ਲੋਹੀਆਂ ਖ਼ਾਸ (ਰਾਜਪੂਤ)- ਬਲਾਕ ਲੋਹੀਆਂ ਖ਼ਾਸ ਦੀ ਗ੍ਰਾਮ ਪੰਚਾਇਤ ਕੰਗ ਖੁਰਦ ਵੱਲੋਂ ਸ਼ਮਸ਼ਾਨ ਭੂਮੀ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਕੇਸ ਮਾਣਯੋਗ ਧਰਮਪਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਕਮ ਕਲੈਕਟਰ (ਪੰਚਾਇਤ ਲੈਂਡਜ) ਜਲੰਧਰ ਦੀ ਅਦਾਲਤ 'ਚ 19 ਅਕਤੂਬਰ 2022 ਨੂੰ ਦਾਇਰ ਕੀਤਾ ਗਿਆ ਸੀ।
ਇਸ ਕੇਸ 'ਚ ਮੰਗ ਕੀਤੀ ਗਈ ਸੀ ਕਿ ਸ਼ਮਸ਼ਾਨ ਭੂਮੀ ਦੀ ਜਗ੍ਹਾ 'ਤੇ ਭਗਵਾਨ ਸ਼ਿਵ ਜੀ ਦੀ ਮੂਰਤੀ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਨਾਜਾਇਜ਼ ਤੌਰ 'ਤੇ ਕਬਜ਼ਾ ਕਰਨ, ਜਗ੍ਹਾ ਨੂੰ ਵਰਤਣ ਕਾਰਨ ਜਨਵਰੀ 2000 ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਅਤੇ ਸ਼ਿਵ ਕੁਮਾਰ ਪੰਚਾਇਤ ਸਕੱਤਰ ਪੁੱਤਰ ਜੀਤ ਰਾਮ, ਜੀਤ ਰਾਮ ਪੁੱਤਰ ਨਿਰੰਜਨ, ਜਰਨੈਲ ਸਿੰਘ ਪੁੱਤਰ ਬਤਰਾ, ਫਤਿਹ ਸਿੰਘ ਪੁੱਤਰ ਕਰਨੈਲ, ਹਰਜਿੰਦਰ ਸਿੰਘ ਪੁੱਤਰ ਸਾਧੂ, ਗੁਰਦੀਪ ਸਿੰਘ ਪੁੱਤਰ ਸਵਰਨ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਲੋਹੀਆ ਖ਼ਾਸ, ਬਲਦੇਵ ਰਾਜ ਪੁੱਤਰ ਨਾਜਰ ਸਿੰਘ, ਸੁਰਜੀਤ ਕੁਮਾਰ ਪੁੱਤਰ ਬਲਜੀਤ, ਕਮਲਜੀਤ ਪੁੱਤਰ ਜੀਤ, ਅਵਤਾਰ ਪੈਂਟਰ ਪੁੱਤਰ ਸੁਰਜਨ ਰਾਮ ਵਾਸੀ ਨਵਾਂ ਪਿੰਡ ਖਾਲੇਵਾਲ, ਅਜੇ ਕੁਮਾਰ ਪੁੱਤਰ ਸ਼ਿਵ ਕੁਮਾਰ, ਕੁਲਦੀਪ ਪੁੱਤਰ ਜੀਤ ਰਾਮ ਵਾਸੀ ਕੰਗ ਖੁਰਦ ਤਹਿਸੀਲ ਸ਼ਾਹਕੋਟ ਕੋਲੋ ਸ਼ਮਸ਼ਾਨ ਭੂਮੀ ਦੀ ਜਗ੍ਹਾ ਛਡਾਉਣ ਬਾਰੇ ਕਿਹਾ ਗਿਆ ਸੀ।
ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ
ਅਦਾਲਤ ਨੇ ਉਕਤ ਕੇਸ ਦਾ ਫ਼ੈਸਲਾ ਗ੍ਰਾਮ ਪੰਚਾਇਤ ਕੰਗ ਖੁਰਦ ਦੇ ਹੱਕ 'ਚ ਸੁਣਾਉਂਦਿਆਂ ਹੁਕਮ ਦਿੱਤਾ ਕਿ ਉਕਤ ਸਾਰੇ ਉਤਰਵਾਦੀਆਂ ਨੂੰ ਉਕਤ ਜਗ੍ਹਾ ਤੋਂ ਤੁਰੰਤ ਬੇਦਖਲ ਕੀਤਾ ਜਾਂਦਾ ਹੈ ਅਤੇ ਭਗਵਾਨ ਸ਼ਿਵ ਦੀ ਮੂਰਤੀ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਦਰ ਅਤੇ ਮਰਿਆਦਾ ਸਹਿਤ ਨੇੜਲੇ ਮੰਦਿਰ 'ਚ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਹਰੇਕ ਮੁਦਾਲਾਂ ਨੂੰ ਕਥਿਤ ਤੌਰ 'ਤੇ 20 ਹਜ਼ਾਰ ਰੁਪਏ ਤਵਾਨ ਝਗੜੇ ਵਾਲੀ ਜਗ੍ਹਾ ਉੱਪਰ ਨਜਾਇਜ਼ ਕਬਜ਼ਾ ਕਰਨ ਅਤੇ ਵਰਤਣ ਸਬੰਧੀ ਜੁਰਮਾਨਾ ਪਾਉਂਦਿਆਂ ਹੋਇਆਂ ਉਕਤ ਰਕਮ ਗ੍ਰਾਮ ਪੰਚਾਇਤ ਕੰਗ ਖੁਰਦ ਪਾਸ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
ਉਕਤ ਹੁਕਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸ਼ਿੰਦਰ ਕੌਰ ਨੇ ਦੱਸਿਆ ਕਿ ਉਕਤ ਸ਼ਮਸ਼ਾਨ ਭੂਮੀ 'ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਸਰਕਾਰੀ ਮੁਲਾਜ਼ਮ ਸ਼ਿਵ ਕੁਮਾਰ ਪੰਚਾਇਤ ਸਕੱਤਰ ਨੂੰ ਪੰਚਾਇਤ ਵਿਭਾਗ ਮੋਹਾਲੀ ਵੱਲੋਂ ਮੁਅੱਤਲ ਵੀ ਕੀਤਾ ਗਿਆ ਸੀ, ਪਰ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਅਤੇ ਹਮਸਫਾ ਸਾਂਝ ਪਾ ਕੇ ਡਿਊਟੀ 'ਤੇ ਬਹਾਲ ਹੋ ਗਿਆ ਸੀ। ਪਰ ਸ਼ਮਸ਼ਾਨ ਭੂਮੀ ਤੋਂ ਇਸ ਨੇ ਨਾਜਾਇਜ਼ ਕਬਜ਼ਾ ਫਿਰ ਵੀ ਨਹੀਂ ਛੱਡਿਆ ਸੀ, ਜਿਸ ਕਾਰਨ ਉਹਨਾਂ ਨੂੰ ਕੇਸ ਕਰਨਾ ਪਿਆ ਸੀ, ਜਿਸ 'ਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਇਨਸਾਫ ਮਿਲਿਆ ਹੈ। ਹੁਣ ਉਕਤ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਗ੍ਰਾਮ ਪੰਚਾਇਤ ਕੰਗ ਖੁਰਦ ਵੱਲੋਂ 8 ਮਾਰਚ 2024 ਤੱਕ ਸਾਰੇ 12 ਨਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਉਕਤ ਰਕਮ ਜਮਾ ਕਰਵਾਉਣ ਅਤੇ ਨਜਾਇਜ਼ ਕਬਜ਼ਾ ਛੱਡਣ ਸਬੰਧੀ ਨੋਟਿਸ ਭੇਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਪੁਲਸ ਨੇ 24 ਘੰਟਿਆਂ 'ਚ ਸੁਲਝਾਈ NRI ਦੇ ਕਤਲ ਦੀ ਗੁੱਥੀ, 'Love Triangle' ਬਣਿਆ ਨੌਜਵਾਨ ਦੀ ਮੌਤ ਦਾ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : Facebook ਤੋਂ ਬਾਅਦ Instagram ਦੇ ਸਰਵਰ ਵੀ ਹੋਏ ਚਾਲੂ
NEXT STORY