ਜਲੰਧਰ (ਵਰੁਣ)- ਸਾਈਬਰ ਅਪਰਾਧੀਆਂ ਨੇ ਇਕ ਸਰਕਾਰੀ ਠੇਕੇਦਾਰ ਦੀ ਪਤਨੀ ਦੇ ਬੈਂਕ ਖ਼ਾਤੇ ’ਚੋਂ 99,996 ਰੁਪਏ ਕਢਵਾ ਲਏ। ਇਹ ਪੈਸੇ ਚਾਰ ਵੱਖ-ਵੱਖ ਲੈਣ-ਦੇਣ ਰਾਹੀਂ ਕਢਵਾਏ ਗਏ ਸਨ ਅਤੇ ਜਿਨ੍ਹਾਂ 4 ਬੈਂਕ ਖ਼ਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਗਏ ਸਨ, ਉਹ ਵੀ ਵੱਖ-ਵੱਖ ਲੋਕਾਂ ਦੇ ਸਨ। ਪੀੜਤ ਨੇ ਦੱਸਿਆ ਕਿ ਜਦੋਂ ਉਹ ਸੀ.ਪੀ. ਦਫ਼ਤਰ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਉਸ ਨੂੰ ਸੋਮਵਾਰ ਨੂੰ ਆਉਣ ਲਈ ਕਿਹਾ ਗਿਆ ਪਰ ਜਦੋਂ ਉਹ ਸਾਈਬਰ ਸੈੱਲ ’ਚ ਗਈ ਤਾਂ ਉਸ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਸੀਮਾ ਦੱਤਾ ਪਤਨੀ ਦੀਪਕ ਦੱਤਾ ਵਾਸੀ ਕਿਸ਼ਨਪੁਰਾ ਨੇ ਦੱਸਿਆ ਕਿ ਉਸ ਨੇ ਮਿੰਤਰਾ ਐਪ ਰਾਹੀਂ ਇਕ ਬੈਗ ਆਰਡਰ ਕੀਤਾ ਸੀ, ਜਿਸ ਦੀ ਕੀਮਤ 518 ਰੁਪਏ ਸੀ। ਬੈਗ ਦਾ ਪਾਰਸਲ 15 ਫਰਵਰੀ ਨੂੰ ਡਿਲੀਵਰ ਕੀਤਾ ਜਾਣਾ ਸੀ ਪਰ ਜਦੋਂ ਉਸ ਨੇ ਮਿੰਤਰਾ ਐਪ ਰਾਹੀਂ ਚੈੱਕ ਕੀਤਾ ਤਾਂ ਉਸ ਦਾ ਪਾਰਸਲ 15 ਫਰਵਰੀ ਨੂੰ ਹੀ ਡਿਲੀਵਰ ਹੋ ਚੁੱਕਾ ਸੀ ਅਤੇ ਇਹ ਉਸ ਤੱਕ ਨਹੀਂ ਪਹੁੰਚਿਆ ਸੀ। ਉਸ ਨੇ ਇਸ ਸਬੰਧੀ ਮਿੰਤਰਾ ਐਪ ਨਾਲ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। 17 ਫਰਵਰੀ ਨੂੰ ਸੀਮਾ ਦੱਤਾ ਦੇ ਮੋਬਾਇਲ ਨੰਬਰ ’'ਤੇ ਇਕ ਕਾਲ ਆਈ। ਗੱਲ ਕਰਨ ਵਾਲਾ ਵਿਅਕਤੀ ਖੁਦ ਨੂੰ ਮਿੰਤਰਾ ਐਪ ਦਾ ਕਰਮਚਾਰੀ ਦੱਸ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦਾ ਪਾਰਸਲ ਬਲਾਕ ਹੋ ਗਿਆ ਹੈ ਅਤੇ ਇਸ ਨੂੰ ਡਿਲੀਵਰ ਕਰਵਾਉਣ ਲਈ ਉਸ ਨੂੰ ਗੂਗਲ ਪੇਅ ਰਾਹੀਂ ਸਿਰਫ਼ 6 ਰੁਪਏ ਦੇਣੇ ਪੈਣਗੇ।
