ਜਲੰਧਰ (ਜ.ਬ.)– ਚੋਰਾਂ ਨੇ ਡਿਫੈਂਸ ਕਾਲੋਨੀ ਵਿਚ ਇਕ ਹਫਤੇ ਵਿਚ ਦੂਜੇ ਘਰ ਨੂੰ ਨਿਸ਼ਾਨਾ ਬਣਾਇਆ। ਘਰ ਦੇ ਮਾਲਕ ਜਦੋਂ ਦਵਾਈ ਲੈਣ ਹਸਪਤਾਲ ਗਏ ਸਨ ਤਾਂ ਬਾਈਕ ’ਤੇ ਆਏ ਚੋਰ ਤਾਲੇ ਤੋੜ ਕੇ ਘਰੋਂ ਕੈਸ਼ ਚੋਰੀ ਕਰ ਕੇ ਲੈ ਗਏ।
ਵਾਟਰ ਸਪਲਾਈ ਵਿਭਾਗ ਤੋਂ ਸੇਵਾਮੁਕਤ ਹੋ ਚੁੱਕੇ ਤਰਲੋਚਨ ਸਿੰਘ ਵਾਸੀ ਡਿਫੈਂਸ ਕਾਲੋਨੀ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਹਸਪਤਾਲ ਗਏ ਸਨ। ਦੁਪਹਿਰ ਲੱਗਭਗ 3.30 ਵਜੇ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਚੋਰਾਂ ਨੇ ਤਰਲੋਚਨ ਸਿੰਘ ਦੀ ਪਤਨੀ ਦੇ ਪਰਸ ਵਿਚੋਂ 30 ਹਜ਼ਾਰ ਰੁਪਏ ਅਤੇ ਦਰਾਜ ਵਿਚ ਪਏ 17 ਹਜ਼ਾਰ ਰੁਪਏ ਚੋਰੀ ਕਰ ਲਏ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਉਨ੍ਹਾਂ ਨੇ ਜਦੋਂ ਸੀ.ਸੀ.ਟੀ.ਵੀ. ਫੁਟੇਜ ਦੇਖੀ ਤਾਂ 2 ਚੋਰ ਸੜਕ ’ਤੇ ਜਾਂਦੇ ਦਿਖਾਈ ਦਿੱਤੇ। ਥਾਣਾ ਨਵੀ ਬਾਰਾਦਰੀ ਦੇ ਏ.ਐੱਸ.ਆਈ. ਬਲਕਰਨ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਾਂਚ ਕਰ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਹੈਰਾਨੀਜਨਕ : ਔਰਤ ਦੇ ਪੇਟ 'ਚ ਹੋਇਆ ਦਰਦ, ਅਲਟ੍ਰਾਸਾਊਂਡ ਸਕੈਨਿੰਗ ਨੇ ਉਡਾਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਭੇਜਣ ਵਾਲੇ 2 ਟ੍ਰੈਵਲ ਏਜੰਟ ਗ੍ਰਿਫ਼ਤਾਰ
NEXT STORY