ਰੂਪਨਗਰ (ਸੱਜਨ ਸੈਣੀ)— ਸ਼ਹਿਰ ਦੇ ਸਿਵਲ ਹਸਪਤਾਲ 'ਚ ਆਸ਼ਾ ਵਰਕਰਾਂ ਤੇ ਗਾਇਨੀ ਮਹਿਲਾ ਡਾਕਟਰ ਵਿਚਕਾਰ ਮਰੀਜਾਂ ਦੇ ਇਲਾਜ 'ਚ ਲਾਪ੍ਰਵਾਹੀ ਨੂੰ ਲੈ ਕੇ ਖੜੇ ਹੋਏ ਵਿਵਾਦ ਦੋਰਾਨ ਆਸ਼ਾ ਵਰਕਰਾਂ ਤੇ ਗਾਇਨੀ ਡਾਕਟਰ ਵੱਲੋਂ ਇੱਕ ਦੂਜੇ 'ਤੇ ਲਗਾਏ ਗੰਭੀਰ ਦੋਸ਼ਾਂ ਦੇ ਬਾਅਦ ਸਰਕਾਰੀ ਹਸਪਤਾਲ 'ਚ ਗਰਭਵਤੀ ਮਹਿਲਾ 'ਤੇ ਹੋ ਰਹੇ ਆਰਥਿਕ ਸ਼ੋਸ਼ਣ ਦੇ ਅਜਿਹੇ ਕਈ ਰਾਜ ਖੁਲਕੇ ਸਾਹਮਣੇ ਹਨ, ਜਿਸ ਨੇ ਸਰਕਾਰੀ ਹਸਪਤਾਲ ਦੀ ਮਾੜੀ ਕਾਰਜ ਪ੍ਰਣਾਲੀ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਵੀ.ਓ.-1 ਰੂਪਨਗਰ ਦੇ ਗਾਇਨੀ ਵਾਰਡ ਦੇ ਸਾਹਮਣੇ ਆਸ਼ਾ ਵਰਕਰਾਂ ਵੱਲੋਂ ਧਰਨਾ ਦਿੰਦੇ ਹੋਏ ਗਾਇਨੀ ਵਾਰਡ ਦੀ ਡਾ. ਹਰਪ੍ਰੀਤ ਕੌਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਕਈ ਗੰਭੀਰ ਦੋਸ਼ ਲਗਾਏ ਗਏ । ਆਸ਼ਾ ਵਰਕਰਾਂ ਨੇ ਗਾਇਨੀ ਡਾਕਟਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਾਕਟਰ ਵੱਲੋਂ ਉਨ੍ਹਾਂ ਨੂੰ ਜ਼ਬਰਨ ਮਜਬੂਰ ਕੀਤਾ ਜਾ ਰਿਹਾ ਹੈ ਕਿ ਹਸਪਤਾਲ 'ਚ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਉਹ ਉਨ੍ਹਾਂ ਦੇ ਨਿੱਜੀ ਹਸਪਤਾਲ 'ਚ ਲੈ ਕੇ ਆਉਣ ਤੇ ਉਹ ਕਮਿਸ਼ਨ ਲੈਣ । ਆਸ਼ਾ ਵਰਕਰਾਂ ਦੱਸਿਆ ਜਦੋਂ ਡਾਕਟਰਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਜਾਂਦਾ ਹੈ ਤਾਂ ਡਾਕਟਰ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਤੇ ਉਹ ਜਿਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਲੈ ਕੇ ਆ ਰਹੀਆਂ ਹਨ ਉਨ੍ਹਾਂ ਦੇ ਇਲਾਜ 'ਚ ਵੀ ਆਨਾਕਾਨੀ ਕਰਕੇ ਜ਼ਬਰਨ ਪੀ.ਜੀ. ਆਈ. ਚੰਡੀਗੜ੍ਹ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ । ਆਸ਼ਾ ਵਰਕਰ ਸੰਦੀਪ ਕੌਰ ਅਤੇ ਸ਼ਿੰਦਰ ਕੌਰ ਨੇ ਦੱਸਿਆ ਕਿ ਗਾਇਨੀ ਡਾ ਹਰਪ੍ਰੀਤ ਕੌਰ ਵੱਲੋਂ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਆਪਣੇ ਘਰ 'ਚ ਆਪਣਾ ਨਿੱਜੀ ਨਰਸਿੰਗ ਹੋਮ ਚਲਾ ਕੇ ਸਰਕਾਰੀ ਹਸਪਤਾਲ 'ਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਲੁੱਟ ਕੀਤੀ ਜਾ ਰਹੀ ਹੈ ।
ਜਾਣਕਾਰੀ ਮੁਤਾਬਕ ਹਸਪਤਾਲ ਦੀ ਗਾਇਨੀ ਡਾਕਟਰ ਹਰਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ•ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਆਸ਼ਾ ਵਰਕਰਾਂ ਤੇ ਮਰੀਜਾਂ ਦੀ ਲੁੱਟ ਕਰਨ ਦੇ ਦੋਸ਼ ਲਗਾਏ। ਡਾਕਟਰ ਨੇ ਕਿਹਾ ਕਿ ਆਸ਼ਾ ਵਰਕਰਾਂ ਜਾਣ ਬੁੱਝ ਕਿ ਡਾਕਟਰਾਂ ਨੂੰ ਮਰੀਜ ਦੇ ਬੇਵਜਾ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਤੇ ਆਸ਼ਾ ਵਰਕਰਾਂ ਬੱਚਾ ਹੋਣ ਤੇ 51-51 ਸੋ ਵਧਾਈ ਮੰਗਦੇ ਹਨ ਤੇ ਬੱਚੇ ਦੇ ਕਪੜੇ ਖਰੀਦਣ 'ਚੋਂ ਵੀ 300 ਰੁਪਏ ਕਮਿਸ਼ਨ ਖਾਂਦੇ ਹਨ।
ਜਦੋਂ ਐੱਸ.ਐੱਮ.ਓ. ਡਾ. ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਆਸ਼ਾ ਵਰਕਰਾਂ ਵੱਲੋਂ ਉਨ੍ਹਾਂ•ਨੂੰ ਕੋਈ ਵੀ ਲਿਖਤੀ ਸ਼ਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਕੋਈ ਵੀ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੇਟਿਸ ਕਰਦੇ ਹੋਏ ਡਿਊਟੀ ਦੇ ਬਾਅਦ ਆਪਣੇ ਕਿਸੇ ਵੀ ਸਥਾਨ 'ਤੇ ਮਰੀਜਾਂ ਨੂੰ ਚੈਕ ਨਹੀਂ ਕਰ ਸਕਦਾ ਹੈ । ਜਿਕਰਯੋਗ ਹੈ ਕਿ ਡਾਕਟਰ ਤੇ ਆਸ਼ਾ ਵਰਕਰਾਂ ਵੱਲੋਂ ਇੱਕ ਦੂਜੇ ਤੇ ਆਪਣੇ ਨਿਜੀ ਲਾਭ ਲਈ ਇੱਕ ਦੂਜੇ ਦੀਆ ਪੋਲਾਂ ਖੋਲਕੇ ਰੱਖ ਦਿੱਤੀਆਂ ਹਨੈ । ਆਸ਼ਾ ਵਰਕਰਾਂ ਤੇ ਗਾਇਨੀ ਡਾਕਟਰ ਦੀ ਆਪਸੀ ਲੜਾਈ ਦਾ ਕਾਰਨ ਭਾਵੇਂ ਜਾਂਚ ਦੋਰਾਨ ਹੀ ਸਾਹਮਣੇ ਆਵੇਗਾ ਪਰੰਤੂ ਦੋਵੇ ਧਿਰਾਂ ਵੱਲੋਂ ਲਗਾਏ ਦੋਸ਼ਾਂ ਨੇ ਇਹ ਸਾਫ ਕਰ ਦਿੱਤਾ ਕਿ ਸਰਕਾਰੀ ਹਸਪਤਾਲ 'ਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਆਰਥਿਕ ਲੁੱਟ ਤਾਂ ਜ਼ਰੂਰ ਹੋ ਰਹੀ ਹੈ ਜੋ ਕਿ ਇੱਕ ਗੰਭੀਰ ਵਿਸ਼ਾ ਹੈ। ਸਿਹਤ ਮੰਤਰੀ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਵਿਸ਼ੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ , ਮਰੀਜਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਿਹਤ ਸਹੂਲਤਾਂ ਦੀ ਮੁਹੱਇਆ ਕਰਵਾਈ ਜਾਵੇ।
ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦੇ ਟਰਾਇਲ 9 ਫਰਵਰੀ ਨੂੰ
NEXT STORY