ਇਹ ਵੀ ਪੜ੍ਹੋ: ਦਿਲਾਂ 'ਚ ਧੜਕਦੈ ਪੰਜਾਬ, ਕੈਨੇਡਾ-ਅਮਰੀਕਾ ਬੈਠੇ ਪੰਜਾਬੀ ਮੰਗਵਾ ਰਹੇ ਮਿੱਟੀ ਦੇ ਚੁੱਲ੍ਹੇ, ਮੱਜੇ ਸਣੇ ਇਹ ਰਵਾਇਤੀ ਚੀਜ਼ਾਂ
ਇਹ ਕਹਿ ਕੇ ਉਸ ਨੇ ਕਾਲ ਡਿਸਕਨੈਕਟ ਕਰ ਦਿੱਤੀ ਤੇ ਦੁਬਾਰਾ ਫ਼ੋਨ ਕਰ ਕੇ ਕਿਹਾ ਕਿ ਉਹ ਇਕ ਲਿੰਕ ਭੇਜ ਰਿਹਾ ਹੈ, ਜਿਸ ਨੂੰ ਖੋਲ੍ਹ ਕੇ ਫਾਰਮ ਭਰਨਾ ਪਵੇਗਾ ਤੇ ਉਸ ਤੋਂ ਬਾਅਦ 6 ਰੁਪਏ ਫੀਸ ਦੇਣੀ ਪਵੇਗੀ। ਕਾਲ ਕਰਨ ਵਾਲੇ ਤੇ ਕਥਿਤ ਕੰਪਨੀ ਦੇ ਇਸ ਕਰਮਚਾਰੀ ਨੇ ਸੀਮਾ ਦੇ ਨੰਬਰ ’ਤੇ ਇਕ ਲਿੰਕ ਭੇਜਿਆ, ਜਿਵੇਂ ਹੀ ਉਸ ਨੇ ਲਿੰਕ ਖੋਲ੍ਹਿਆ, ਉਸ ਦੇ ਬੈਂਕ ਖਾਤੇ ’ਚੋਂ 4 ਵਾਰ 99,996 ਰੁਪਏ ਕਢਵਾ ਲਏ ਗਏ। ਉਹ ਤੁਰੰਤ ਬੈਂਕ ਗਏ, ਜਿੱਥੋਂ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ।
ਸੀਮਾ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਸੀ.ਪੀ. ਦਫਤਰ ਗਈ ਸੀ, ਜਿੱਥੋਂ ਕਿਸੇ ਨੇ ਉਸ ਦੀ ਕੋਈ ਪੁੱਛ-ਪੜਤਾਲ ਨਹੀਂ ਕੀਤੀ ਤੇ ਛੁੱਟੀ ਦਾ ਕਹਿ ਕੇ ਸੋਮਵਾਰ ਨੂੰ ਆਉਣ ਲਈ ਕਿਹਾ, ਜਦੋਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਸਾਈਬਰ ਸੈੱਲ ’ਚ ਜਾਣ ਲਈ ਕਿਹਾ ਤਾਂ ਸਾਈਬਰ ਸੈੱਲ ਦੇ ਕਰਮਚਾਰੀਆਂ ਨੇ ਉਸ ਨੂੰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਸੀਮਾ ਦੱਤਾ ਨੇ ਪੁਲਸ ਅਧਿਕਾਰੀਆਂ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਵੱਡਾ ਐਨਕਾਊਂਟਰ, ਮੌਕੇ ਦੀ ਵੇਖੋ ਸੀ. ਸੀ. ਟੀ. ਵੀ.
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ‘775ਵੇਂ ਟਰੱਕ ਦੀ ਰਾਹਤ ਸਮੱਗਰੀ’
NEXT STORY