ਗੜ੍ਹਸ਼ੰਕਰ (ਭਾਰਦਵਾਜ)- ਮਾਹਿਲਪੁਰ ਪੁਲਸ ਨੇ ਹਰਕਰਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਭਾਰਟਾ ਥਾਣਾ ਮਾਹਿਲਪੁਰ ਦੇ ਬਿਆਨ ਅਨੁਸਾਰ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਭੇਜਣ ਦੇ ਨਾਮ 'ਤੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮਹਿਲਾ ਏਜੰਟ ਪੂਨਮ ਪਤਨੀ ਗੁਰਪ੍ਰੀਤ ਸਿੰਘ, ਪ੍ਰੋਪਰਾਈਟਰ ਮੈਸਟਰਜ ਡਰੀਮ ਟੂ ਡੈਸਟੀਨੇਸ਼ਨ ਕੈਂਸਲਟੈਂਸੀ ਨੇੜੇ ਬੱਸ ਅੱਡਾ ਗੜਾ ਰੋਡ, ਜਲੰਧਰ ਹਾਲ ਵਾਸੀ ਪਿੰਡ ਸੰਸਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਧਾਰਾ 316(2),318(4) ਬੀ. ਐੱਨ. ਐੱਸ. ਅਤੇ 13 ਪੰਜਾਬ ਟਰੈਵਲ ਪਪ੍ਰੋਫੈਸ਼ਨਲ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਦਰਜ ਕੇਸ ਮੁਤਾਬਕ ਹਰਕਰਨ ਸਿੰਘ ਨ੍ਹੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 3 ਜੂਨ 2025 ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਹ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ ਅਤੇ ਉਕਤ ਏਜੰਟ ਬਾਰੇ ਦੱਸਿਆ ਸੀ ਅਤੇ ਜਦੋਂ ਉਹ 17 ਨਵੰਬਰ 2022 ਨੂੰ ਪੂਨਮ ਨੂੰ ਮਿਲਿਆ ਤਾਂ ਉਨ੍ਹਾਂ ਵੀਜ਼ੇ' ਤੇ 20/21 ਲੱਖ ਰੁਪਏ ਦਾ ਖ਼ਰਚ ਆਉਣ ਦੀ ਗੱਲ ਆਖੀ। 
ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ
ਉਸ ਨੇ ਦੱਸਿਆ ਕਿ ਇਸ ਤੋਂ ਉਨ੍ਹਾਂ 18 ਨਵੰਬਰ 2022 ਨੂੰ ਉਕਤ ਦੇ ਖਾਤੇ ਵਿਚ 3 ਲੱਖ ਰੁਪਏ ਪਵਾ ਦਿੱਤੇ ਤੇ 24 ਮਾਰਚ 2023 ਨੂੰ 1 ਲੱਖ ਰੁਪਏ, 27 ਮਾਰਚ 2023 ਨੂੰ 1 ਲੱਖ ਰੁਪਏ ਅਪਣੇ ਦੋਸਤ ਬਲਦੀਪ ਸਿੰਘ ਦੇ ਖਾਤੇ ਚੋਂ ਪਵਾਏ ਸਨ। ਹਰਕਰਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਨੇ ਵੀਜ਼ਾ ਸਬੰਧੀ ਕੋਈ ਗੱਲ ਨਹੀਂ ਕੀਤੀ ਅਤੇ ਫਿਰ 2 ਅਪ੍ਰੈਲ 2023 ਨੂੰ ਕਿਹਾ ਕਿ ਤੁਹਾਡਾ ਆਫ਼ਰ ਲੈਟਰ ਆ ਗਿਆ ਹੈ ਅਤੇ 4 ਲੱਖ 90 ਹਜਾਰ ਰੁਪਏ ਜੀ ਆਈ ਸੀ ਦੇ, 6 ਲੱਖ 32 ਹਜ਼ਾਰ ਰੁਪਏ ਅਤੇ 1 ਲੱਖ ਰੁਪਏ ਹੋਰ ਉਸ ਦੇ ਖ਼ਾਤੇ ਵਿਚ ਪਵਾ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਦਾ ਵੱਡਾ ਆਗੂ ਭਾਜਪਾ 'ਚ ਸ਼ਾਮਲ
ਹਰਕਰਨ ਸਿੰਘ ਨੇ ਦੱਸਿਆ ਕਿ ਕੋਈ ਕੰਮ ਸਿਰੇ ਚੜ੍ਹਦਾ ਨਾ ਵੇਖ ਕੇ ਇਸ ਤੋਂ ਬਾਅਦ ਉਨ੍ਹਾਂ ਉਕਤ ਏਜੇਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਪਣੇ ਪੈਸੇ ਦੀ ਮੰਗ ਕੀਤੀ ਤਾਂ ਉਨ੍ਹਾਂ ਸਟੂਡੈਂਟ ਵੀਜ਼ੇ ਦੀ ਬਜਾਏ ਟੂਰਿਸਟ ਵੀਜ਼ੇ ਵਾਸਤੇ ਅਪਵਾਈਟਮੈਂਟ ਕਰਵਾ ਕੇ 40 ਹਜ਼ਾਰ ਰੁਪਏ ਹੋਰ ਲੈ ਲਏ। ਹਰਕਰਨ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਪੂਨਮ ਨ੍ਹੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਸ ਲਈ ਉਕਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦਰਖ਼ਾਸਤ ਦੀ ਜਾਂਚ ਡੀ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਕਰਨ ਤੋਂ ਬਾਅਦ ਥਾਣਾ ਮਾਹਿਲਪੁਰ ਵਿਖੇ ਉਕਤ ਮਹਿਲਾ ਏਜੇਂਟ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਕੈਤੀ ਮਾਮਲੇ 'ਚ ਨਵਾਂ ਮੋੜ! ਮੁਲਜ਼ਮਾਂ ਦੀ ਹੋਈ ਪਛਾਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਭਾਜਪਾ ਵੱਲੋਂ ਮੈਰਾਥਨ ਦਾ ਆਯੋਜਨ
NEXT STORY