ਅਲਾਵਲਪੁਰ (ਬੰਗੜ)- ਪੁਲਸ ਥਾਣਾ ਆਦਮਪੁਰ ਦੇ ਅਧੀਨ ਆਉਂਦੀ ਪੁਲਸ ਚੌਂਕੀ ਅਲਾਵਲਪੁਰ ਦੇ ਨਜ਼ਦੀਕ ਬੀਤੀ ਰਾਤ ਚੋਰਾਂ ਨੇ ਅਲਾਵਲਪੁਰ ਦੇ ਮੁੱਖ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੇਖ਼ੌਫ਼ ਚੋਰਾਂ ਨੇ ਅਲਾਵਲਪੁਰ ਪੁਲਸ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲਸ ਚੌਂਕੀ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਅਲਾਵਲਪੁਰ ਦਾ ਮੁੱਖ ਸੇਵਾ ਕੇਂਦਰ, ਜਿਸ ਦਾ ਮੁੱਖ ਗੇਟ ਪੁਲਸ ਚੌਂਕੀ ਦੇ ਗੇਟ ਤੋਂ ਸਾਫ਼ ਵਿਖਾਈ ਦਿੰਦਾ ਹੈ, ਜਿਸ ਦੀ ਦੂਰੀ ਮਹਿਜ 20 ਸੈਕਿੰਡ ’ਚ ਤੈਅ ਕੀਤੀ ਜਾ ਸਕਦੀ ਹੈ, ਉਸ ਸੇਵਾ ਕੇਂਦਰ ’ਚ ਬੀਤੀ ਰਾਤ ਚੋਰਾਂ ਨੇ ਬੇਖ਼ੌਫ਼ ਹੋ ਕੇ ਤਾਲੇ ਤੋੜੇ ਮੁੱਖ ਦਰਵਾਜ਼ੇ ਦੇ ਜ਼ਿੰਦੇ ਨੂੰ ਤੋੜਿਆ ਅਤੇ ਸੇਵਾ ਕੇਂਦਰ ’ਚ ਦਾਖ਼ਲ ਹੋ ਕੇ ਉਸ ’ਚੋਂ ਲਗਭਗ 5 ਕੰਪਿਊਟਰ, ਕਲਰ ਪ੍ਰਿੰਟਰ, ਐੱਲ. ਈ. ਡੀ., 16 ਬੈਟਰੀਆਂ, ਡੀ. ਵੀ. ਆਰ. ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ
ਇਸ ਸਬੰਧੀ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਗਭਗ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਸਬੰਧੀ ਸੇਵਾ ਕੇਂਦਰ ਕਰਮਚਾਰੀਆਂ ਨੂੰ ਸਵੇਰੇ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ ਤੇ ਉਹ ਮੌਕੇ ’ਤੇ ਪਹੁੰਚੇ। ਇਸ ਮੌਕੇ ਥਾਣਾ ਆਦਮਪੁਰ ਤੋਂ ਐੱਸ. ਐੱਚ. ਓ. ਮਨਜੀਤ ਸਿੰਘ ਤੇ ਅਲਾਵਲਪੁਰ ਪੁਲਸ ਪਾਰਟੀ ਵੀ ਮੌਕੇ ’ਤੇ ਪਹੁੰਚੀ ਇਸ ਦੌਰਾਨ ਮੋਬਾਇਲ ਫਰਾਂਸਿਕ ਫਿੰਗਰ ਪ੍ਰਿੰਟ ਐਕਸਪਰਟ ਟੀਮ ਜਲੰਧਰ ਨੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ। ਚੋਰਾਂ ਵੱਲੋਂ ਬੇਖੌਫ ਹੋ ਕੇ ਕੀਤੀ ਗਈ ਇਸ ਚੋਰੀ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਹੈ।
ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਚੋਰੀ ਹੋਣ ਕਾਰਨ ਕੰਮਕਾਰ ਪੂਰਾ ਦਿਨ ਠੱਪ ਰਿਹਾ ਹੈ। ਕੱਲ ਤੱਕ ਸਾਮਾਨ ਮੁਹੱਈਆ ਕਰਵਾ ਕੇ ਸੇਵਾ ਕੇਂਦਰ ਦਾ ਕੰਮ ਮੁੜ ਚਾਲੂ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚੋਰੀ ਦੀ ਇਸ ਘਟਨਾ ਤੋਂ ਬਾਅਦ ਸੇਵਾ ਕੇਂਦਰ ’ਚ ਕੰਮ ਬੰਦ ਹੋਣ ਕਾਰਨ ਵੀਰਵਾਰ ਪੂਰਾ ਦਿਨ ਇਲਾਕੇ ਭਰ ਤੋਂ ਕੰਮ ਕਰਵਾਉਣ ਲਈ ਆਉਣ ਵਾਲੇ ਖ਼ਪਤਕਾਰਾਂ ਨੂੰ ਖੱਜਲ-ਖੁਆਰ ਹੋ ਕੇ ਵਾਪਸ ਜਾਣਾ ਪਿਆ।
ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਪੂਰਥਲਾ ਦੀ ਅਦਾਲਤ ਨੇ ਮਜੀਠੀਆ ਦੀ ਪਤਨੀ ਗਨੀਵ ਕੌਰ ਨੂੰ ਭੇਜੇ ਸੰਮਨ
NEXT STORY