਿਆ ਸੀ, ਉਸ ਸੁਆਹ ਤੋਂ ਸ਼ੰਖ ਦਾ ਜਨਮ ਹੋਇਆ ਸੀ। ਇਸ ਲਈ ਸ਼ਿਵ ਨੂੰ ਕਦੇ ਵੀ ਸ਼ੰਖ ਦੀ ਮਦਦ ਨਾਲ ਜਲ ਨਹੀਂ ਚੜ੍ਹਾਇਆ ਜਾਂਦਾ।
ਇਸ ਤੋਂ ਇਲਾਵਾ ਦੱਸ ਦਈਏ ਕਿ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਅਤੇ ਸਿਹਤਮੰਦ ਉਮਰ ਲਈ ਆਪਣੇ ਮਾਂਗ 'ਚ ਸਿੰਦੂਰ ਲਗਾਉਂਦੀਆਂ ਹਨ ਅਤੇ ਦੇਵੀ-ਦੇਵਤਿਆਂ ਨੂੰ ਚੜ੍ਹਾਉਂਦੀਆਂ ਹਨ। ਪਰ ਭਗਵਾਨ ਸ਼ਿਵ ਤਾਂ ਵੈਰਾਗੀ ਹਨ ਜਿਹੜੇ ਆਪਣੇ ਸਾਰੇ ਸਰੀਰ ਉੱਤੇ ਸੁਆਹ ਲਗਾਉਂਦੇ ਹਨ। ਇਸ ਲਈ ਸਾਵਣ ਦੇ ਪਵਿੱਤਰ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ 'ਚ ਕਦੇ ਵੀ ਸਿੰਦੂਰ ਅਤੇ ਕੁਮਕੁਮ ਸ਼ਾਮਲ ਨਾ ਕਰੋ।
ਇਹ ਵੀ ਪੜ੍ਹੋ : ਸਾਵਣ ਦੇ ਮਹੀਨੇ ਘਰ 'ਚ ਲਗਾ ਰਹੇ ਹੋ ਭਗਵਾਨ ਸ਼ਿਵ ਦੀ ਮੂਰਤੀ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ਿਵ ਭੋਲੇਨਾਥ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋਵੇਗੀ ਧਨ ਦੀ ਹਾਨੀ
NEXT STORY