ਜਲੰਧਰ (ਸੁਨੀਲ, ਜ. ਬ.)–ਥਾਣਾ ਮਕਸੂਦਾਂ ਅਧੀਨ ਜਲੰਧਰ-ਕਪੂਰਥਲਾ ਮਾਰਗ ’ਤੇ ਪੈਂਦੇ ਪਿੰਡ ਗਾਜੀਪੁਰ ਵਿਚ ਸ਼ਾਮ ਨੂੰ ਨਿਰਮਾਣ ਅਧੀਨ ਜੰਮੂ-ਕਟੜਾ ਹਾਈਵੇਅ ’ਤੇ ਪੁਲ ਦੀ ਸ਼ਟਰਿੰਗ ਖਿਸਕਣ ਕਾਰਨ ਉਪਰੋਂ ਡਿੱਗਣ ’ਤੇ 6 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਵਿਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਨਿਰਮਾਣ ਕਾਰਜ ਕਰ ਰਹੇ ਮਜ਼ਦੂਰਾਂ ਵੱਲੋਂ ਲੋਹੇ ਦੀਆਂ ਪਾਈਪਾਂ ਨਾਲ ਸ਼ਟਰਿੰਗ ਕੀਤੀ ਗਈ ਸੀ ਅਤੇ ਉਸ ਦੇ ਉੱਪਰ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਇਸ ਦੌਰਾਨ ਸ਼ਟਰਿੰਗ ਦੇ ਖਿਸਕਣ ਕਾਰਨ ਮਟੀਰੀਅਲ ਸਮੇਤ ਮਜ਼ਦੂਰ ਹੇਠਾਂ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।
ਇਹ ਵੀ ਪੜ੍ਹੋ: ਨਿਗਮ ਕਮਿਸ਼ਨਰ ਬਣ ਕੇ ਅਫ਼ਸਰਾਂ ਨਾਲ ਵ੍ਹਟਸਐਪ ਰਾਹੀਂ ਇੰਝ ਕੀਤੀ ਠੱਗੀ, ਤਰੀਕਾ ਜਾਣ ਹੋਵੋਗੇ ਹੈਰਾਨ
ਪਿੰਡ ਵਾਸੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਬੇਸ਼ੱਕ ਲੋਕ ਉਥੋਂ 6 ਜ਼ਖ਼ਮੀਆਂ ਨੂੰ ਚੁੱਕ ਕੇ ਲੈ ਗਏ ਹਨ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਮਲਬੇ ਦੇ ਹੇਠਾਂ ਵੀ ਮਜ਼ਦੂਰ ਦੱਬੇ ਹੋ ਸਕਦੇ ਹਨ। ਦੇਰ ਰਾਤ ਜੇ. ਸੀ. ਬੀ. ਵੱਲੋਂ ਡਿੱਗੇ ਮਲਬੇ ਨੂੰ ਹਟਾਇਆ ਜਾ ਰਿਹਾ ਸੀ ਤਾਂ ਕਿ ਜੇਕਰ ਕੋਈ ਹੇਠਾਂ ਦੱਬਿਆ ਹੋਵੇ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕੇ। ਖ਼ਬਰ ਲਿਖੇ ਜਾਣ ਤਕ ਜ਼ਖ਼ਮੀ ਮਜ਼ਦੂਰਾਂ ਦਾ ਨਾਂ-ਪਤਾ ਮਾਲੂਮ ਨਹੀਂ ਹੋ ਸਕਿਆ।
ਪਿੰਡ ਗਾਜੀਪੁਰ ਨਿਵਾਸੀਆਂ ਨੇ ਇਸ ਹਾਈਵੇ ਨੂੰ ਖ਼ੂਨੀ ਕਰਾਰ ਦਿੱਤਾ ਕਿਉਂਕਿ ਪਿੰਡ ਵਿਚੋਂ ਨਿਕਲਦੇ ਹਾਈਵੇਅ ਦੇ ਨਿਰਮਾਣ ਕਾਰਜ ਵਿਚ ਮਜ਼ਦੂਰੀ ਕਰਦੇ ਇਕ ਵਿਅਕਤੀ ਦੀ ਰੋਡ ਰੋਲਰ ਦੇ ਹੇਠਾਂ ਆਉਣ ਨਾਲ ਪਿਛਲੇ ਦਿਨੀਂ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੰਮੂ-ਕਟੜਾ ਨੈਸ਼ਨਲ ਹਾਈਵੇਅ ’ਤੇ ਹੁਣ ਇਹ ਦੂਜੀ ਵਾਰ ਘਟਨਾ ਵਾਪਰੀ ਹੈ। ਇਸੇ ਕਾਰਨ ਉਹ ਇਸ ਹਾਈਵੇਅ ਨੂੰ ਖ਼ੂਨੀ ਹਾਈਵੇਅ ਕਹਿੰਦੇ ਹਨ। ਇਸ ਬਾਰੇ ਜਦੋਂ ਡੀ. ਐੱਸ. ਪੀ. ਕਰਤਾਰਪੁਰ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ। 2 ਮਜ਼ਦੂਰਾਂ ਨੂੰ ਝਰੀਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਲਕੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਆਉਣਗੇ ਰਾਜਪਾਲ ਪੁਰੋਹਿਤ
NEXT STORY